ਕੋਰੋਨਾ ਅੱਪਡੇਟ- ਬਰਨਾਲਾ ਚ, ਹੁਣ ਪੌਜੇਟਿਵ ਮਰੀਜ਼ਾ ਦਾ ਅੰਕੜਾ 19 ਹੋਇਆ

Advertisement
Spread information

ਕੰਬਾਈਨ ਤੋਂ ਸੀਜਨ ਲਾ ਕੇ ਪਰਤੇ 2 ਨੌਜਵਾਨ ਨਿੱਕਲੇ ਕੋਵਿਡ ਪੌਜੇਟਿਵ

193 ਸ਼ੱਕੀ ਮਰੀਜਾਂ ਦੀ ਰਿਪੋਰਟ ਦਾ ਹਾਲੇ ਇੰਤਜ਼ਾਰ 

ਹਰਿੰਦਰ ਨਿੱਕਾ  ਬਰਨਾਲਾ 8 ਮਈ 2020 

ਕੋਰੋਨਾ ਦਾ ਕਹਿਰ ਹਾਲੇ ਠੱਲਣ ਦਾ ਨਾਮ ਹੀ ਨਹੀਂ ਲੈ ਰਿਹਾ। ਨਾਈਵਾਲਾ ਪਿੰਡ ਹਾਲੇ ਤੱਕ ਸੀਲ ਹੈ। ਜਦੋਂ ਕਿ ਬੀਹਲਾ ਪਿੰਡ ਦਾ ਰਾਜਸਥਾਨ ਤੋਂ ਕੰਬਾਇਨ ਦਾ ਸੀਜਨ ਲਾ ਕੇ ਪਰਤਿਆ ਇੱਕ ਹੋਰ ਨੌਜਵਾਨ ਵੀ ਪੌਜੇਟਿਵ ਮਰੀਜਾਂ ਚ, ਸ਼ੁਮਾਰ ਹੋ ਗਿਆ ਹੈ। ਜਿਸ ਨੂੰ ਬੀਹਲਾ ਕਲਾਂ ਚ, ਕੁਆਰੰਟੀਨ ਕਰਕੇ ਰੱਖਿਆ ਹੋਇਆ ਸੀ। ਹੁਣ ਜਿਲ੍ਹੇ ਚ, ਕੁੱਲ ਕੋਰੋਨਾ ਪੌਜੇਟਿਵ ਮਰੀਜ਼ਾਂ ਦੀ ਸੰਖਿਆ 19 ਤੱਕ ਪਹੁੰਚ ਗਈ ਹੈ। ਜਦੋਂ ਕਿ 193 ਸ਼ੱਕੀ ਮਰੀਜਾਂ ਦੀ ਰਿਪੋਰਟ ਆਉਣਾ ਬਾਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਆਈ ਇੱਕ ਰਿਪੋਰਟ ਅਨੁਸਾਰ ਬੀਹਲਾ ਪਿੰਡ ਦੇ ਨੌਜਵਾਨ ਰੇਸ਼ਮ ਸਿੰਘ ਪੁੱਤਰ ਮਲਕੀਤ ਸਿੰਘ ਦੀ ਰਿਪੋਰਟ ਵੀ ਪੌਜੇਟਿਵ ਆਈ ਹੈ। ਇਸ ਤਰਾਂ ਹੁਣ ਜਿਲ੍ਹੇ ਅੰਦਰ ਪੌਜੇਟਿਵ ਮਰੀਜਾਂ ਦਾ ਅੰਕੜਾ 19 ਤੱਕ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ 127 ਸ਼ੱਕੀ ਮਰੀਜਾਂ ਦੀ ਰਿਪੋਰਟ ਦਾ ਹਾਲੇ ਇੰਤਜਾਰ ਹੈ, ਜਦੋਂ ਕਿ ਵੀਰਵਾਰ ਨੂੰ ਹੋਰ ਵੀ 66 ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਨਾਈਵਾਲਾ ਪਿੰਡ ਦਾ ਨੌਜਵਾਨ ਜਗਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵੀ ਪੌਜੇਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ, ਤਪਾ, ਮਹਿਲ ਕਲਾਂ ਤੇ ਧਨੌਲਾ ਖੇਤਰਾ ਦੇ ਹਸਪਤਾਲਾਂ ਦੀਆਂ ਟੀਮਾ ਇਲਾਕੇ ਦੇ ਲੋਕਾਂ ਦੇ ਸੈਂਪਲ ਲੈ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਇਹਤਿਆਤ ਵਰਤਣ, ਕਰਫਿਊ ਚ, ਢਿੱਲ ਦੇ ਬਾਵਜੂਦ ਲੋਕਾਂ ਨੂੰ ਮਾਸਕ ਪਾ ਕੇ ਬਾਹਰ ਨਿੱਕਲਣਾ ਚਾਹੀਦਾ ਹੈ, ਸੋਸ਼ਲ ਦੂਰੀ ਬਣਾ ਕੇ ਰੱਖਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਕਰਫਿਊ ਚ, ਢਿੱਲ ਦਾ ਮਤਲਬ ਇਹ ਕਤਈ ਨਹੀਂ ਸਮਝਣਾ ਚਾਹੀਦਾ ਕਿ ਕੋਰੋਨਾ ਦਾ ਖਤਰਾ ਹੁਣ ਨਹੀਂ ਰਿਹਾ।

Advertisement
Advertisement
Advertisement
Advertisement
Advertisement
Advertisement
error: Content is protected !!