“ਖੇਡਾਂ ਵਤਨ ਪੰਜਾਬ ਦੀਆਂ” ਜ਼ਿਲ੍ਹਾ ਪੱਧਰੀ ਖੇਡਾਂ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ
ਫ਼ਤਹਿਗੜ੍ਹ ਸਾਹਿਬ 22 ਸਤੰਬਰ (ਪੀ.ਟੀ.ਨੈਟਵਰਕ)
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਚੁੱਕੇ ਹਨ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪੱਧਰੀ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਸਮਾਰੋਹ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਖੇ ਕਰਵਾਇਆ ਗਿਆ। ਜਿਸ ਵਿਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਜ਼ੋਰਾ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ।
ਸ੍ਰੀ ਜ਼ੋਰਾ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਆਪਣੀ ਮਿਹਨਤ,ਲਗਨ ਅਤੇ ਹੁਨਰ ਨਾਲ ਆਪਣੇ ਜ਼ਿਲ੍ਹੇ, ਆਪਣੇ ਕੋਚਿਜ ਅਤੇ ਆਪਣੇ ਮਾਪਿਆਂ ਦਾ ਸਿਰ ਮਾਨ ਨਾਲ ਉੱਚਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜਿਸ ਨਾਲ ਨਵੇਂ ਖਿਡਾਰੀਆਂ ਨੂੰ ਇਕ ਨਵਾਂ ਪਲੇਟਫਾਰਮ ਮਿਲਿਆ ਹੈ ਜਿਸ ਸਦਕਾ ਇਹ ਖਿਡਾਰੀ ਸੂਬਾ ਅਤੇ ਕੌਮੀ ਪੱਧਰ ਉੱਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
ਇਸ ਤੋਂ ਪਹਿਲਾਂ ਕਮਿਤੀ 21 ਸਤੰਬਰ ਨੂੰ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਆਖਰੀ ਮੁਕਾਬਲੇ ਗੇਮ ਬਾਸਕਟਬਾਲ ਦੇ ਏਜ਼ ਗਰੁੱਪ 21-40 ਵਿੱਚ ਹ ਕੋਚਿੰਗ ਸੈਂਟਰ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਦੂਜਾ ਸਥਾਨ ਇੰਡੋਰ ਕਲੱਬ ਮੰਡੀ ਗੋਬਿੰਦਗੜ੍ਹ ਅਤੇ ਤੀਜਾ ਸਥਾਨ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਨੇ ਪ੍ਰਾਪਤ ਕੀਤਾ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਗੁਰਵਿੰਦਰ ਸਿੰਘ ਜੋਹਲ ਐਸ.ਡੀ.ਐਮ. ਅਮਲੋਹ, ਸ਼੍ਰੀ ਰਵਿੰਦਰ ਸਿੰਘ,ਐਸ.ਪੀ., ਡਾ: ਤੇਜਿੰਦਰ ਕੌਰ ਵਾਈਸ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਅਮਲੋਹ, ਸ਼੍ਰੀ ਵਰਿੰਦਰ ਸਿੰਘ ਐਡਵਾਈਜ਼ਰ ਵਾਈਸ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ ਅਮਲੋਹ, ਪ੍ਰੈਜ਼ੀਡੈਂਟ ਸ਼੍ਰੀ ਸੰਦੀਪ ਸਿੰਘ, ਡਾ: ਹਰਸ਼ਸਦਾਵਰਤੀ ਵਾਈਸ ਪ੍ਰੈਜ਼ੀਡੈਂਟ ਦੇਸ਼ ਭਗਤ ਯੂਨੀਵਰਸਿਟੀ ਅਮਲੋਹ, ਰਜਿਸਟਰਾਰ ਮੈਡਮ ਦੇਸ਼ ਭਗਤ ਯੂਨੀਵਰਸਿਟੀ ਅਮਲੋਹ, ਡਾ: ਐਲ.ਆਰ.ਬੇਦੀ ਡੀਨ ਅਕੈਡਮਿਕਸ ਦੇਸ਼ ਭਗਤ ਯੂਨੀਵਰਸਿਟੀ ਅਮਲੋਹ, ਡਾ: ਗਿਆਨ ਸਿੰਘ ਡਾਇਰੈਕਟਰ ਸਪੋਰਟਸ (ਨੈਸ਼ਨਲ ਐਵਾਰਡੀ) ਦੇਸ਼ ਭਗਤ ਯੂਨੀਵਰਸਿਟੀ ਅਮਲੋਹ, ਡਾ. ਦਵਿੰਦਰ ਕੌਰ , ਡਾਇਰੈਕਟਰ ਲੈਂਗੂਏਜ, ਡਾ.ਸੁਰਜੀਤ ਪਥੇਜਾ, ਡਾਇਰੈਕਟਰ ਮੀਡੀਆ ,ਪ੍ਰੋਫੈਸਰ ਗੁਰਿੰਦਰ ਕੌਰ, ਪ੍ਰੋਫੈਸਰ ਨਵਜੋਤ ਕੌਰ ਦੇਸ਼ ਭਗਤ ਯੂਨੀਵਰਸਿਟੀ, ਸ਼੍ਰੀ ਜਸਵੀਰ ਸਿੰਘ ਡੀ.ਐੱਮ.ਸਪੋਰਟਸ ਵੀ ਪਹੁੰਚੇ। ਸਟੇਜ ਦੀ ਕਾਰਵਾਈ ਸ਼੍ਰੀਮਤੀ ਰੂਪਪ੍ਰੀਤ ਕੌਰ, ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ ਵੱਲੋਂ ਨਿਭਾਈ ਗਈ। ਸ਼੍ਰੀ ਲਖਵੀਰ ਸਿੰਘ (ਅਥਲੈਟਿਕਸ ਕੋਚ), ਸ਼੍ਰੀ ਰਮਨੀਕ ਅਹੂਜਾ(ਬਾਕਿਟਬਾਲ ਕੋਚ), ਸ਼੍ਰੀ ਕੁਲਵਿੰਦਰ ਸਿੰਘ (ਹੈਂਡਬਾਲ ਕੋਚ), ਸ਼੍ਰੀ ਮਨੀਸ਼ ਕੁਮਾਰ(ਹਾਕੀ ਕੋਚ), ਸ਼੍ਰੀ ਸੁਖਦੀਪ ਸਿੰਘ(ਫੁੱਟਬਾਲ ਕੋਚ), ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ), ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਮਿਸ ਭੁਪਿੰਦਰ ਕੌਰ (ਅਥਲੈਟਿਕਸ ਕੋਚ), ਸ਼੍ਰੀਮਤੀ ਵੀਰਾਂ ਦੇਵੀ (ਖੋਹ-ਖੋਹ ਕੋਚ) ,ਸ਼੍ਰੀ ਮਨਦੀਪ ਸਿੰਘ, ਸ਼੍ਰੀਮਤੀ ਹਰਜੀਤ ਕੌਰ ਮਾਤਾ ਗੁਜਰੀ ਕਾਲਜ, ਸ਼੍ਰੀ ਸ਼ੁਭਕਰਮਨ ਵੇਟ ਲਿਫਟਿੰਗ ਕੋਚ, ਸਿੱਖਿਆ ਵਿਭਾਗ ਦੇ ਆਫੀਸੀਅਲਜ਼ ਸਾਹਿਬਾਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦਾ ਸਮੂਹ ਸਟਾਫ਼ ਹਾਜ਼ਰ ਸਨ।