ਰਾਮ ਸਰੂਪ ਅਣਖੀ ਯਾਦਗਰੀ ਯੁਵਾ ਪੁਰਸਕਾਰ-2022 ਲਈ ਪੁਸਤਕਾਂ ਦੀ ਮੰਗ
(ਰਾਜਿੰਦਰ ਬਰਾੜ/ਗੁਰਮੀਤ ਸਿੰਘ) ਬਰਨਾਲਾ 30 ਦਸੰਬਰ 2021
ਰਾਮ ਸਰੂਪ ਅਣਖੀ ਸਾਹਿਤ ਸਭਾ (ਰਜਿ:) ਧੌਲਾ ਵੱਲੋਂ ਰਾਮ ਸਰੂਪ ਅਣਖੀ ਯਾਦਗਰੀ ਯੁਵਾ ਪੁਰਸਕਾਰ-2022 ਲਈ ਪੁਸਤਕਾਂ ਦੀ ਮੰਗ ਕੀਤੀ ਗਈ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਭਾ ਦੇ ਚੇਅਰਮੈਨ ਬੇਅੰਤ ਸਿੰਘ ਬਾਜਵਾ ਅਤੇ ਪ੍ਰਧਾਨ ਅਮਨਦੀਪ ਸਿੰਘ ਧੌਲਾ ਨੇ ਦੱਸਿਆ ਕਿ ਨਵੇਂ ਨੌਜਵਾਨ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਇਸ ਯੁਵਾ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਪਹਿਲਾਂ ਹੀ ਸੀਨੀਅਰ ਲੇਖਕਾਂ ਲਈ ਰਾਮ ਸਰੂਪ ਅਣਖੀ ਯਾਦਗਰੀ ਪੁਰਸਕਾਰ ਸ਼ੁਰੂ ਕੀਤਾ ਗਿਆ ਹੈ।ਜਿਸ ਵਿਚ ਵਧੀਆ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦਿੱਤਾ ਜਾਂਦਾ ਹੈ।ਜੋ ਹੁਣ ਤੱਕ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ, ਅਨੇਮਨ ਸਿੰਘ, ਹਰਮਨਜੀਤ, ਜਸਵੀਰ ਰਾਣਾ ਆਦਿ ਨੂੰ ਦਿੱਤਾ ਜਾ ਚੁੱਕਾ ਹੈ।ਇਸੇ ਤਰ੍ਹਾਂ ਨਗਦ ਰਾਸ਼ੀ ਵਾਲਾ ਯੁਵਾ ਪੁਰਸਕਾਰ ਵੀ ਸ਼ੁਰੂ ਕੀਤਾ ਗਿਆ ਹੈ।ਜਿਸ ਲਈ 15 ਮਾਰਚ 2022 ਤੱਕ ਮੌਲਿਕ ਪੁਸਤਕਾਂ ਦੀ ਮੰਗ ਕੀਤੀ ਗਈ ਹੈ।ਸੰਪਾਦਨ ਕੀਤੀਆਂ ਪੁਸਤਕਾਂ ਨੂੰ ਵਿਚਾਰਿਆ ਨਹੀਂ ਜਾਵੇਗਾ।ਨੌਜਵਾਨ ਲੇਖਕ ਦੀ ਉਮਰ ਸੀਮਾ 35 ਸਾਲ ਤੱਕ ਹੋਣੀ ਚਾਹੀਦੀ ਹੈ।ਇਹ ਯੁਵਾ ਪੁਰਸਕਾਰ 2022 ਸ੍ਰੀ ਰਾਮ ਸਰੂਪ ਅਣਖੀ ਜੀ ਦੇ ਜਨਮ ਦਿਨ ‘ਤੇ ਮਿਤੀ 28 ਅਗਸਤ 2022 ਨੂੰ ਦਿੱਤਾ ਜਾਵੇਗਾ।ਪੁਸਤਕਾਂ “ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ” ਪਿੰਨ ਕੋਡ 148107 ‘ਤੇ ਤਿੰਨ ਕਾਪੀਆਂ ਡਾਕ ਰਾਹੀਂ ਜਾਂ ਕੋਰੀਅਰ ਰਾਹੀਂ ਭੇਜੀਆਂ ਜਾਣ।