ਫੈਕਟਰੀ ਦੇ ਅੰਦਰ ਵਰਕਰਾਂ ਲਈ ਰਾਸ਼ਨ-ਪਾਣੀ ਅੰਦਰ ਆਉਣ ਤਾਂ ਨਾ ਰੋਕਿਆ ਜਾਵੇ-ਐਸਡੀਐਮ
ਫੈਕਟਰੀ ਦੇ ਮੁਲਾਜ਼ਮ ਅਤੇ ਪ੍ਰਸ਼ਾਸਨ ਵੱਲੋਂ ਰਾਸ਼ਨ-ਪਾਣੀ ਨੂੰ ਅੰਦਰ ਲੈ ਕੇ ਜਾਣ ਦੀ ਅਪੀਲ ਦੇ ਬਾਵਜੂਦ ਧਰਨਾਕਾਰੀਆਂ ਨੇ ਰਾਸ਼ਨ-ਪਾਣੀ ਅੰਦਰ ਜਾਣ ਤੋਂ ਰੋਕਿਆ
ਬਿੱਟੂ ਜਲਾਲਾਬਾਦੀ, ਜ਼ੀਰਾ/ਫਿਰੋਜ਼ਪੁਰ 29 ਜੁਲਾਈ 2022
ਜਿਲ੍ਹੇ ਦੇ ਪਿੰਡ ਮਨਸੂਰਵਾਲਾ ਵਿਖੇ ਸਥਿਤ ਫੈਕਟਰੀ ਅੱਗੇ ਬੈਠੇ ਧਰਨਾਕਾਰੀਆਂ ਨੂੰ ਐਸਡੀਐਮ ਜ਼ੀਰਾ ਇੰਦਰਪਾਲ ਨੇ ਅਪੀਲ ਕਰਦਿਆਂ ਕਿਹਾ ਕਿ ਫੈਕਟਰੀ ਅੰਦਰ ਕੰਮ ਕਰਦੇ ਕਰਮਚਾਰੀਆਂ ਦਾ ਰਾਸ਼ਨ-ਪਾਣੀ ਖਤਮ ਹੋ ਚੁੱਕਾ ਹੈ। ਜਿਸ ਕਾਰਨ ਉਨ੍ਹਾਂ ਨੂੰ ਖਾਣ-ਪੀਣ ਲਈ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਖਾਣ-ਪੀਣ ਦਾ ਸਮਾਨ/ਰਾਸ਼ਨ ਅੰਦਰ ਜਾਣ ਦਿੱਤਾ ਜਾਵੇ। ਇਸ ਦੌਰਾਨ ਫੈਕਟਰੀ ਵਿਚ ਕੰਮ ਕਰ ਕੇ ਆਪਣੀ ਰੋਜੀ-ਰੋਟੀ ਕਮਾ ਰਹੇ ਅਪੀਲ ਕੀਤੀ ਜਾ ਰਹੀ ਹੈ ਕਿ ਆਪਸੀ ਗੱਲਬਾਤ ਰਾਹੀਂ ਬੈਠ ਕੇ ਇਸ ਮੁੱਦੇ ਨੂੰ ਸੁਲਝਾ ਲਿਆ ਜਾਵੇ। ਇਸ ਫੈਕਟਰੀ ਦੇ ਚੱਲਦਿਆਂ ਕਈਆਂ ਘਰਾਂ ਦੀ ਰੋਜੀ ਰੋਟੀ ਚੱਲਦੀ ਹੈ।ਉਨ੍ਹਾ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਫੈਕਟਰੀ ਅੰਦਰ ਕੰਮ ਕਰ ਰਹੇ ਹਨ ਜਿਸ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫੈਕਟਰੀ ਬੰਦ ਹੁੰਦੀ ਹੈ ਤਾਂ ਉਨ੍ਹਾਂ ਦੀ ਤਨਖਾਹ ਬੰਦ ਹੋ ਜਾਏਗੀ ਤੇ ਉਨ੍ਹਾਂ ਦਾ ਘਰ ਦਾ ਗੁਜ਼ਾਰਾ ਚੱਲਣਾ ਔਖਾ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਇੱਥੇ ਪਹਿਲਾਂ ਹੀ ਕੋਈ ਇੰਡਸਟਰੀ ਨਹੀਂ ਹੈ ਅਤੇ ਇਸ ਫੈਕਟਰੀ ਅੰਦਰ ਕਈ ਵਰਕਰ ਕੰਮ ਕਰਦੇ ਹਨ ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਇਸ ਤੋਂ ਚੱਲ ਰਿਹਾ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਧਰਨਾ ਇੱਥੋਂ ਹਟਾ ਲੈਣ ਤਾਂ ਜੌ ਫੈਕਟਰੀ ਦਾ ਕੰਮ ਮੁੜ ਤੋਂ ਸ਼ੁਰੂ ਹੋ ਸਕੇ । ਉਨ੍ਹਾਂ ਕਿਹਾ ਕਿ ਜੋ ਵੀ ਕੋਈ ਮਸਲਾ ਹੈ ਇਹ ਪ੍ਰਸ਼ਾਸਨ ਦੇ ਧਿਆਨ ਚ ਹੈ ਤੇ ਪ੍ਰਸ਼ਾਸਨ ਵੱਲੋਂ ਉਸ ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਧਰਨਾਕਾਰੀਆਂ ਵੱਲੋਂ ਰਾਸ਼ਨ-ਪਾਣੀ ਨੂੰ ਅੰਦਰ ਆਉਣ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਨੂੰ ਖਾਣ-ਪੀਣ ਦੀ ਦਿੱਕਤ ਨਾ ਆਵੇ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਅਤੇ ਫੈਕਟਰੀ ਦੇ ਮੁਲਾਜ਼ਮਾਂ ਵੱਲੋਂ ਫੈਕਟਰੀ ਦੇ ਵਰਕਰਾਂ ਲਈ ਰਾਸ਼ਨ-ਪਾਣੀ ਨੂੰ ਅੰਦਰ ਲੈ ਕੇ ਜਾਣ ਦੀ ਅਪੀਲ ਦੇ ਬਾਵਜੂਦ ਵੀ ਧਰਨਾਕਾਰੀਆਂ ਵੱਲੋਂ ਰਾਸ਼ਨ-ਪਾਣੀ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਜਿਸ ਕਰ ਕੇ ਫੈਕਟਰੀ ਦੇ ਮੁਲਾਜਮਾਂ ਨੂੰ ਖਾਣ-ਪੀਣ ਵਿਚ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
One thought on “ਜੀਰਾ ਖੇਤਰ ਦੀ ਫੈਕਟਰੀ ਬਾਹਰ ਧਰਨੇ ਤੋਂ ਵਰਕਰ ਔਖੇ ,ਰਾਸ਼ਨ-ਪਾਣੀ ਮੁੱਕਿਆ,”
Comments are closed.