ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈਕੇ ਵਿੱਚ ਕਰਵਾਏ ਗਏ ਸਵੱਛਤਾ ਸਬੰਧੀ ਗੀਤ,ਭਾਸ਼ਣ,ਪੇਟਿੰਗ ਅਤੇ ਕਵਿਤਾ ਮੁਕਾਬਲੇ
ਅਸ਼ੋਕ ਵਰਮਾ ,ਮਾਨਸਾ 26 ਸਤੰਬਰ 2022
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਵੱਛਤਾ ਪੰਦਰਵਾੜਾ ਵੱਖ ਵੱਖ ਯੂਥ ਕਲੱਬਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਅਜਾਦੀ ਦੇ 75 ਵੇਂ ਅਮ੍ਰਿਤਮਹਾਉਤਸਵ ਨੂੰ ਸਮਰਪਿਤ ਇਸ ਪੰਦਰਵਾੜੇ ਦੋਰਾਨ ਯੂਥ ਕਲੱਬਾਂ ਵੱਲੋਂ ਪਿੰਡ ਦੀਆਂ ਸ਼ਾਝੀਆਂ ਥਾਵਾਂ ਸਕੂਲਾਂ,ਖੇਡ ਮੇਦਾਨ ਪਿੰਡ ਦੇ ਪਾਰਕ ਅਤੇ ਸ਼ਹੀਦਾ ਦੀ ਯਾਦ ਬਣਾਏ ਗਏ ਬੁੱਤਾਂ ਦੀ ਸਾਫ ਸਫਾਈ ਕੀਤੀ ਗਈ।ਇਸ ਤੋਂ ਇਲਾਵਾ ਬੱਚਿਆਂ ਵਿੱਚ ਸਵੱਛਤਾ ਸਬੰਧੀ ਜਾਗਰੂਕਤਾ ਕਰਨ ਹਿੱਤ ਪੋਸਟਰ ਭਾਸ਼ਣ,ਲੇਖ ਮੁਕਾਬਲੇ ਵੀ ਕਰਵਾਏ ਗਏ।ਸਵੱਛਤਾ ਪੰਦਰਵਾੜੇ ਦਾ ਸਮਾਪਤੀ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈਕੇ ਵਿੱਚ ਕਰਵਾਇਆ ਗਿਆ।
ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈਕੇ ਦੇ ਪ੍ਰੋਗਰਾਮ ਅਫਸਰ ਡਾ. ਵੀਰਵੰਤੀ ਕੌਰ ਦੀ ਅਗਵਾਈ ਹੇਠ ਸਵੱਛਤਾ ਸਬੰਧੀ ਕਰਵਾਏ ਗਏ ਗੀਤ ਮੁਕਾਬਲੇ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ,ਸੋਨਾ ਕੌਰ ਨੇ ਦੂਸ਼ਰਾ ਅਤੇ ਰਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।ਕਰਵਾਏ ਗਏ ਪੋਸਟਰ ਮੁਕਾਬਿਲਆਂ ਵਿੱਚ ਪਲਸ ਵਨ ਦੀ ਵਿਦਆਰਥਣ ਲਵਪ੍ਰੀਤ ਕੌਰ ਨੇ ਪਹਿਲੇ ਸਥਾਨ ਦੀ ਬਾਜੀ ਮਾਰੀ ਜਦੋਂ ਕਿ ਪਲਸ ਟੂ ਦੀ ਹੀ ਲਵਪ੍ਰੀਤ ਕੌਰ ਦੂਜੇ ਅਤੇ ਖੁਸ਼ਪ੍ਰੀਤ ਕੌਰ ਨੂੰ ਤੀਸ਼ਰੇ ਸਥਾਨ ਨਾਲ ਸਬਰ ਕਰਨਾ ਪਿਆ।ਭਾਸ਼ਣ ਮੁਕਾਬਲੇ ਵਿੱਚ ਸੋਨਾ ਕੌਰ ਪਹਿਲੇ,ਰੂਬਲ ਦੂਸਰੇ ਅਤੇ ਮਨਪ੍ਰੀਤ ਕੌਰ ਤੀਸ਼ਰੇ ਸਥਾਨ ਤੇ ਰਹੇ।ਕਵਿਤਾ ਮੁਕਾਬਿਲਆਂ ਵਿੱਚ ਨਵਦੀਪ ਕੌਰ ਨੇਪਹਿਲਾ ਰਮਨਦੀਪ ਕੌਰ ਅਤੇ ਮਹਿਕਦੀਪ ਕੌਰ ਨੂੰ ਕ੍ਰਮਵਾਰ ਦੂਸ਼ਰਾ ਅਤੇ ਤੀਸਰਾ ਸ਼ਥਾਨ ਮਿਲਿਆ।
