ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਅਤੇ ਏਡੀਡ ਸਕੂਲਾਂ ਵਿੱਚ ਪੜ੍ਹਦੇ ਦਿਵਿਆਂਗ ਬੱਚਿਆਂ ਨੂੰ ਸਹਾਇਤਾ ਉਪਕਰਣ ਮੁਹੱਈਆਂ ਕਰਵਾ
ਫ਼ਤਹਿਗੜ੍ਹ ਸਾਹਿਬ, 02 ਸਤੰਬਰ ( ਪੀ ਟੀ ਨੈੱਟਵਰਕ)
ਜ਼ਿਲ੍ਹੇ ਦੇ ਸਰਕਾਰੀ ਅਤੇ ਸਰਕਾਰੀ ਸਹਾਇਤਾਂ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਦਿਵਿਆਂਗ ਬੱਚਿਆਂ ਨੂੰ ਸਹਾਇਤਾ ਉਪਕਰਣ ਮੁਹੱਈਆਂ ਕਰਵਾਉਣ ਲਈ ਡਿਸਟੀਬਿਊਸ਼ਨ ਕੈਂਪ ਸਮੱਗਰਾ ਸਿੱਖਿਆ ਅਭਿਆਨ ਵੱਲੋਂ ਵਿਸ਼ੇਸ਼ ਕੈਂਪ ਲਗਾਇਆ ਗਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਬਲਾਕ ਜਖਵਾਲੀ, ਖੇੜਾ, ਬਸੀ ਪਠਾਣਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਿਖੇ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ 74 ਬੱਚਿਆਂ ਨੂੰ ਟਰਾਈ ਸਾਈਕਲ , ਵੀਲ ਚੇਅਰ, ਸੀਪੀ ਚੇਅਰ, ਰੋਲੇਟਰ, ਕੰਨਾਂ ਦੀਆਂ ਮਸ਼ੀਨਾਂ, ਐਮ.ਆਰ ਕਿੱਟਾਂ ਆਦਿ ਮੁਫਤ ਮੁਹੱਈਆਂ ਕਰਵਾਏ ਗਏ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸ੍ਰੀ ਬਲਜਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਅਲਿਮਕੋ ਵੱਲੋਂ ਆਏ ਡਾਕਟਰਾਂ ਨੇ ਆਰਟੀਫਿਸ਼ਲ (ਬਨਾਉਟੀ ਅੰਗ) ਲਿਬਸ ਲਗਾਏ ਗਏ, ਬੱਚਿਆਂ ਅਤੇ ਉਹਨਾਂ ਦੇ ਨਾਲ ਆਏ ਮਾਪਿਆ ਨੂੰ ਆਉਣ ਜਾਣ ਦਾ ਕਿਰਾਇਆ ਅਤੇ ਰਿਫਰੈਸ਼ਮੈਂਟ ਵੀ ਸਿੱਖਿਆ ਵਿਭਾਗ ਵੱਲੋਂ ਮੁਹੱਈਆ ਕਰਵਾਈ ਗਈ।ਇਸ ਕੈਂਪ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਦੀਦਾਰ ਸਿੰਘ ਮਾਂਗਟ , ਡਾਈਟ ਪ੍ਰਿੰਸੀਪਲ ਡਾ ਆਨੰਦ ਗੁਪਤਾ , ਕੰਵਲਦੀਪ ਸਿੰਘ ਸੋਹੀ, ਗਿਆਨ ਸਿੰਘ ਡੀ.ਐਸ.ਈ.ਟੀ, ਰਕਿੰਦਰ ਸਿੰਘ ਲੇਖਾਕਾਰ, ਤੋਂ ਇਲਾਵਾ ਆਈ.ਈ.ਆਰ.ਟੀਜ਼ ਅਤੇ ਵਲੰਟੀਅਰ ਹਾਜ਼ਰ ਸਨ।