ਕੋਲੇ ਦੇ ਵਧੇ ਰੇਟਾ ਸੰਬੰਧੀ ਭੱਠਾ ਐਸੋਸੀਏਸ਼ਨ ਦੇ ਮਾਲਕਾਂ ਅਤੇ ਹੋਰ ਅਹੁਦੇਦਾਰਾਂ ਦੀ ਹੋਈ ਹੰਗਾਮੀ ਮੀਟਿੰਗ
8 ਤਰੀਕ ਨੂੰ ਦਿੱਲੀ ਦੇ ਜੰਤਰ ਮੰਤਰ ਵਿਖੇ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ
ਰਜੇਸ਼ ਗੌਤਮ , ਪਟਿਆਲਾ 7 ਮਾਰਚ 2022
ਜ਼ਿਲ੍ਹਾ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਦੀ ਅਗਵਾਈ ਹੇਠ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਹੰਗਾਮੀ ਮੀਟਿੰਗ ਹੋਈ। ਜਿਸ ਵਿਚ ਕੋਲੇ ਦੇ ਰੇਟਾਂ ਵਿਚ ਹੋਏ ਰਿਕਾਰਡ ਤੋੜ ਵਾਧੇ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਗਲਾ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਰੂਸ ਅਤੇ ਯੁਕ੍ਰੇਨ ਵਿਚ ਜੰਗ ਛਿੜਨ ਤੋਂ ਬਾਅਦ ਭਾਰਤ ਵਿਚ ਕੋਲੇ ਦਾ ਭਾਅ 28 ਹਜ਼ਾਰ ਰੁਪਏ ਟਨ ਹੋ ਗਿਆ ਹੈ । ਜਿਸ ਨਾਲ ਹਜ਼ਾਰਾਂ ਹੀ ਭੱਠੇ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਏ ਹਨ , ਕਿਉਕ ਇੰਨੇ ਵਾਧੂ ਰੇਟਾਂ ’ਤੇ ਕੋਲਾ ਖਰੀਦਣ ਤੋਂ ਬਾਅਦ ਭੱਠਾ ਮਾਲਕਾਂ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ ਅਤੇ ਮੌਜੂਦਾ ਸਮੇਂ ਇੱਟ ਦਾ ਰੇਟ 7 ਹਜ਼ਾਰ ਰੁਪਏ ਪ੍ਰਤੀ ਹਜ਼ਾਰ ਇੱਟ ਹੋ ਗਿਆ ਹੈ।
ਜਿਸ ਨਾਲ ਕੰਸਟਰੱਕਸ਼ਨ ਦੇ ਰੇਟਾਂ ਵਿਚ ਵੀ ਵਾਧਾ ਹੋਵੇਗਾ ਅਤੇ ਮਹਿੰਗਾਈ ਹੋਰ ਵਧੇਗੀ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਭੱਠਿਆਂ ’ਤੇ ਲੱਗਣ ਵਾਲੇ ਜੀ. ਐਸ. ਟੀ. ਨੂੰ 5 ਫੀਸਦੀ ਤੋਂ ਵਧਾ ਕੇ ਆਗਾਮੀ 1 ਅਪ੍ਰੈਲ ਤੋਂ 12 ਫੀਸਦੀ ਕੀਤਾ ਜਾ ਰਿਹਾ ਹੈ । ਜਿਸ ਦੇ ਵਿਰੋਧ ਵਿਚ ਸਾਰੇ ਭਾਰਤ ਦੀਆਂ ਭੱਠਾ ਐਸੋਸੀਏਸ਼ਨਾਂ ਆਗਾਮੀ 8 ਤਰੀਕ ਨੂੰ ਦਿੱਲੀ ਦੇ ਜੰਤਰ ਮੰਤਰ ’ਤੇ ਧਰਨਾ ਦਿੱਤਾ ਜਾਵੇਗਾ । ਜਿਸ ਵਿਚ ਪਟਿਆਲਾ ਭੱਠਾ ਐਸੋਸੀਏਸ਼ਨ ਵਲੋਂ ਵੀ ਵੱਡੇ ਪੱਧਰ ’ਤੇ ਸ਼ਮੂਲੀਅਤ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਮੌਜੂਦਾ ਸਰਕਾਰਾਂ ਨੂੰ ਭੱਠਾ ਐਸੋਸੀਏਸ਼ਨਾਂ ਦੀ ਭਲਾਈ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਵੱਧ ਰਹੇ ਰੇਟਾਂ ਨੂੰ ਕੰਟਰੋਲ ਕਰਕੇ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ ਤਾਂ ਜੋ ਭੱਠੇ ਚਲਾਉਣ ਵਾਲੇ ਇਨ੍ਹਾਂ ’ਤੇ ਕੰਮ ਕਰਨ ਵਾਲੇ ਕਾਰੀਗਰਾਂ ਦੀ ਰੋਜੀ ਰੋਟੀ ਚੱਲਦੀ ਰਹੇ।
ਇਸ ਮੌਕੇ ਸਰਪ੍ਰਸਤ ਯਸ਼ਪਾਲ ਸਿੰਗਲਾ, ਚੇਅਰਮੈਨ ਡਾ.ਗੁਰਚਰਨ ਸਿੰਘ ਕਾਕਾ ਜੀ, ਤਰਸੇਮ ਲਾਲ ਗਰਗ ਸੀਨੀਅਰ ਮੀਤ ਪ੍ਰਧਾਨ, ਸਿਕੰਦਵੀਰ ਜਿੰਦਲ ਜਨਰਲ ਸਕੱਤਰ, ਗਗਨਇੰਦਰ ਸਿੰਘ ਜੁਆਇੰਟ ਸਕੱਤਰ, ਰਾਕੇਸ਼ ਗੋਇਲ ਕੈਸ਼ੀਅਰ, ਮੁਕੇਸ਼ ਗੁਪਤਾ ਧੂਰੀ, ਰਾਜੀਵ ਗੋਇਲ ਸਮਾਣਾ, ਅਨੂਪ ਸਿੰਗਲਾ ਨਾਰਡੂ ਭੱਠਾ, ਮੁਨੀਸ਼ ਸਿੰਗਲਾ ਮਰਦਾਂਹੇੜੀ, ਸਤੀਸ਼ ਗੋਇਲ ਭੱਟਮਾਜਰਾ, ਪ੍ਰਧਾਨ ਪਵਨ ਬਾਂਸਲ ਪਟਿਆਲਾ, ਨਰਿੰਦਰ ਬਾਂਸਲ ਨਾਭਾ, ਹਰਸ਼ ਗੁਪਤਾ ਸਮਾਣਾ, ਬਿ੍ਰਜ ਮੋਹਨ ਰਾਜਪੁਰਾ, ਸੰਜੀਵ ਬਾਂਸਲ ਪਾਤੜਾਂ, ਤਹਿਸੀਲ ਜਨਰਲ ਸਕੱਤਰ ਸੁਰਿੰਦਰ ਗੋਇਲ ਪਟਿਆਲਾ, ਕ੍ਰਿਸ਼ਨ ਸਿੰਗਲਾ ਨਾਭਾ, ਲਿਆਕਤ ਸਮਾਣਾ, ਰਤਨ ਲਾਲ ਰਾਜਪੁਰਾ, ਪਵਨ ਪਾਤੜਾਂ, ਤਹਿਸੀਲ ਕੈਸ਼ੀਅਰ ਮੁਨੀਸ਼ ਪਟਿਆਲਾ, ਹਰਸ਼ ਜਿੰਦਲ ਨਾਭਾ, ਮੁਕੇਸ਼ ਬਾਂਸਲ ਸਮਾਣਾ, ਵਿਨੋਦ ਸਿੰਗਲਾ ਰਾਜਪੁਰਾ ਅਤੇ ਕੁਮਾਰ ਸ਼ਰਮਾ ਪਾਤੜਾਂ ਹਾਜ਼ਰ ਸਨ।