ਰੋਡ ਸੰਘਰਸ਼ ਕਮੇਟੀ ਵੱਲੋਂ ਲਾਇਆ ਧਰਨਾ ਤੀਜੇ ਦਿਨ ਵੀ ਜਾਰੀ
ਹਲਕਾ ਵਿਧਾਇਕ ਜਸਵੰਤ ਸਿੰਘ ਗਜਣਮਾਜਰਾ ਨੂੰ ਦਿੱਤਾ ਮੰਗ ਪੱਤਰ
ਪਰਦੀਪ ਕਸਬਾ, ਸੰਗਰੂਰ, 28 ਜੁਲਾਈ 2022
ਪਿੰਡ ਚੌਂਦਾ ਵਿਖੇ ਰੋਡ ਸੰਘਰਸ਼ ਕਮੇਟੀ ਵੱਲੋਂ ਸਰਹਿੰਦ-ਸਹਿਣਾ ਹਾਈਵੇ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਲਾਇਆ ਧਰਨਾ ਤੀਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਕਿਸਾਨ ਆਗੂਆਂ ਨੇ ਕਿਹਾ ਕੀ ਕਿਸਾਨਾਦੀਆਂ ਉਪਜਾਊ ਜਮੀਨਾਂ ਬਰਬਾਦ ਕਰਕੇ ਬਣਾਏ ਜਾ ਰਹੇ ਨਵਾਂ ਹਾਈਵੇ ਲੋਕਾਂ ਲਈ ਵਿਕਾਸ ਦੀ ਥਾਂ ਵਿਨਾਸ਼ ਲੈਕੇ ਆਵੇਗਾ। ਉਹਨਾਂ ਕਿਹਾ ਕੀ ਭਾਰਤਮਾਲਾ ਪ੍ਰੋਜੇਕਟ ਤਹਿਤ ਪੂਰੇ ਭਾਰਤ ਵਿੱਚ ਵਿਛਾਇਆ ਜਾ ਰਿਹਾ ਸੜਕਾਂ ਦਾ ਜਾਲ ਲੋਕਾਂ ਦੀ ਸਹੂਲਤ ਲਈ ਨਹੀਂ ਬਲਕਿ ਅੰਬਾਨੀ-ਅਡਾਨੀ ਵਰਗੇ ਵੱਡੇ ਵੱਡੇ ਸਰਮਾਏਦਾਰਾਂ ਦੇ ਮਾਲ ਦੀ ਢੋਆ ਦੇ ਕੰਮ ਨੂੰ ਸੌਖਾ ਕਰਕੇ ਉਹਨਾਂ ਦੇ ਮੁਨਾਫਿਆ ਵਿੱਚ ਵਾਧਾ ਕਰਨ ਲਈ ਬਣਾਈਆ ਜਾ ਰਹੀਆਂ ਹਨ।
ਦੂਜੇ ਪਾਸੇ ਰੋਡ ਸੰਘਰਸ਼ ਕਮੇਟੀ ਦਾ ਇਕ ਵਫਦ ਅਪਣੀਆਂ ਮੰਗਾਂ ਸਬੰਧੀ ਅਮਰਗੜ੍ਹ ਤੋਂ ਹਲਕਾ ਵਿਧਾਇਕ ਜਸਵੰਤ ਸਿੰਘ ਗਜਣਮਾਜਰਾ ਨੂੰ ਮਿਲਿਆ ਅਤੇ ਹਾਈਵੇ ਕਾਰਨ ਕਿਸਾਨਾ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ। ਗੱਲਬਾਤ ਦੌਰਾਨ ਹਲਕਾ ਵਿਧਾਇਕ ਜਸਵੰਤ ਸਿੰਘ ਗਜਣਮਾਜਰਾ ਨੇ ਕਿਸਾਨਾ ਨੂੰ ਭਰੋਸਾ ਦਵਾਇਆ ਕੀ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰੁਪਿੰਦਰ ਸਿੰਘ ਚੌਂਦਾ,ਇੰਦਰਜੀਤ ਸਿੰਘ,ਉਪਕਾਰ ਸਿੰਘ,ਦਿਦਾਰ ਸਿੰਘ,ਹਰਦੀਪ ਸਿੰਘ,ਅਮ੍ਰਿਤ ਸਿੰਘ,ਚੇਤੰਨ ਸਿੰਘ ਗੁਰਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
One thought on “ਰੋਡ ਸੰਘਰਸ਼ ਕਮੇਟੀ ਵੱਲੋਂ ਲਾਇਆ ਧਰਨਾ ਤੀਜੇ ਦਿਨ ਵੀ ਜਾਰੀ”
Comments are closed.