ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫਾਜ਼ਿਲਕਾ ਵੱਲੋਂ ਪਿੰਡ ਵਾਸੀਆਂ ਨੂੰ ਸਫ਼ਾਈ ਪ੍ਰਤੀ ਕੀਤਾ ਜਾਗਰੂਕ
ਫਾਜਿਲਕਾ 22 ਸਤੰਬਰ (ਪੀ.ਟੀ.ਨੈਟਵਰਕ)
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਸਵੱਛਤਾ ਹੀ ਸੇਵਾ ਮੁਹਿੰਮ’ ਤਹਿਤ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਸ਼ਮਿੰਦਰ ਸਿੰਘ ਦੀ ਅਗਵਾਈ ਸਦਕਾ ਪਿੰਡ ਚਾਹਲਾਂ ਵਾਲੀ ਅਤੇ ਜੰਡ ਵਾਲਾ ਭੀਮੇ ਸ਼ਾਹ ਬਲਾਕ ਅਰਨੀ ਵਾਲਾ ਵਿਖੇ ਪਿੰਡ ਵਾਸੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਗਲ਼ੀਆਂ ਨਾਲੀਆਂ ਅਤੇ ਹੋਰ ਸਾਂਝੀਆਂ ਥਾਵਾਂ ਦੀ ਸਫਾਈ ਕੀਤੀ ਗਈ। ਲੋਕਾਂ ਨੂੰ ਗਿੱਲੇ ਅਤੇ ਸੁੱਕੇ ਕੁੜੇ ਦਾ ਅਲੱਗ ਅਲੱਗ ਨਿਪਟਾਰਾ ਕਰਨ ਦੇ ਲਈ ਜਾਗਰੂਕ ਕੀਤਾ ਗਿਆ। ਪੌਦੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਣ ਲਈ ਕਿਹਾ ਗਿਆ। ਪਿੰਡਾਂ ਵਿੱਚ ਬਣ ਰਹੇ ਠੋਸ ਕੂੜਾ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਵਿਭਾਗ ਤੋਂ ਆਈ ਈ ਸੀ ਸ੍ਰੀਮਤੀ ਪੂਨਮ ਧੂੜੀਆ ਅਤੇ ਬੀ ਆਰ ਸੀ ਗੁਰਚਰਨ ਸਿੰਘ, ਸਲਵਿੰਦਰ ਸਿੰਘ ਆਪ ਆਗੂ ਰਾਜਨ ਖੇੜਾ ਆਦਿ ਨੁਮਾਇੰਦੇ ਹਾਜ਼ਰ ਸਨ।