ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਨੌਰ ਹਲਕੇ ਲਈ ਹਰ ਮੰਗ ਪੂਰੀ ਹੋਵੇਗੀ-ਧਾਲੀਵਾਲ
ਸੂਬੇ ‘ਤੇ ਲੰਮਾ ਸਮਾਂ ਰਾਜ ਕਰਨ ਵਾਲੇ ਬਾਦਲਾਂ ਤੇ ਕੈਪਟਨ ਦੇ ਆਪਣੇ ਜ਼ਿਲ੍ਹਿਆਂ ਦੇ ਪਿੰਡ ਅਜੇ ਵੀ ਪੱਛੜੇ ਹੋਏ-ਧਾਲੀਵਾਲ
ਭਗਵੰਤ ਮਾਨ ਸਰਕਾਰ ਹਲਕਾ ਸਨੌਰ ਦਾ ਪਛੜਿਆਪਣ ਲਕਬ ਜਰੂਰ ਦੂਰ ਕਰੇਗੀ-ਹਰਮੀਤ ਸਿੰਘ ਪਠਾਣਮਾਜਰਾ
50 ਲੱਖ ਰੁਪਏ ਦੀ ਲਾਗਤ ਨਾਲ ਬਣੀ ਪੰਚਾਇਤ ਸੰਮਤੀ ਭੁਨਰਹੇੜੀ ਦੀ ਇਮਾਰਤ ਦਾ ਉਦਘਾਟਨ
ਰਿਚਾ ਨਾਗਪਾਲ , ਭੁਨਰਹੇੜੀ, 28 ਜੁਲਾਈ 2022
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪਰਵਾਸੀ ਮਾਮਲੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਸਨੌਰ ਹਲਕੇ ਲਈ ਅੱਜ ਵੱਡੇ ਤੋਹਫ਼ੇ ਦਿੰਦਿਆਂ ਪਿੰਡਾਂ ਦੇ ਵਿਕਾਸ ਲਈ ਅਹਿਮ ਐਲਾਨ ਕੀਤੇ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਹਿਲਕਦਮੀ ‘ਤੇ ਭੁਨਰਹੇੜੀ ਵਿਖੇ ਪੰਚਾਇਤ ਸੰਮਤੀ ਦਫ਼ਤਰ ਦੀ ਇਮਾਰਤ ਦਾ ਉਦਘਾਟਨ ਕਰਨ ਪੁੱਜੇ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਆਈਆਂ ਸਰਕਾਰਾਂ ਨੂੰ ਚਲਾਉਣ ਵਾਲੀਆਂ ਪਾਰਟੀਆਂ ਨੇ ਲੋਕਾਂ ਨੂੰ ਕੇਵਲ ਵੋਟਾਂ ਲਈ ਵਰਤਦਿਆਂ ਲੁੱਟਿਆ ਤੇ ਕੁਟਿਆ ਹੀ ਹੈ।
ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਵਿਖੇ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਤੇ ਲੰਮਾ ਸਮਾਂ ਰਾਜ ਕੀਤਾ ਅਤੇ ਇਹਨਾਂ ਦੇ ਪਰਿਵਾਰਕ ਮੈਂਬਰ, ਪ੍ਰਨੀਤ ਕੌਰ ਆਦਿ ਐਮ ਪੀ ਤੇ ਕੇਂਦਰੀ ਮੰਤਰੀ ਵੀ ਰਹੇ ਪਰ ਅਫਸੋਸ ਕਿ ਇਹਨਾਂ ਦੇ ਆਪਣੇ ਜ਼ਿਲਿਆਂ ਦੇ ਪਿੰਡ ਅਜੇ ਵੀ ਪੱਛੜੇ ਹੋਏ ਹਨ ਅਤੇ ਹਲਕਾ ਸਨੌਰ ਇਸਦੀ ਵੱਡੀ ਉਦਾਹਰਣ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਤਹਈਆ ਕੀਤਾ ਹੈ ਕਿ ਪੰਜਾਬ ਨੂੰ ਮੁੜ ਪੰਜਾਬ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਹੈ।
