ਰਘਵੀਰ ਹੈਪੀ , ਬਰਨਾਲਾ 7 ਮਾਰਚ 2022
ਸ਼ਹਿਰ ਦੇ ਢਿੱਲੋਂ ਨਗਰ ਵਿੱਚ ‘ਸ੍ਰੀ ਮਧੁਰ ਬਿਹਾਰੀ ਸਤਿਸੰਗ ਭਵਨ ਬਾਲਾ ਜੀ ਮੰਦਰ ਵਿੱਚ ਸ੍ਰੀਮਦ ਭਗਵਦ ਸਪਤਾਹ ਭਗਤੀ ਗਿਆਨ ਯੱਗ ਦਾ ਪਰਵ’ ਸਮਾਗਮ ਚੱਲ ਰਹੇ ਹਨ। ਇਸ ਧਾਰਮਿਕ ਸਮਾਗਮ ਵਿੱਚ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਸ਼ਹਿਰ ਧਾਰਮਿਕ ਬਿਰਤੀ ਦੇ ਲੋਕਾਂ ਦਾ ਸ਼ਹਿਰ ਹੋਣ ਕਰਕੇ ਹਰ ਧਰਮ ਦੇ ਧਾਰਮਿਕ ਸਮਾਗਮ ਲੋਕ ਮਿਲਕੇ ਮਨਾਉਂਦੇ ਹਨ। ਇਹਨਾਂ ਧਾਰਮਿਕ ਸਮਾਗਮਾਂ ਕਰਕੇ ਹੀ ਸਾਡਾ ਭਾਈਚਾਰਾ ਮਜਬੂਤ ਬਣਿਆ ਹੋਇਆ ਹੈ।
ਕੇਵਲ ਢਿੱਲੋਂ ਨੇ ਕਿਹਾ ਕਿ ਮੈਂ ਬਰਨਾਲਾ ਨਾਲ ਸਿਰਫ ਰਾਜਨੀਤੀ ਲਈ ਨਹੀਂ ਜੁੜਿਆ, ਬਲਕਿ ਬਰਨਾਲਾ ਸ਼ਹਿਰ ਮੇਰਾ ਪਰਿਵਾਰ ਹੈ। ਸ਼ਹਿਰ ਦੇ ਸਮਾਗਮ ਮੇਰੇ ਪਰਿਵਾਰਕ ਸਮਾਗਮ ਹਨ, ਜਿਸ ਵਿੱਚ ਸ਼ਾਮਲ ਹੋ ਕੇ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਉਹਨਾਂ ਸਮੂਹ ਮੰਦਰ ਪ੍ਰਬੰਧਕਾਂ ਨੂੰ ਸਮਾਗਮ ਦੀ ਵਧਾਈ ਦਿੱਤੀ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਵਿਜੈ ਕੁਮਾਰ, ਜੀਵਨ ਲਾਲ ਟੱਲੇਵਾਲੀਆ ਵਾਈਸ ਪ੍ਰਧਾਨ, ਪ੍ਰਮੋਦ ਕੁਮਾਰ ਅਰੋੜਾ ਸੈਕਟਰੀ, ਸੁਭਾਸ਼ ਕੁਮਾਰ, ਰੇਵਤੀ, ਵੈਦ ਪ੍ਰਕਾਸ਼, ਹੈਪੀ, ਸੁਮਿਤ ਮਿੱਤਲ ਅਤੇ ਡਾ.ਦੀਪਕ ਵਲੋਂ ਕੇਵਲ ਸਿੰਘ ਢਿੱਲੋਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕਰਦਿਆਂ ਧੰਨਵਾਦ ਕੀਤਾ ਗਿਆ। ਇਸ ਮੌਕੇ ਨਰਿੰਦਰ ਗਰਗ ਨੀਟਾ ਮੀਤ ਪ੍ਰਧਾਨ ਨਗਰ ਕੌਂਸਲ ਬਰਨਾਲਾ, ਅਸ਼ੋਕ ਕੁਮਾਰ ਚੇਅਰਮੈਨ, ਹਰਦੀਪ ਸਿੰਘ ਸੋਢੀ, ਪਾਲਵਿੰਦਰ ਗੋਗਾ ਆਦਿ ਵੀ ਹਾਜ਼ਰ ਸਨ।