ਕਰੋਨਾ ਵਾਇਰਸ -ਐਮ.ਬੀ.ਬੀ.ਐਸ ਡਾਕਟਰਾਂ ਨੂੰ ਸਵੈ ਇਛੁੱਕ ਸੇਵਾ ਕਰਨ ਲਈ ਪ੍ਰਸ਼ਾਸਨ ਦੀ ਪੇਸ਼ਕਸ਼

Advertisement
Spread information
ਸਵੈ ਇਛੁੱਕ ਸੇਵਾ ਕਰਨ ਵਾਲੇ ਡਾਕਟਰਾਂ ਨੂੰ ਦਿੱਤਾ ਜਾਵੇਗਾ 3500/- ਰੁਪਏ ਪ੍ਰਤੀ ਦਿਨ ਸੇਵਾ ਫਲ
ਹਰਪ੍ਰੀਤ ਕੌਰ  ਸੰਗਰੂਰ  8 ਮਈ2020
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੋਵਲ ਕੋਰੋਨਾਵਾਇਰਸ ਦੇ ਉੱਭਰਦੇ ਹਾਲਾਤ ਦੇ ਮੱਦੇਨਜ਼ਰ ਵੱਖ-ਵੱਖ ਹਸਪਤਾਲਾਂ ਵਿੱਚ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਕੁਆਲੀਫਾਈਡ ਐਮ.ਬੀ.ਬੀ.ਐਸ ਡਾਕਟਰਾਂ ਨੂੰ ਸਵੈ ਇਛੁੱਕ ਸੇਵਾ ਕਰਨ ਲਈ ਪੇਸ਼ਕਸ਼ ਦਿੱਤੀ ਗਈ ਹੈ। ਇਸ ਵਾਸਤੇ ਚੁਣੇ ਜਾਣ ਵਾਲੇ ਡਾਕਟਰਾਂ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ ਸੇਵਾ ਫਲ ਵੀ ਦਿੱਤਾ ਜਾਵੇਗਾ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਿਹੜੇ ਐੱਮ.ਬੀ.ਬੀ.ਐੱਸ. ਡਾਕਟਰ ਵਲੰਟੀਅਰ ਤੌਰ ’ਤੇ ਨੋਵਲ ਕੋਰੋਨਾ ਵਾਇਰਸ ਦੀ ਮੁਸ਼ਕਲ ਦੌਰਾਨ ਸਵੈ ਇਛੁੱਕ ਸੇਵਾ ਕਰਨਾ ਚਾਹੁੰਦੇ ਹਨ । ਉਹ ਇਸ ਵਾਸਤੇ ਦੇਵਦਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ (ਅੰਡਰ ਟ੍ਰੇਨਿੰਗ) ਦੇ ਮੋਬਾਈਲ ਨੰਬਰ 8427558983 ਜਾਂ ਨਿਰਮਲ ਸਿੰਘ, ਕਲਰਕ, ਡੀ.ਸੀ ਦਫ਼ਤਰ ਦੇ ਮੋਬਾਈਲ ਨੰਬਰ 9463562313
ਉੱਤੇ ਸੰਪਰਕ ਕਰਕੇ ਜਾਂ ਵਟਸਐਪ ਕਰਕੇ ਅਪਲਾਈ ਕਰ ਸਕਦੇ ਹਨ। ਸ੍ਰੀ ਥੋਰੀ ਨੇ ਦੱਸਿਆ ਕਿ ਇਸ ਵਾਸਤੇ  ਐੱਮ.ਬੀ.ਬੀ.ਐੱਸ. ਡਾਕਟਰ ਨੂੰ 3500/- ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਸੇਵਾ ਫਲ ਦਿੱਤਾ ਜਾਵੇਗਾ।
Advertisement
Advertisement
Advertisement
Advertisement
Advertisement
error: Content is protected !!