ਕੁਲਦੀਪ ਸਿੰਘ ਧਾਲੀਵਾਲ ਨੇ ਸਨੌਰ ਹਲਕੇ ਦੇ ਪਿੰਡਾਂ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਇਕ ਪਿੰਡ ਇਕ ਸਮਸ਼ਾਨਘਾਟ ਦੇ ਘੇਰੇ ਹੇਠ ਆਉਣ ਵਾਲੇ ਪਿੰਡ ਨੂੰ ਪੰਜ ਲੱਖ ਰੁਪਏ ਦੀ ਗਰਾਂਟ, 20 ਪਿੰਡਾਂ ਵਿਚ ਲਾਈਟਾਂ, 30 ਪਿੰਡਾਂ ਚ ਥਾਪਰ ਮਾਡਲ ਛੱਪੜ, 10 ਪਿੰਡਾਂ ਵਿਚ ਮਾਡਲ ਸੱਥਾਂ, 20 ਪਿੰਡਾਂ ‘ਚ ਫਿਰਨੀਆਂ, ਕਮਿਊਨਿਟੀ ਸ਼ੈਡ ਸਮੇਤ ਹੋਰ ਵੀ ਜੇਕਰ ਕੋਈ ਵਿਕਾਸ ਕਾਰਜ ਲੋੜੀਂਦਾ ਹੋਇਆ ਉਹ ਪਹਿਲੇ ਗੇੜ ਵਿਚ ਕਰਵਾਇਆ ਜਾਵੇਗਾ।ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੰਚਾਇਤ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸਨੌਰ ਹਲਕੇ ਦਾ ਪਛੜਿਆਪਣ ਲਕਬ ਜਰੂਰ ਦੂਰ ਕਰੇਗੀ। ਪਠਾਣਮਾਜਰਾ ਨੇ ਮੰਤਰੀ ਨੂੰ ਹਲਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ।
ਇਸ ਮੌਕੇ ਐਮ ਐਲ ਏ ਸਾਹਨੇਵਾਲ ਹਰਦੀਪ ਸਿੰਘ ਮੁੰਡੀਆ, ਏਡੀਸੀ ਦਿਹਾਤੀ ਵਿਕਾਸ ਈਸ਼ਾ ਸਿੰਘਲ, ਐੱਸਡੀਐੱਮ ਡਾ. ਇਸਮਤ ਵਿਜੇ ਸਿੰਘ, ਡਿਪਟੀ ਡਾਇਰੈਕਟਰ ਪ੍ਰੀਤ ਮਹਿੰਦਰ ਸਿੰਘ ਸਹੋਤਾ, ਡੀਡੀਪੀਓ ਸੁਖਚੈਨ ਸਿੰਘ ਪਾਪੜਾ, ਡਿਪਟੀ ਸੀਈਓ ਵਿਨੀਤ ਕੁਮਾਰ, ਐਕਸੀਅਨ ਰਣਜੀਤ ਸਿੰਘ ਸ਼ੇਰਗਿੱਲ ਸਮੇਤ ਬੀਡੀਪੀਓਜ ਵੀ ਮੌਜੂਦ ਸਨ।
ਸਮਾਰੋਹ ਵਿਚ ਆਮ ਆਦਮੀ ਪਾਰਟੀ ਦੇ ਆਗੂ ਗੁਰਬਚਨ ਸਿੰਘ ਵਿਰਕ, ਰਾਜ ਕੌਰ ਚੇਅਰਪਰਸਨ ਜ਼ਿਲ੍ਹਾ ਪਰਿਸ਼ਦ, ਅੰਮ੍ਰਿਤਪਾਲ ਕੌਰ ਚੇਅਰਪਰਸਨ ਸੰਮਤੀ ਭੁੱਨਰਹੇੜੀ, ਵਾਈਸ ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਮਨਿੰਦਰ ਸਿੰਘ ਫਰਾਂਸਵਾਲਾਂ, ਜ਼ਿਲ੍ਹਾ ਯੂਥ ਪ੍ਰਧਾਨ ਗੁਰਵਿੰਦਰ ਸਿੰਘ, ਜਗਦੀਪ ਸਿੰਘ ਜੱਗਾ, ਬਲਦੇਵ ਸਿੰਘ ਦੇਵੀਗੜ੍ਹ, ਦਵਿੰਦਰ ਸਿੰਘ ਮਠਾੜੂ, ਬਲਕਾਰ ਸਿੰਘ ਅਲੀਵਾਲ, ਪਲਵਿੰਦਰ ਸਿੰਘ ਅਲੀਵਾਲ, ਗੁਰਜੀਤ ਸਿੰਘ ਨਿਜ਼ਾਮਪੁਰ, ਸਵਰਨਜੀਤ ਸਿੰਘ ਗਿੰਨੀ ਭੋਲਾ, ਕਰਮ ਸਿੰਘ ਕਾਠਗੜ੍ਹ, ਸੱਜਣ ਸਿੰਘ ਸਰੋਆ, ਬਾਬਾ ਜਰਨੈਲ ਸਿੰਘ ਅਲੀਵਾਲ, ਜੱਗਾ ਸਿੰਘ ਜੁਲਕਾਂ, ਬਲਜਿੰਦਰ ਸਿੰਘ ਨੰਦਗੜ੍ਹ, ਗੁਰਪ੍ਰੀਤ ਸਿੰਘ ਗੁਰੀ, ਪਰਗਟ ਰੱਤਾਖੇੜਾ, ਸੱਜਣ ਸਿੰਘ ਉਪਲੀ, ਗੁਰਮੇਜ ਸਿੰਘ ਚੇਅਰਮੈਨ ਰਾਈਸ ਮਿੱਲ ਐਸੋਸੀਏਸ਼ਨ, ਬਲਾਕ ਸੰਮਤੀ ਮੈਂਬਰ ਸਿਮਰਦੀਪ ਬਰਕਤਪੁਰ, ਜਰਨੈਲ ਸਿੰਘ ਰਾਜਪੂਤ, ਜੋਗਿੰਦਰ ਸਿੰਘ ਚੁਹੰਟ ਪ੍ਰਧਾਨ ਬਲਾਕ ਪੰਚਾਇਤ ਯੂਨੀਅਨ, ਹਰਦੇਵ ਸਿੰਘ ਘੜਾਮ, ਚਰਨਜੀਤ ਕੌਰ, ਰਵਨੀਤ ਸਿੰਘ ਬੈਨੀਪਾਲ, ਮਨਦੀਪ ਸਿੰਘ ਬੀ ਡੀ ਪੀ ਓ, ਸੁਪਰਡੈਂਟ ਮਨਦੀਪ ਕੌਰ ਤੇ ਹਲਕੇ ਦੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਸਨ।