“ ਟੰਡਨ ਇੰਟਰਨੈਸ਼ਨਲ ਸਕੂਲ ” ਵਿੱਚ ਦੇ ਵਿਦਿਆਰਥੀਆਂ ਨੇ “ ਵੰਡਰਲੈਂਡ ” ਜਲੰਧਰ ਵਿਖੇ ਕੀਤੀ ਖੂਬ ਮਸਤੀ –ਪ੍ਰਿੰਸੀਪਲ ਡਾ ਸ਼ਰੂਤੀ ਸਰਮਾਂ
ਬਰਨਾਲਾ (ਰਘੁਵੀਰ ਹੈੱਪੀ)
ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆ ਦੇ ਪੜਾਈ ਦੇ ਨਾਲ ਨਾਲ ਸਰਵਪੱਖੀ ਵਿਕਾਸ ਲਈ ਸਦਾ ਯਤਨਸ਼ੀਲ ਰਹਿੰਦਾ ਹੈ । ਇਸੇ ਸਿਲਸਲੇ ਨੂੰ ਅਗਾਹ ਵਦਾਉਂਦੇ ਹੋਏ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ‘ ‘ ਵੰਡਰਲੈਂਡ ’ ਜਲੰਧਰ ਦਾ ਟੂਰ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੀਆ ਸਕੂਲ ਦੇ ਪ੍ਰਿੰਸੀਲਪਲ ਡਾ . ਸਰੂਤੀ ਸਰਮਾ ਜੀ ਨੇ ਦੱਸਿਆ ਕਿ ਇਸ ਟੂਰ ਵਿੱਚ ਸਕੂਲ ਦੇ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ । ਇਸ ਟੂਰ ਦਾ ਮੁੱਖ ਉਦੇਸ ਵਿਦਿਆਰਥੀਆਂ ਦਾ ਪੜਾਈ ਦੇ ਨਾਲ ਮਨੋਰੰਜਨ ਕਰਵਾਉਣਾ ਰਿਹਾਂ ਤਾਂ ਜੋ ਉਹ ਇਕ ਤਾਜਾ ਅਤੇ ਟੈਂਸ਼ਨ ਮੁਕਤ ਮਨ ਨਾਲ ਅਪਣਾ ਅਗਲੀ ਪੜਾਈ ਜਾਰੀ ਕਰ ਸਕਣ ਅਤੇ ਉਹਨਾਂ ਦਾ ਪੇਪਰਾ ਦੀ ਥਕਾਨ ਵੀ ਦੂਰ ਹੋ ਸਕੇ । ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਡਾਂ ‘ ਸ਼ਰੂਤੀ ਸ਼ਰਮਾ ਜੀ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪਿਆਨ ਸਟੱਡੀ ਦੇ ਮਾਪਡੰਡਾਂ ਨੂੰ ਪੂਰਾ ਕਰਨ ਵਾਲਾ ਸਕੂਲ ਹੈ।ਸਕੂਲ ਵਿੱਚ ਫਿਨਲਡ ਦੇ ਸਿੱਖਿਅਕ ਢਾਂਚੇ ਜਿਵੇਂ ਕਿ ਮੁਕਾਬਲੇ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਇੱਕ ਸੰਪੂਰਨ ਅਧਿਆਪਨ ਅਤੇ ਸਿੱਖਣ ਦੇ ਵਾਤਾਵਰਣ ਨੂੰ ਲਾਗੂ ਕਰਨ ਤੇ ਧਿਆਨ ਕੇਂਦਰਿਤ ਕਰਨਾ ਆਦਿ ਉਪਰ ਕੰਮ ਕੀਤਾ ਜਾਂਦਾ ਹੈ।ਇਹੀ ਕਾਰਣ ਹੈ ਕਿ ਸਕੂਲ ਵੱਲੋਂ ਇਸ ਵਿਸ਼ੇਸ਼ ਵਿਦਿਆਕ ਟੂਰ ਦਾ ਅਯੋਜਨ ਕੀਤਾ ਗਿਆ ਤਾਂ ਜੋ ਬੱਚਿਆ ਨੂੰ ਪੇਪਰਾਂ ਕਰਕੇ ਹੋਈ ਥਕਾਨ ਤੋਂ ਕੁਝ ਰਾਹਤ ਮਿਲ ਸਕੇ ਅਤੇ ਉਹ ਨਵੇਂ ਅਤੇ ਤਾਜਾ ਮਨ ਨਾਲ ਅਗਲੇ ਟਰਮ ਦੀ ਪੜਾਈ ਸ਼ੁਰੂ ਕਰ ਸਕਣ । ਇਸ ਮੌਕੇ ਸਕੂਲ ਦੇ ਵਾਇਸ ਪ੍ਰਿੰਸੀਪਲ ਮੈਡਮ ਸਾਲਿਨੀ ਜੀ ਨੇ ਦੱਸਿਆ ਕਿ ਇਹ ਇਕ ਰੋਜਾਂ ਟੂਰ ਸੀ ਜਿਸ ਵਿੱਚ ਸਕੂਲ ਦੇ ਕਰੀਬ 100 ਵਿਦਿਆਰਥੀਆਂ ਨੇ ਹਿੱਸਾ ਲਿਆ।ਬੱਚਿਆ ਨੇ ਵੰਡਰਲੇਲ ਵਿਖੇ ਵੱਖ – ਵੱਖ ਝੂਲਿਆਂ ਕਿਸਤੀਆ ਦਾ ਭਰਪੂਰ ਅਨੰਦ ਲਿਆ । ਗਰਮੀ ਤੋਂ ਰਾਹਤ ਲਈ ਉਹਨਾਂ ਨੇ ਵੱਖ – ਵੱਖ- ਪਾਣੀ ਨਾਲ ਸਬੰਧਿਤ ਗਤੀਵਿਧੀਆਂ ਜਿਵੇਂ ਕਿ ਤੈਰਾਕੀ , ਬੋਟਿੰਗ ਆਦਿ ਦਾ ਵੀ ਲਫਤ ਲਿਆ ਅਤੇ ਖੂਬ ਮਸਤੀ ਕੀਤੀ । ਵਿਦਿਆਰਥੀਆਂ ਨੂੰ ਉੱਥੇ ਭੂਤ ਬੰਗਲੇ ਦਾ ਵੀ ਦੌਰਾ ਕੀਤਾ । ਉਸ ਸਮੇਂ ਬੱਚਿਆ ਵਿੱਚ ਇਸ ਟੂਰ ਪ੍ਰਤੀ ਬਹੁਤ ਉਤਸਾਹ ਦੇਖਣ ਨੂੰ ਮਿਲਿਆ।ਅੰਤ ਵਿੱਚ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਡਾਂ ਸ਼ਰੂਤੀ ਸਰਮਾ ਜੀ ਨੇ ਕਿ ਅਸੀਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸਅਤੇ ਮਨੋਰੰਜਨ ਲਈ ਸਮੇਂ ਸਮੇਂ ਤੇ ਅਜਿਹੇ ਪ੍ਰੋਗ੍ਰਾਮ ਉਲੀਕਦੇ ਰਹੇ ਹਾਂ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੇ ਰਹਾਂਗੇ ।