ਪੜਤਾਲ ਉਪਰੰਤ 64 ਨਾਮਜ਼ਦਗੀ ਪੱਤਰ ਯੋਗ ਪਾਏ ਗਏ
ਪਰਦੀਪ ਕਸਬਾ ,ਸੰਗਰੂਰ , 2 ਫਰਵਰੀ:2022
ਪੰਜਾਬ ਵਿਧਾਨ ਸਭਾ ਚੋਣਾਂ- 2022 ਲਈ ਜ਼ਿਲ੍ਹਾ ਸੰਗਰੂਰ ਦੇ ਪੰਜ ਵਿਧਾਨ ਸਭਾ ਹਲਕਿਆਂ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਪਿੱਛੋਂ 64 ਨਾਮਜ਼ਦਗੀ ਪੱਤਰ ਯੋਗ ਪਾਏ ਗਏ ਹਨ।
ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਲਹਿਰਾ ਲਈ 13, ਦਿੜ੍ਹਬਾ ਲਈ 14, ਸੁਨਾਮ ਲਈ 17, ਧੂਰੀ ਲਈ 12 ਤੇ ਸੰਗਰੂਰ ਲਈ 8 ਨਾਮਜਦਗੀਆਂ ਯੋਗ ਪਾਈਆਂ ਗਈਆਂ ਹਨ।
ਵਿਧਾਨ ਸਭਾ ਹਲਕਾ ਲਹਿਰਾ ਤੋਂ ਗੋਬਿੰਦ ਸਿੰਘ, ਬਰਿੰਦਰ ਕੁਮਾਰ ਗੋਇਲ, ਰਾਜਿੰਦਰ ਕੌਰ ਭੱਠਲ, ਸ਼ੇਰ ਸਿੰਘ, ਹਰਦੀਪ ਸਿੰਘ, ਪਰਮਿੰਦਰ ਸਿੰਘ, ਸਤਵੰਤ ਸਿੰਘ, ਗਗਨਦੀਪ ਕੌਰ, ਜਸਵਿੰਦਰ ਸਿੰਘ, ਜਗਦੀਸ਼ ਸਿੰਘ ਅਟਵਾਲ, ਪਰਮਜੀਤ ਕੌਰ,ਪਰਮਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ।
ਦਿੜ੍ਹਬਾ ਹਲਕੇ ਤੋਂ ਅਜੈਬ ਸਿੰਘ ਰਟੋਲਾਂ, ਹਰਪਾਲ ਸਿੰਘ ਚੀਮਾ, ਗੁਲਜ਼ਾਰ ਸਿੰਘ ਮੂਣਕ, ਅਮਨਪ੍ਰੀਤ ਸਿੰਘ, ਸੋਮਾ ਸਿੰਘ, ਗੋਬਿੰਦ ਸਿੰਘ ਛਾਜਲੀ, ਬਿੱਕਰ ਸਿੰਘ, ਮਨਦੀਪ ਸਿੰਘ, ਮਾਲਵਿੰਦਰ ਸਿੰਘ, ਅਵਤਾਰ ਸਿੰਘ ਨੰਬਰਦਾਰ, ਗੁਰਮੀਤ ਸਿੰਘ, ਦੇਸਾ ਸਿੰਘ, ਰਣ ਸਿੰਘ ਮਹਿਲਾਂ ਅਤੇ ਲਾਲ ਸਿੰਘ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ।
ਵਿਧਾਨ ਸਭਾ ਹਲਕਾ ਸੁਨਾਮ ਤੋਂ ਅਮਨ ਅਰੋੜਾ, ਜਸਵਿੰਦਰ ਸਿੰਘ ਧੀਮਾਨ, ਬਲਦੇਵ ਸਿੰਘ ਮਾਨ, ਅੰਮ੍ਰਿਤਪਾਲ ਸਿੰਘ ਸਿੱਧੂ, ਸਨਮੁਖ ਸਿੰਘ, ਹਰਭਗਵਾਨ ਸ਼ਰਮਾ, ਕਰਨੈਲ ਸਿੰਘ, ਨਵਦੀਪ ਸਿੰਘ, ਅਮਰਜੀਤ ਸਿੰਘ ਮਾਨ, ਘਣਸ਼ਿਆਮ ਕਾਂਸਲ, ਦਾਮਨ ਥਿੰਦ ਬਾਜਵਾ, ਪਰਗਟ ਸਿੰਘ, ਯਾਦਵਿੰਦਰ ਸਿੰਘ, ਰਣਜੀਤ ਸਿੰਘ, ਰਾਜਿੰਦਰ ਕੌਰ, ਰੁਲਦੂ ਰਾਮ ਅਤੇ ਜਸਵਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ।
ਵਿਧਾਨ ਸਭਾ ਹਲਕਾ ਧੂਰੀ ਤੋਂ ਦਲਵੀਰ ਸਿੰਘ ਗੋਲਡੀ, ਪ੍ਰਕਾਸ਼ ਚੰਦ ਗਰਗ, ਭਗਵੰਤ ਮਾਨ, ਰਣਦੀਪ ਸਿੰਘ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ, ਪ੍ਰਦੀਪ ਕੁਮਾਰ, ਸਰਬਜੀਤ ਸਿੰਘ, ਵਿਜੇ ਸਿਆਲ ਅਤੇ ਸ਼ਕਤੀ ਕੁਮਾਰ ਗੁਪਤਾ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ।
ਵਿਧਾਨ ਸਭਾ ਹਲਕਾ ਸੰਗਰੂਰ ਤੋਂ ਅਰਵਿੰਦ ਖੰਨਾ, ਨਰਿੰਦਰ ਕੌਰ ਭਰਾਜ, ਵਿਜੈ ਇੰਦਰ ਸਿੰਗਲਾ, ਵਿਨਰਜੀਤ ਸਿੰਘ ਗੋਲਡੀ, ਹਰਮਨਪ੍ਰੀਤ ਸਿੰਘ, ਗੁਰਨੈਬ ਸਿੰਘ, ਜਗਦੀਪ ਸਿੰਘ ਅਤੇ ਬਹਾਦਰ ਸਿੰਘ ਦੇ ਨਾਮਜਦਗੀ ਪੱਤਰ ਸਹੀ ਪਾਏ ਗਏ। ਉਨ੍ਹਾਂ ਦੱਸਿਆ ਕਿ 4 ਫਰਵਰੀ ਤੱਕ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।