ਪ੍ਰਾਈਵੇਟ ਸਕੂਲਾਂ ਨੂੰ ਆਨ ਲਾਈਨ ਪੜ੍ਹਾਈ ਲਈ ਸੀਮਤ ਸਟਾਫ ਨੂੰ ਸਕੂਲ ਬੁਲਾਉਣ ਦੀ ਆਗਿਆ

Advertisement
Spread information

ਅਸ਼ੋਕ ਵਰਮਾ  ਬਠਿੰਡਾ, 10 ਮਈ 2020

ਕਰੋਨਾ ਵਾਇਰਸ ਦੇ ਮੱਦੇਨਜਰ ਜ਼ਿਲ੍ਹਾ ਮੈਜਿਸਟੇ੍ਰਟ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਧਾਰਾ 144 ਜ਼ਾਬਤਾ ਫੌਜ਼ਦਾਰੀ ਸੰਘਤਾ 1973 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਅੰਦਰ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ 33 ਫੀਸਦੀ (ਵੱਧ ਤੋਂ ਵੱਧ 10 ਸਟਾਫ ਮੈਂਬਰ) ਸਟਾਫ ਬੱਚਿਆਂ ਨੂੂੰ ਆਨ ਲਾਇਨ ਪੜ੍ਹਾਈ ਕਰਾਉਣ ਦੇ ਮੰਤਵ ਲਈ ਸਕੂਲ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਤੋਂ 1 ਵਜੇ ਤੱਕ ਸਕੂਲ ਵਿਚ ਬੁਲਾਉਣ ਦੀ ਪ੍ਰਵਾਨਗੀ ਸ਼ਰਤਾਂ ਦੇ ਅਧਾਰ`ਤੇ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟੇ੍ਰਟ ਨੇ ਕਿਹਾ ਕਿ ਸਕੂਲ ਖੋਲ੍ਹਣ ਸਮੇਂ ਮੁਲਾਜ਼ਮ ਘੱਟੋਂ ਘੱਟ 2 ਗਜ ਦੀ ਦੂਰੀ ਸੁਨਿਸ਼ਚਿਤ ਕਰਨਗੇ। ਸਕੂਲ ਖੋਲ੍ਹਣ ਤੋਂ ਸਕੂਲ ਪ੍ਰਬੰਧਕ ਪਹਿਲਾਂ ਸਕੂਲ ਦੀ ਬਿਲਡਿੰਗ ਨੂੰ ਸੈਨੀਟਾਈਜ਼ ਕਰਾਉਣਗੇ ਤੇ ਆਪਣੇ ਸਟਾਫ ਲਈ ਮਾਸਕ, ਹੈਂਡ ਸੈਨੀਟਾਈਜ਼ ਤੇ ਦਸਤਾਨਿਆਂ ਦਾ ਪ੍ਰਬੰਧ ਕਰਨਾ ਲਾਜ਼ਮੀ ਬਣਾਉਣਗੇ। ਸਕੂਲ ਖੋਲ੍ਹਣ ਸਮੇਂ ਕਿਸੇ ਵੀ ਬੱਚੇ ਦੇ ਮਾਪਿਆਂ ਨੂੰ ਨਹੀਂ ਬੁਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਸਕੂਲ ਖੋਲ੍ਹਣ ਸਮੇਂ ਦੌਰਾਨ ਆਨ ਲਾਇਨ ਪੜ੍ਹਾਈ ਸਬੰਧੀ ਹੀ ਕੰਮ ਕਰਨਾ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟੇ੍ਰਟ ਨੇ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਸਕੂਲਾਂ ਤੇ ਕਾਲਜਾਂ ਦੀਆਂ ਬਿਲਡਿੰਗਾਂ ਵਿਚ ਕੁਆਰਨਟਾਈਨ ਕੋਵਿਡ ਸੈਂਟਰ ਬਣਾਏ ਹੋਏ ਹਨ, ਉਨ੍ਹਾਂ `ਤੇ ਇਹ ਹੁਕਮ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਐਲੀਮੈਂਟਰੀ ਉਪਰੋਕਤ ਹਦਾਇਤਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Advertisement
Advertisement
Advertisement
Advertisement
Advertisement
Advertisement
error: Content is protected !!