‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਬਰਨਾਲਾ ‘ਚ 4 ਤੋਂ 6 ਸਤੰਬਰ ਤਕ ਹੋਣ ਵਾਲੀਆਂ ਖੇਡਾਂ ਦਾ ਸ਼ਡਿਊਲ ਜਾਰੀ
ਬਰਨਾਲਾ, 3 ਸਤੰਬਰ (ਰਵੀ)
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦਾ ਜ਼ਿਲ੍ਹਾ ਪੱਧਰੀ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਬਲਾਕ ਪੱਧਰੀ ਬਲਾਕ ਬਰਨਾਲਾ ਦੇ ਟੂਰਨਾਮੈਂਟ ਮਿਤੀ 4 ਤੋਂ 6 ਤੱਕ ਕਰਵਾਏ ਜਾ ਰਹੇ ਹਨ।
ਐਥਲੈਟਿਕਸ ਦੇ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਸਵੇਰ 8 ਵਜੇ ਤੋਂ ਸ਼ੁਰੂ ਹੋਣਗੇ। ਅੰਡਰ—14 ਲੜਕੇ/ਲੜਕੀਆਂ ਅਤੇ ਅੰਡਰ—17 ਲੜਕੇ/ਲੜਕੀਆਂ ਦੇ ਅਥਲੈਟਿਕਸ ਮੁਕਾਬਲੇ 4 ਸਤੰਬਰ ਨੂੰ ਕਰਵਾਏ ਜਾਣਗੇ। ਇਸੇ ਤਰ੍ਹਾਂ 5 ਸਤੰਬਰ ਨੂੰ ਅੰਡਰ—21 ਲੜਕੇ/ਲੜਕੀਆਂ ਅਤੇ 21 ਤੋਂ 40 ਸਾਲ ਮੈੱਨ/ਵੂਮੈਨ ਦੇ ਅਥਲੈਟਿਕਸ ਮੁਕਾਬਲੇ ਕਰਵਾਏ ਜਾਣਗੇ। ਮਿਤੀ 6 ਸਤੰਬਰ ਨੂੰ 40 ਤੋਂ 50 ਸਾਲ ਮੈਨ/ਵੂਮੈਨ ਅਤੇ 50 ਤੋਂ ਉੱਪਰ ਮੈਨ/ਵੂਮੈਨ ਦੇ ਮੁਕਾਬਲੇ ਕਰਵਾਏ ਜਾਣਗੇ।
ਰੱਸਾਕਸ਼ੀ ਦੇ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਸਵੇਰ 8 ਵਜੇ ਸ਼ੁਰੂ ਕੀਤੇ ਜਾਣਗੇ। ਆਲ ਗਰੁੱਪ ਲੜਕੀਆਂ ਦੇ ਮੁਕਾਬਲੇ ਮਿਤੀ 4 ਸਤੰਬਰ ਨੂੰ ਕਰਵਾਏ ਜਾਣਗੇ। 5 ਅਤੇ 6 ਸਤੰਬਰ ਨੂੰ ਆਲ ਗਰੁੱਪ ਲੜਕਿਆਂ ਦੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ।
ਖੋ—ਖੋ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ (ਬਰਨਾਲਾ) ਵਿਖੇ ਸਵੇਰ 8 ਤੋਂ ਕਰਵਾਏ ਜਾਣਗੇ। 4 ਨੂੰ ਅੰਡਰ—14 ਲੜਕੀਆਂ, ਅੰਡਰ—17 ਲੜਕੇ/ਲੜਕੀਆਂ, ਅੰਡਰ—21 ਲੜਕੇ/ਲੜਕੀਆਂ, 21 ਤੋਂ 40 ਸਾਲ ਵੂਮੈਨ ਦੇ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ 5 ਅਤੇ 6 ਸਤੰਬਰ ਨੂੰ ਅੰਡਰ—14 ਲੜਕੇ, ਅੰਡਰ—17 ਲੜਕੇ, ਅੰਡਰ—21 ਲੜਕੇ, 21 ਤੋਂ 40 ਸਾਲ ਮੈਨ ਦੇ ਮੁਕਾਬਲੇ ਕਰਵਾਏ ਜਾਣਗੇ।
ਕਬੱਡੀ ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ ਮੁਕਾਬਲੇ ਸਵੇਰ 8 ਵਜੇ ਤੋਂ ਸ਼ੁਰੂ ਹੋਣਗੇ। 4 ਸਤੰਬਰ ਨੂੰ ਲੜਕੀਆਂ ਆਲ ਗਰੁੱਪ ਦੇ ਮੁਕਾਬਲੇ ਕੰਨਿਆ ਸਰਕਾਰੀ ਸੀਨੀ ਸੈਕੰਡਰੀ ਸਕੂਲ, ਬਰਨਾਲਾ ਵਿਖੇ ਕਰਵਾਏ ਜਾਣਗੇ। ਇਸ ਤਰ੍ਹਾਂ ਹੀ 5 ਸਤੰਬਰ ਨੂੰ ਅੰਡਰ—14 ਲੜਕੇ ਅਤੇ ਅੰਡਰ—17 ਲੜਕੇ ਦੇ ਮੁਕਾਬਲੇ ਸਰਕਾਰੀ ਸੀਨੀ ਸੈਕੰਡਰੀ ਸਕੂਲ, ਸੰਧੂ ਪੱਤੀ, ਬਰਨਾਲਾ ਵਿਖੇ ਕਰਵਾਏ ਜਾਣਗੇ।
6 ਸਤੰਬਰ ਨੂੰ ਅੰਡਰ—21 ਲੜਕੇ ਅਤੇ 21 ਤੋਂ 40 ਸਾਲ ਮੈਨ ਦੇ ਮੁਕਾਬਲੇ ਸਰਕਾਰੀ ਸੀਨੀ ਸੈਕੰਡਰੀ ਸਕੂਲ,ਸੰਧੂ ਪੱਤੀ, ਬਰਨਾਲਾ ਵਿਖੇ ਕਰਵਾਏ ਜਾਣਗੇ। ਫੁੱਟਬਾਲ ਦੇ ਮੁਕਾਬਲੇ 8 ਵਜੇ ਸਵੇਰੇ ਸ਼ੁਰੂ ਕੀਤੇ ਜਾਣਗੇ। 4 ਸਤੰਬਰ ਨੂੰ ਲੜਕੀਆਂ ਆਲ ਗਰੁੱਪ ਦੇ ਮੁਕਾਬਲੇ ਸਰਕਾਰੀ ਸੀਨੀ ਸੈਕੰਡਰੀ ਸਕੂਲ,ਠੀਕਰੀਵਾਲ ਵਿਖੇ ਕਰਵਾਏ ਜਾਣਗੇ। 5 ਸਤੰਬਰ ਨੂੰ ਅੰਡਰ—14 ਲੜਕੇ ਅਤੇ ਅੰਡਰ—17 ਲੜਕੇ ਦੇ ਮੁਕਾਬਲੇ ਕਰਵਾਏ ਜਾਣਗੇ; 6 ਸਤੰਬਰ ਅੰਡਰ—21 ਲੜਕੇ ਅਤੇ 21 ਤੋਂ 40 ਸਾਲ ਮੈੱਨ ਮੁਕਾਬਲੇ ਕਰਵਾਏ ਜਾਣਗੇ।