ਅਫਸਰ ਕਲੋਨੀ ਸੰਗਰੂਰ ਦੇ ਨਿਵਾਸੀ ਮੀਂਹ ਪੈਣ ਤੋਂ ਬਾਅਦ ਘਰਾਂ ‘ਚ ਹੋ ਜਾਂਦੇ ਨੇ ਕੈਦ
ਪ੍ਰਦੀਪ ਸਿੰਘ ਕਸਬਾ, ਸੰਗਰੂਰ, 25 ਜੁਲਾਈ 2022
ਅਫ਼ਸਰ ਕਲੋਨੀ ਸੰਗਰੂਰ ਦੇ ਨਿਵਾਸੀ ਥੋੜ੍ਹੀ ਜਿਹੀ ਬਰਸਾਤ ਹੋਣ ਤੋਂ ਬਾਅਦ ਘਰਾਂ ਵਿਚ ਕੈਦ ਹੋ ਜਾਂਦੇ ਹਨ । ਥੋੜ੍ਹੀ ਜਿਹੀ ਬਰਸਾਤ ਹੋਣ ਨਾਲ ਗਲੀਆਂ ਚਿੱਕੜ ਦਾ ਰੂਪ ਧਾਰ ਲੈਂਦੀਆਂ ਹਨ। ਜਿਸ ਕਾਰਨ ਨਿਵਾਸੀ ਘਰਾਂ ਤੋਂ ਬਾਹਰ ਨਹੀਂ ਨਿਕਲਦੇ। ਕਾਲੋਨੀ ਨਿਵਾਸੀਆਂ ਵੱਲੋਂ ਇਸ ਸਬੰਧੀ ਸਿਵਲ ਪ੍ਰਸ਼ਾਸਨ ਤਕ ਕਈ ਵਾਰ ਪਹੁੰਚ ਕੀਤੀ ਪਰ ਨਿਰਾਸ਼ਾ ਹੀ ਪੱਲੇ ਪਈ।
ਅਫਸਰ ਕਲੋਨੀ ਦੇ ਸਰਪੰਚ ਸੁਰਿੰਦਰ ਸਿੰਘ ਭਿੰਡਰ , ਪਾਰਕ ਸੁਸਾਇਟੀ ਦੇ ਪ੍ਰਧਾਨ ਮਾਸਟਰ ਪਰਮ ਵੇਦ,ਪੰਚਾਇਤ ਮੈਂਬਰ ਸੁਦੇਸ਼ ਕੁਮਾਰ, ਕੁਲਦੀਪ ਜੋਸ਼ੀ, ਕੁਲਵੰਤਸਿੰਘ, ਵਰਿੰਦਰ ਕੁਮਾਰ ਵੋਹਰਾ ਤੇ ਪਵਨ ਸ਼ਰਮਾ ਨੇ ਕਿਹਾ ਕਿ ਬਰਸਾਤਾਂ ਦੇ ਦਿਨਾਂ ਵਿਚ ਕਲੋਨੀ ਨਿਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗਲੀਆਂ ਚਿੱਕੜ ਦਾ ਰੂਪ ਧਾਰ ਗਈਆਂ ਧਾਰ ਜਾਂਦੀਆਂ ਹਨ।
ਕਲੋਨੀ ਨਿਵਾਸੀਆਂ ਨੇ ਦੱਸਿਆ ਕਿ ਕਲੋਨੀ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਸਾਰੀਆਂ ਹੀ ਗਲੀਆਂ ਪੁੱਟੀਆਂ ਪਈਆਂ ਹਨ । ਉਨ੍ਹਾਂ ਕਿਹਾ ਕਿ ਮਾਮੂਲੀ ਜਿਹੀ ਬਰਸਾਤ ਹੋਣ ਨਾਲ ਸਾਰੀ ਕਲੋਨੀ ਚਿੱਕੜ ਨਾਲ ਭਰ ਜਾਂਦੀ ਹੈ ਅਤੇ ਕਲੋਨੀ ਨਿਵਾਸੀ ਆਪਣੇ ਹੀ ਘਰਾਂ ਵਿਚ ਕੈਦ ਹੋ ਕੇ ਬੈਠ ਜਾਂਦੇ ਹਨ।
ਸੁਰਿੰਦਰ ਲਾਲ ਮੁਕੇਸ਼ ਕੁਮਾਰ ਗੁਲਾਟੀ ਮੀਨੂ ਰਾਣੀ ਅਤੇ ਨਰਿੰਦਰ ਕੌਰ ਨੇ ਕਿਹਾ ਕਿ ਬਰਸਾਤ ਤੋਂ ਬਾਅਦ ਬੱਚਿਆਂ ਨੂੰ ਸਕੂਲ ਛੱਡਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦਾ ਕੰਮ ਚੱਲਦਾ ਹੋਣ ਕਾਰਨ ਗਲੀਆਂ ਵਿੱਚ ਵੱਡੇ ਵੱਡੇ ਖੱਡੇ ਪਏ ਹੋਏ ਹਨ, ਜੋ ਮੀਂਹ ਪੈਣ ਤੋਂ ਬਾਅਦ ਪਾਣੀ ਨਾਲ ਭਰ ਜਾਂਦੇ ਹਨ। ਜਿਸ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ ॥
ਕਲੋਨੀ ਨਿਵਾਸੀਆਂ ਨੇ ਦੱਸਿਆ ਕਿ ਗਲੀਆਂ ਦੀ ਹਾਲਤ ਅਤੀ ਮਾੜੀ ਹੋ ਚੁੱਕੀ ਹੈ, ਬਰਸਾਤ ਦੇ ਸਮੇਂ ਘਰਾਂ ਵਿਚੋਂ ਨਿਕਲਣਾ ਔਖਾ ਹੋ ਜਾਂਦਾ ਹੈ। ਬੱਚੇ ਸਕੂਲਾਂ ਵਿੱਚ ਨਹੀਂ ਜਾ ਸਕਦੇ , ਔਰਤਾਂ ਤੇ ਬਜੁਰਗ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ। ਜਿਹੜੇ ਪਰਿਵਾਰਕ ਮੈਂਬਰ ਘਰਾਂ ਚੋਂ ਬਾਹਰ ਸੌਦਾ -ਪੱਤਾ ਲੈਣ ਜਾਂਦੇ ਹਨ, ਉਹ ਲਿਬੜੇ ਪੈਰਾਂ ਨਾਲ ਮੁੜਦੇ ਹਨ ,ਘਰ ਵਾਪਸ ਆਉਂਦੇ ਹਨ । ਕਈ ਸੱਟਾਂ ਖਾ ਕੇ ਆਉਂਦੇ ਹਨ। ਕਿਉਂਕਿ ਪਾਣੀ ਖੜਨ ਤੇ ਮਿੱਟੀ ਚੀਕਣੀ ਹੋਣ ਕਰਕੇ ਗਲੀਆਂ ਵਿੱਚੋਂ ਲੰਘਿਆ ਨਹੀਂ ਜਾਦਾ।
ਸਰਪੰਚ ਚ ਸੁਰਿੰਦਰ ਸਿੰਘ ਅਤੇ ਪਰਮਵੀਰ ਨੇ ਦੱਸਿਆ ਕਿ ਪੰਚਾਇਤ ਤੇ ਅਫਸਰ ਕਲੋਨੀ ਨਿਵਾਸੀਆਂ ਦਾ ਇਕ ਵਫਦ ਗਲੀਆਂ ਮੁੜ ਪੱਕੀਆਂ ਕਰਵਾਉਣ ,ਆਵਾਰਾ ਕੁੱਤਿਆਂ ,ਬੇਸਹਾਰਾ ਪਸ਼ੂਆਂ ਦੀ ਸਮੱਸਿਆਵਾਂ ਦੀ ਮੰਗ ਹੱਲ ਕਰਨ ਨੂੰ ਲੈ ਕੇ ਇਕ ਵਫਦ ਜਿਲ੍ਹਾ ਅਧਿਕਾਰੀਆਂ ਨੂੰ ਮਿਲਿਆ।
ਡਿਪਟੀ ਕਮਿਸ਼ਨਰ ਦੀ ਗੈਰਹਾਜ਼ਰੀ ਵਿਚ ਮੰਗ ਪੱਤਰ ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਨੂੰ ਦਿੱਤਾ,ਦੂਜਾ ਮੰਗ ਪੱਤਰ ਏ ਡੀ ਸੀ (ਰੂਰਲ) ਵਰਜੀਤ ਵਾਲੀਆ ,ਇਕ ਮੰਗ ਪੱਤਰ ਏ ਡੀ ਸੀ( ਅਰਬਨ) ਦੀ ਗੈਰਹਾਜ਼ਰੀ ਵਿੱਚ ਸੀਨੀਅਰ ਅਸਿਸਟੈਂਟ ਅਭੀਸ਼ੇਕ ਗੁਪਤਾ ਨੂੰ ਦਿੱਤਾ ਗਿਆ। ਉਸ ਤੋਂ ਬਾਅਦ ਵਫਦ ਸੀਵਰੇਜ ਬੋਰਡ ਦੇ ਐਕਸੀਅਨ ਜਤਿਨ ਵਾਸੂਦੇਵਾ ਨੂੰ ਮਿਲਿਆ।
One thought on “ਅਫਸਰ ਕਲੋਨੀ ਸੰਗਰੂਰ ਦੇ ਨਿਵਾਸੀ ਮੀਂਹ ਪੈਣ ਤੋਂ ਬਾਅਦ ਘਰਾਂ ‘ਚ ਹੋ ਜਾਂਦੇ ਨੇ ਕੈਦ”
Comments are closed.