ਆਬਕਾਰੀ ਵਿਭਾਗ, ਜਿ਼ਲ੍ਹਾ ਪੁਲਿਸ ਅਤੇ ਪੈਰਾ ਮਿਲਟਰੀ ਫੋੋਰਸ ਵੱਲੋਂ ਫਲੈਗ ਮਾਰਚ

Advertisement
Spread information

ਆਬਕਾਰੀ ਵਿਭਾਗ, ਜਿ਼ਲ੍ਹਾ ਪੁਲਿਸ ਅਤੇ ਪੈਰਾ ਮਿਲਟਰੀ ਫੋੋਰਸ ਵੱਲੋਂ ਫਲੈਗ ਮਾਰਚ

  • ਖਰਚਾ ਅਬਜ਼ਰਵਰ ਸੁਭਾਸ਼ ਚੰਦਰ ਨੇ ਕੀਤੀ ਅਗਵਾਈ

    ਪਰਦੀਪ ਕਸਬਾ ,ਸੰਗਰੂਰ, 15 ਫਰਵਰੀ 2022

ਵਿਧਾਨ ਸਭਾ ਚੋੋਣਾਂ ਦੇ ਮੱਦੇਨਜ਼ਰ ਚੋੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ ਅਤੇ ਜਿ਼ਲ੍ਹਾ ਚੋੋਣ ਅਫ਼ਸਰ  ਸ੍ਰੀ ਰਾਮਵੀਰ ਦੀ ਨਿਗਰਾਨੀ ਹੇਠ  ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋੋਂ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਸੰਗਰੂਰ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ। ਇਸ ਫਲੈਗ ਮਾਰਚ ਵਿੱਚ ਸ੍ਰੀ ਸੁਭਾਸ਼ ਚੰਦਰ, ਖਰਚਾ ਅਬਜ਼ਰਬਰ ਵੱਲੋੋਂ ਵਿਸ਼ੇਸ਼ ਤੌੌਰ ‘ਤੇ ਭਾਗ ਲਿਆ ਗਿਆ। ਇਸ ਦੌੌਰਾਨ ਲੋਕਾਂ ਨੂੰ ਦੱਸਿਆ ਗਿਆ ਕਿ ਚੋੋਣਾਂ ਦੌੌਰਾਨ ਨਜਾਇਜ਼ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਜਾਂ ਸਟੋੋਰ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਬਖਸਿਆ ਨਹੀਂ ਜਾਵੇਗਾ। ਇਸ ਮੌਕੇ ਏਈਟੀਸੀ ਨੇ ਦੱਸਿਆ ਕਿ ਪੰਜਾਬ ਦੇ ਹਰਿਆਣਾ ਨਾਲ ਲਗਦੇ ਪ੍ਰਮੁੱਖ ਰਸਤਿਆਂ ਤੋੋਂ ਇਲਾਵਾ ਛੋੋਟੇ ਰਸਤਿਆਂ ਦੀ ਪਛਾਣ ਵੀ ਕਰ ਲਈ ਹੈ, ਜਿਹਨਾਂ ਤੇ ਲਾਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ। ਇਸ ਸੰਬੰਧ ਵਿੱਚ ਨਾਈਟ ਡੋੋਮੀਨੇਸ਼ਨ ਅਤੇ ਪੈਟਰੋੋਲਿੰਗ ਪਾਰਟੀਆਂ ਚ ਵਾਧਾ ਕਰ ਦਿੱਤਾ ਗਿਆ ਹੈ ਅਤੇ ਵਿਧਾਨ ਸਭਾ ਹਲਕੇ ਵਾਈਜ਼ ਚੈਕਿੰਗ ਟੀਮਾ ਦਾ ਗਠਨ ਕਰਕੇ ਲਗਾਤਾਰ ਨਾਕਾਬੰਦੀ ਕੀਤੀ ਜਾ ਰਹੀ ਹੈ। ਆਮ ਪਬਲਿਕ ਨੂੰ ਸੂਚਿਤ ਕੀਤਾ ਗਿਆ ਕਿ ਜੇਕਰ ਕਿਸੇ ਵਿਅਕਤੀ ਪਾਸੋੋਂ ਨਜਾਇਜ਼ ਸ਼ਰਾਬ/ਨਸੀਲੇ ਪਦਾਰਥਾਂ ਦੀ ਰਿਕਵਰੀ ਹੁੰਦੀ ਹੈ ਤਾਂ ਉਸ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌੋਰਾਨ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਗਈ ਕਿ ਚੋੋਣਾਂ ਦੇ ਕੰਮ ਨੂੰ ਅਮਨ-ਸ਼ਾਂਤੀ ਅਤੇ ਨਿਰਵਿਘਨ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਚੋੋਣ ਕਮਿਸ਼ਨ ਵੱਲੋੋਂ ਮਿਤੀ 18.02.2022 ਨੂੰ ਸ਼ਾਮ 06:00 ਵਜੇ ਤੋੋਂ ਲੈ ਕੇ ਮਿਤੀ 20.02.2022 ਨੂੰ ਪੋਲਿੰਗ ਮੁਕੰਮਲ ਹੋਣ ਤੱਕ ਡਰਾਈ ਡੇ ਘੋਸਿ਼ਤ ਕੀਤਾ ਗਿਆ ਹੈ, ਜਿਸ ਦੌੌਰਾਨ ਸ਼ਰਾਬ ਦੇ ਠੇਕੇ, ਬਾਰ ਅਤੇ ਜਿਸ ਜਗ੍ਹਾ ਤੇ ਸ਼ਰਾਬ ਵੇਚੀ ਜਾਂ ਪਿਲਾਈ ਜਾਂਦੀ ਹੈ, ਬੰਦ ਰਹਿਣਗੇ। 

Advertisement
Advertisement
Advertisement
Advertisement
Advertisement
error: Content is protected !!