ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼

Advertisement
Spread information

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦਾ ਆਗਾਜ਼


ਦਵਿੰਦਰ ਡੀ.ਕੇ,ਲੁਧਿਆਣਾ, 27 ਫਰਵਰੀ 2022

ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ ਐਸ ਪੀ ਸਿੰਘ ਅਗੁਵਾਈ ਵਿੱਚ ਅੱਜ ਸਿਵਲ ਹਸਪਾਤਲ ਵਿਖੇ ਜਿਲ੍ਹੇ ਭਰ ਵਿਚ ਸ਼ੁਰੂ ਹੋਣ ਵਾਲੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਜਿਲ੍ਹਾ ਟੀਕਾਕਰਣ ਅਫਸਰ ਡਾ ਮਨੀਸਾ ਖੰਨਾ ਨੇ 0 ਤੋ 5 ਸਾਲ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ।

Advertisement

ਇਸ ਮੌਕੇ ਉਨਾਂ ਦੱਸਿਆ ਕਿ ਇਸ ਮੁਹਿੰਮ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ ਐਸ ਪੀ ਸਿੰਘ ਵਲੋਂ ਪੋਸਟਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਲਾਊਡ ਸਪੀਕਾਰਾਂ ਰਾਹੀਂ ਵੀ ਜਨਤਾ ਨੂੰ ਜਾਗਰੂਕ ਕੀਤਾ ਜਾਂ ਰਿਹਾ ਹੈ। ਡਾ ਖੰਨਾ ਨੇ ਦੱਸਿਆ ਕਿ ਇਹ ਮੁਹਿੰਮ ਅੱਜ 27 ਫਰਵਰੀ ਤੋ ਸ਼ੁਰੂ ਹੋ ਕੇ 1 ਮਾਰਚ, 2022 ਤੱਕ ਜਾਰੀ ਰਹੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਤਹਿਤ 0 ਤੋ 5 ਸਾਲ ਤੱਕ ਦੀ ਉਮਰ ਦੇ 479903 ਬੱਚਿਆਂ ਨੂੰ ਨਾਮੁਰਾਦ ਬਿਮਾਰੀ ਪੋਲੀਓ ਤੋ ਅਗਾਊ ਬਚਾਅ ਲਈ ਦਵਾਈ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਨੂੰ ਨੇਪਰੇ ਚੜਾਉਣ ਲਈ ਜਿਲ੍ਹੇ ਭਰ 2760 ਟੀਮਾਂ ਅਤੇ 506 ਸੁਪਰਵਾਈਜ਼ ਲਗਾਏ ਗਏ ਹਨ। ਦਿਨ ਸੋਮਵਾਰ ਤੋ ਘਰ ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਬੂੰਦਾਂ ਪਿਲਾਈਆਂ ਜਾਣਗੀਆਂ। ਪੇਡੂ ਖੇਤਰਾਂ ਵਿਚ ਇਹ ਮੁਹਿੰਮ ਤਿੰਨ ਦਿਨ ਅਤੇ ਲੁਧਿਆਣਾ ਸ਼ਹਿਰ, ਸਹਾਨੇਵਾਲ ਅਤੇ ਕੂੰਮਕਲਾਂ ਦੇ ਅਰਬਨ ਇਲਾਕਿਆਂ ਵਿਚ ਇਹ ਮੁਹਿੰਮ ਪੰਜ ਦਿਨ ਚੱਲੇਗੀ।

ਜਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਕੋਰਨਾ ਦੇ ਬਚਾਅ ਲਈ ਪੂਰੀ ਤਰ੍ਹਾ ਸਾਵਧਾਨੀਆਂ ਦੀ ਵਰਤੋ ਕੀਤੀ ਜਾਵੇਗੀ। ਇਸ ਮੌਕੇ ਸਿਵਲ ਹਸਪਤਾਲ ਦੇ ਐਸ.ਐਮ.ਓ ਡਾ ਅਮਰਜੀਤ ਕੌਰ, ਡਬਲਿਊ.ਐਚ.ਓ ਦੇ ਐਸ.ਐਮ.ਓ ਡਾ ਸੁਦਾ ਵਾਸੂਦੇਵ ਤੋ ਇਲਾਵਾ ਹੋਰ ਸਟਾਫ ਵੀ ਹਾਜ਼ਰ ਸੀ।

Advertisement
Advertisement
Advertisement
Advertisement
Advertisement
error: Content is protected !!