ਕੇਂਦਰੀ ਯੂਨੀਵਰਸਿਟੀ ਵਿਖੇ ਐਜੂਕੇਸ਼ਨ ਸਟੂਡੀਓ ਦਾ ਉਦਘਾਟਨ

Advertisement
Spread information

 ਕੇਂਦਰੀ ਯੂਨੀਵਰਸਿਟੀ ਵਿਖੇ ਐਜੂਕੇਸ਼ਨ ਸਟੂਡੀਓ ਦਾ ਉਦਘਾਟਨ

ਬਠਿੰਡਾ, 23 ਜੁਲਾਈ

Advertisement

ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਸਿੱਖਿਆ ਵਿਭਾਗ ਵੱਲੋਂ ਯੂਨੀਵਰਸਿਟੀ ਦੀ ਈ-ਲਰਨਿੰਗ ਸਮੱਗਰੀ ਨੂੰ ਵਿਕਸਤ ਕਰਨ ਅਤੇ ਅਤੇ ਆਡੀਓ-ਵਿਜ਼ੂਅਲ ਮਾਡਿਊਲ ਨੂੰ ਵਿਕਸਤ ਕਰਨ ਲਈ ਯੂਨੀਵਰਸਿਟੀ ਕੈਂਪਸ ਵਿੱਚ ਐਜੂਕੇਸ਼ਨ ਸਟੂਡੀਓ ਦੀ ਸ਼ੁਰੂਆਤ ਕੀਤੀ ਗਈ। ਉਦਘਾਟਨੀ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ ਵੁਸੀਰਿਕਾ, ਸਕੂਲ ਆਫ ਐਜੂਕੇਸ਼ਨ ਦੇ ਡੀਨ ਡਾ. ਸ਼ੰਕਰ ਲਾਲ ਬੀਕਾ ਅਤੇ ਐਜੂਕੇਸ਼ਨ ਵਿਭਾਗ ਦੇ ਅਧਿਆਪਕਾਂ ਨਾਲ ਮਿਲ ਕੇ ਨਵੇਂ ਬਣੇ ਐਜੂਕੇਸ਼ਨ ਸਟੂਡੀਓ ਦਾ ਉਦਘਾਟਨ ਕੀਤਾ। ਆਧੁਨਿਕ ਟੈਕਨਾਲੋਜੀ ਨਾਲ ਲੈਸ ਇਸ ਐਜੂਕੇਸ਼ਨ ਸਟੂਡੀਓ ਵਿੱਚ ਇੱਕ ਸ਼ੂਟਿੰਗ ਫਲੋਰ, ਇੱਕ ਐਡੀਟਿੰਗ ਰੂਮ ਅਤੇ ਇੱਕ ਪ੍ਰੋਡਕਸ਼ਨ ਕੰਟਰੋਲ ਰੂਮ ਸ਼ਾਮਲ ਹਨ। ਇਹ ਸਟੂਡੀਓ 4ਕੇ ਵੀਡੀਓ ਕੈਮਰਾ, ਕ੍ਰੋਮਾ-ਕੀ ਸੈੱਟਅੱਪ, ਮਲਟੀਪੁਆਇੰਟ ਲਾਈਟਿੰਗ, ਆਡੀਓ ਰਿਕਾਰਡਿੰਗ ਸੈੱਟਅੱਪ, ਟੈਲੀਪ੍ਰੋਂਪਟਰ ਅਤੇ ਐਡੀਟਿੰਗ ਸਿਸਟਮ ਨਾਲ ਲੈਸ ਹੈ। ਉਦਘਾਟਨੀ ਸਮਾਰੋਹ ਦੌਰਾਨ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੇ ਨਵੇਂ ਐਜੂਕੇਸ਼ਨ ਸਟੂਡੀਓ ਵਿੱਚ ਮਾਨਯੋਗ ਵਾਈਸ ਚਾਂਸਲਰ ਨਾਲ ਪਹਿਲੀ ਇੰਟਰਵਿਊ ਰਿਕਾਰਡ ਕੀਤੀ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਕਿਹਾ ਕਿ ਕਿਸੇ ਵੀ ਉੱਚ ਵਿੱਦਿਅਕ ਸੰਸਥਾ ਲਈ ਐਜੂਕੇਸ਼ਨ ਸਟੂਡੀਓ ਸਮੇਂ ਦੀ ਲੋੜ ਹੈ। ਇਹ ਸਹੂਲਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬਿਹਤਰ ਅਧਿਆਪਨ-ਸਿਖਲਾਈ ਪ੍ਰਕਿਰਿਆ ਲਈ ਈ-ਸਮੱਗਰੀ, ਆਡੀਓ-ਵਿਜ਼ੂਅਲ ਮੋਡੀਊਲ ਵਿਕਸਿਤ ਕਰਨ ਵਿੱਚ ਮਦਦ ਕਰੇਗੀ। ਇਸ ਤੋਂ ਇਲਾਵਾ, ਐਜੂਕੇਸ਼ਨ ਸਟੂਡੀਓ ਸਿੱਖਿਆ ਵਿਭਾਗ ਨੂੰ ਫਲਿਪਡ, ਮਿਸ਼ਰਤ ਅਤੇ ਸਰਬ-ਸੁਰੱਖਿਅਤ ਸਿਖਲਾਈ ਨੂੰ ਲਾਗੂ ਕਰਨ ਅਤੇ ਵਿਦਿਆਰਥੀਆਂ ਨੂੰ ਅਨੁਭਵ ਅਧਾਰਿਤ ਸਿੱਖਣ ਦੇ ਮੌਕਿਆਂ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ। ਐਜੂਕੇਸ਼ਨ ਸਟੂਡੀਓ ਦੇ ਵੇਰਵੇ ਸਾਂਝੇ ਕਰਦਿਆਂ ਡਾ: ਸ਼ੰਕਰ ਲਾਲ ਬੀਕਾ ਨੇ ਦੱਸਿਆ ਕਿ ਇਸ ਸਹੂਲਤ ਦੀ ਵਰਤੋਂ ਮੌਕਸ ਈ-ਕੰਟੈਂਟ ਅਤੇ ਵੀਡੀਓ ਲੈਕਚਰ ਦੀ ਰੀਕੋਡਿੰਗ ਲਈ ਕੀਤੀ ਜਾਵੇਗੀ। ਇਸ ਸਟੂਡੀਓ ਦੁਆਰਾ ਤਿਆਰ ਕੀਤੀ ਸਮੱਗਰੀ NEP-2020 ਦੇ ਅਨੁਸਾਰ ਹਾਈਬ੍ਰਿਡ ਸਿੱਖਣ ਦੀ ਸਹੂਲਤ ਦੇਵੇਗੀ। ਉਦਘਾਟਨੀ ਸਮਾਰੋਹ ਵਿੱਚ ਡਾ. ਬਾਵਾ ਸਿੰਘ, ਐਚਓਡੀ, ਸਾਊਥ ਐਂਡ ਸੈਂਟਰਲ ਏਸ਼ੀਅਨ ਸਟੱਡੀਜ਼ ਵਿਭਾਗ; ਡਾ.ਜੇ.ਕੇ. ਪਟਨਾਇਕ, ਐਚਓਡੀ, ਭੂ-ਵਿਗਿਆਨ ਵਿਭਾਗ; ਪ੍ਰੋ. ਫੇਲਿਕਸ ਬਾਸਟ, ਐਚਓਡੀ, ਬੋਟਨੀ ਵਿਭਾਗ; ਅਤੇ ਸਿੱਖਿਆ ਵਿਭਾਗ ਦੀ ਫੈਕਲਟੀ; ਡਾ. ਸ਼ਮਸ਼ੀਰ ਐੱਸ. ਢਿੱਲੋਂ, ਡਾ. ਜੁਬਲੀ ਪਦਮਨਾਭਨ, ਡਾ. ਸੇਸਾਦੇਬਾ ਪੰਨੀ, ਡਾ. ਵਿਸ਼ਵਜੀਤ ਬਹੇਰਾ, ਡਾ. ਅਮਨਦੀਪ ਕੌਰ ਅਤੇ ਡਾ. ਕਦੀਮ ਸ੍ਰੀਨਿਵਾਸ ਨੇ ਸ਼ਿਰਕਤ ਕੀਤੀ| ਇਸ ਪ੍ਰੋਗਰਾਮ ਵਿੱਚ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

Advertisement
Advertisement
Advertisement
Advertisement
Advertisement
error: Content is protected !!