ਇਨਾਮ ਵੰਡਣ ਦੀ ਰਸਮ ਭਾਈ ਬਹਿਲੋ ਖਾਲਸਾ ਗਰਲਜ ਕਾਲਜ ਫਫੜੇ ਭਾਈਕੇ ਦੇ ਪ੍ਰਿਸੀਪਲ ਡਾ.ਸੁਖਦੇਵ ਸਿੰਘ ਨੇ ਅਦਾ ਕੀਤੀ ਉਹਨਾਂ ਇਸ ਮੋਕੇ ਬੋਲਦਿਆਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਉਹਨਾਂ ਇਸ ਮੋਕੇ ਬੋਲਦਿਆਂ ਕਿਹਾ ਕਿ ਗਲਤ ਅਨਸਰ ਧਰਮਾਂ ਰਾਂਹੀ ਲੋਕਾਂ ਨੂੰ ਲੜਾਉਦੇ ਹਨ ਇਸ ਲਈ ਸਾਨੂੰ ਅਜਿਹੇ ਵਿਅਕਤੀਆਂ ਤੋ ਸੁਚੇਤ ਰੋਹਣਾ ਚਾਹੀਦਾ ਹੈ।ਡਾ.ਸੁਖਦੇਵ ਸਿੰਘ ਨੇ ਵਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਤਕਨੀਕ ਦਾ ਯੁੱਗ ਹੈ ਇਸ ਤਕਨੀਕ ਦੇ ਸਾਧਨਾਂ ਰਾਂਹੀ ਹਰ ਵਿਸ਼ੇ ਦੀ ਜਾਣਕਾਰੀ ਹਾਸਲ ਕਰ ਸਕਦੇ ਹਾਂ ਪਰ ਅਜਿਹੇ ਸਾਧਨਾਂ ਦਾ ਗਲਤ ਇਸਤੇਮਾਲ ਸਾਨੂੰ ਬਰਬਾਦ ਵੀ ਕਰ ਸਕਦਾ ਹੈ।
ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਅਧਿਕਾਰੀ ਡਾ.ਸੰਦੀਪ ਘੰਡ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਦੀ ਇਹ ਹਮੇਸ਼ਾ ਕੋਸ਼ਿਸ ਹੁੰਦੀ ਹੈ ਕਿ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਵਿਸ਼ਿਆਂ ਦੇ ਕੁਇੱਜ,ਭਾਸ਼ਣ,ਲੇਖ ਜਾਂ ਗੀਤ ਮੁਕਾਬਲੇ ਕਰਵਾਏ ਜਾਣ ਕਿਉਕਿ ਇਸ ਨਾਲ ਜਿਥੇ ਵਿਦਿਆਰਥੀਆਂ ਨੂੰ ਉਸ ਵਿਸ਼ੇ ਬਾਰੇ ਜਾਣਕਾਰੀ ਮਿਲਦੀ ਹੈ ਉਥੇ ਹੀ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ ਵੀ ਆਉਂਦੀ ਹੈ ਜੋ ਵਿਦਿਆਰਥੀਆਂ ਨੂੰ ਅੱਗੇ ਵੱਧਣ ਵਿੱਚ ਸਹਾਈ ਹੁੰਦੀ ਹੈ।ਡਾ.ਘੰਡ ਨੇ ਬੱਚਿਆਂ ਨੂੰ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।ਉਹਨਾਂ ਇਹ ਵੀ ਦੱਸਿਆ ਕਿ ਸਾਫ ਸ਼ਫਾਈ ਤੋਂ ਇਲਾਵਾ ਜਿਲ੍ਹਾ ਪ੍ਰਸਾਸ਼ਨ ਅਤੇ ਮਗਨਰੇਗਾ ਦੇ ਸਹਿਯੋਗ ਨਾਲ ਵੱਖ ਵੱਖ ਪਿੰਡਾਂ ਵਿੱਚ ਵੀਹ ਹਜਾਰ ਦੇ ਕਰੀਬ ਪੌਦੇ ਵੀ ਲਗਾਏ ਗਏ। ਇਸ ਮੋਕੇ ਹੋਰਨਾਂ ਤੋ ਇਲਾਵਾ ਪ੍ਰੋ.ਪਰਮਜੀਤ ਕੌਰ,ਪ੍ਰੋ.ਗੁਰਪ੍ਰੀਤ ਕੌਰ,ਪ੍ਰੋ.ਰਮਨਪ੍ਰੀਤ ਕੌਰ ਅਤੇ ਪ੍ਰੋ.ਕਾਜਲ ਵਲੰਟੀਅਰ ਮਨੋਜ ਕੁਮਾਰ ਨੇ ਸ਼ਮੂਲੀਅਤ ਕੀਤੀ।