ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਕਰਵਾਏ ਗਏ ਪੋਸ਼ਣ ਮਾਹ ਤਹਿਤ ਕਰਵਾਏੇ ਗਏ ਜਾਗਰੂਕਤਾ ਪ੍ਰੋਗਰਾਮ
ਫਾਜ਼ਿਲਕਾ 3 ਸਤੰਬਰ (ਪੀ ਟੀ ਨੈੱਟਵਰਕ)
ਡਾਇਰੈਕਟਰ ਆਯੁਰਵੇਦ ਪੰਜਾਬ ਡਾ: ਸ਼ਸ਼ੀ ਭੂਸ਼ਣ ਜੀ ਅਤੇ ਡੀਏਯੂਓ ਫਾਜ਼ਿਲਕਾ ਡਾ: ਰਵੀ ਡੂਮਰਾ ਦੀ ਅਗਵਾਈ ਹੇਠ ਡਾ: ਮਾਨਸੀ ਅਰੋੜਾ ਏ.ਐਮ.ਓ ਵੱਲੋਂ ਜਿਲਾ ਫਾਜ਼ਿਲਕਾ ਦੇ ਪਿੰਡ ਲਮੋਚਰ ਕਲਾਂ, ਸਰਕਾਰੀ ਸਕੂਲ ਅਜ਼ੀਮਗੜ੍ਹ ਅਬੋਹਰ, ਸਰਕਾਰੀ ਪ੍ਰਾਇਮਰੀ ਸਕੂਲ ਢੀਂਗਾਵਾਲੀ, ਆਂਗਣਵਾੜੀ ਕੇਂਦਰ ਸੱਪਾਂਵਾਲੀ ਅਤੇ ਆਂਗਣਵਾੜੀ ਕੇਂਦਰ ਦਾਨੇਵਾਲਾ ਸਤਕੋਸੀ ਵਿਖੇ ਪੋਸ਼ਣ ਮਾਹ, ਹੱਥ ਧੋਣ ਦੀ ਸਹੀ ਵਿਧੀ, ਨਿੱਜੀ ਸਫਾਈ ਅਤੇ ਦਸਤ ਪ੍ਰਤੀ ਜਾਗਰੂਕਤਾ ਦਾ ਭਾਸਣ ਦਿੱਤਾ ਗਿਆ।
ਡਾ: ਮਾਨਸੀ ਅਰੋੜਾ ਏ.ਐਮ.ਓ, ਡਾ: ਰਾਜੇਸ਼ ਕੁਮਾਰ ਜੌਹਰ, ਡਾ: ਸੁਨੀਤਾ (ਏ.ਐਮ.ਓ), ਡਾ: ਪਰਵਿੰਦਰ ਕੌਰ (ਏ.ਐਮ.ਓ.) ਅਤੇ ਸਰੋਜ ਬਾਲਾ ਵੱਲੋਂ ਹੱਥ ਧੋਣ ਦੀ ਸਹੀ ਵਿਧੀ, ਨਿੱਜੀ ਸਫਾਈ ਅਤੇ ਦਸਤ ਪ੍ਰਤੀ ਸਮੂਹ ਹਾਜ਼ਰੀਨ ਅਤੇਸ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਡਾ: ਅਮਿਤ ਕੁਮਾਰ ਏ.ਐਮ.ਓ ਵੱਲੋਂ ਸਿਹਤਮੰਦ ਰਹਿਣ ਲਈ ਭੋਜਨ ਦੀ ਪੌਸ਼ਟਿਕਤਾ ਦੀ ਮਹੱਤਤਾ ਬਾਰੇ ਦੱਸਿਆ ਗਿਆ | ਇਨ੍ਹਾਂ ਪ੍ਰੋਗਰਾਮਾਂ ਰਾਹੀਂ ਪੋਸ਼ਣ ਮਾਹ ਦੇ ਇਸ ਦੌਰ ਦੇ ਦੌਰਾਨ ਹਰ ਘਰ ਤੱਕ ਸਹੀ ਪੋਸ਼ਣ ਦਾ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ।