ਭਾਜਪਾ ਨੂੰ ਮਿਲਿਆ ਵੱਡਾ ਹੁੰਗਾਰਾ, ਪਿੰਡ ਰਾਮਪੁਰਾ ਦੇ ਦਰਜਨਾਂ ਪਰਿਵਾਰ ਭਾਜਪਾ ਚ ਸ਼ਾਮਿਲ
ਪਰਦੀਪ ਕਸਬਾ ਸੰਗਰੂਰ , 26 july 2022
ਭਾਜਪਾ ਅੰਦਰ ਜਿੱਥੇ ਪੰਜਾਬ ਦੇ ਦੂਜੀਆਂ ਪਾਰਟੀਆਂ ਦੇ ਬੜੇ ਲੀਡਰ ਸ਼ਾਮਿਲ ਹੋ ਰਹੇ ਹਨ ਉਥੇ ਹੀ ਭਾਜਪਾ ਪਿੰਡਾਂ ਅੰਦਰ ਆਪਣਾ ਆਧਾਰ ਬਣਾਉਣ ਵਿੱਚ ਲਗਾਤਾਰ ਯਤਨਸ਼ੀਲ ਹੈ, ਇਸ ਮੁਹਿੰਮ ਨੂੰ ਉਸ ਸਮੇਂ ਬੜਾ ਹੁੰਗਾਰਾ ਮਿਲਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਦੇ ਪਿੰਡ ਰਾਮਪੁਰਾ ਵਿਖੇ ਵੱਡੀ ਗਿਣਤੀ ਵਿੱਚ ਲੋਕ ਭਾਜਪਾ ਵਿੱਚ ਸ਼ਾਮਿਲ ਹੋ ਗਏ।
ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਅਤੇ ਪੰਜਾਬ ਭਾਜਪਾ ਸੈਲਾਂ ਦੇ ਸੂਬਾ ਕੌਡਿਨੇਟਰ ਜਤਿੰਦਰ ਕਾਲੜਾ ਜੀ ਨੇ ਜਿੱਥੇ ਪਿੰਡ ਵਾਸੀਆਂ ਨੂੰ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਜੀ ਆਇਆਂ ਨੂੰ ਕਿਹਾ ਉਥੇ ਹੀ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਆਪ ਸਰਕਾਰ ਤੋਂ ਬੇਹਦ ਥੋੜੇ ਸਮੇਂ ਅੰਦਰ ਹੀ ਮੋਹ ਭੰਗ ਹੋ ਚੁਕਿਆ ਹੈ ਤੇ ਅੱਜ ਸਾਰਾ ਪੰਜਾਬ ਭਾਜਪਾ ਵੱਲ ਦੇਖ ਰਿਹਾ ਕਿਉਂਕਿ ਜਿੱਥੇ ਵੀ ਭਾਜਪਾ ਦੀ ਸਰਕਾਰ ਹੈ ਉਥੇ ਸਰਕਾਰ ਦੇ ਕੰਮਾਂ ਅਤੇ ਲੋਕ ਭਲਾਈ ਸਕੀਮਾਂ ਕਾਰਨ ਦੌਬਾਰਾ ਤੋਂ ਸਰਕਾਰਾਂ ਬਣ ਰਹੀਆਂ ਹਨ ਤੇ 2024 ਦੀਆਂ ਲੋਕ ਸਭਾ ਚੌਣਾਂ ਅੰਦਰ ਪੰਜਾਬੀ ਭਾਜਪਾ ਨੂੰ ਬਹੁਤ ਬੜਾ ਫ਼ਤਵਾ ਦੇਣ ਜਾ ਰਹੇ ਹਨ ।
ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸੁਰੇਸ਼ ਬੇਦੀ, ਜ਼ਿਲ੍ਹਾ ਆੜਤੀਆ ਸੈਲ ਦੇ ਪ੍ਰਧਾਨ ਰਾਜਿੰਦਰ ਗੌਇਲ, ਸਪੋਰਟਸ ਸੈਲ ਦੇ ਪ੍ਰਧਾਨ ਮਨਜੀਤ ਸਿੰਘ, ਰਿਸ਼ੂ ਕਾਂਸਲ,ਚਾਂਦੀ ਰਾਮ ਰਾਮਪੁਰਾ, ਨੀਤਿਨ, ਵਿਸ਼ਾਲ ਆਦਿ ਵੀ ਮੌਜੂਦ ਸਨ।