Skip to content
- Home
- ਆਉਦੇ ਦਿਨੀਂ ਪਾਰਾ ਡਿੱਗਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਸਲਾਹਕਾਰੀ ਜਾਰੀ
Advertisement

ਆਉਦੇ ਦਿਨੀਂ ਪਾਰਾ ਡਿੱਗਣ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਸਲਾਹਕਾਰੀ ਜਾਰੀ
ਰਵੀ ਸੈਣ,ਹੰਡਿਆਇਆ,ਬਰਨਾਲਾ, 15 ਦਸੰਬਰ 2021
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ, ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਦੇ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਅਤੇ ਜਗਜੀਵਨ ਸਿੰਘ (ਮੌਸਮ ਮਾਹਿਰ) ਨੇ ਦੱਸਿਆ ਕਿ ਆਉਦੇ ਦਿਨਾਂ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਤੇਜ਼ੀ ਡਿੱਗਣ ਦੇ ਨਾਲ ਉੱਤਰ-ਪੱਛਮ ਵਾਲੇ ਪਾਸਿਓਂ ਠੰਡੀਆਂ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਉਨਾਂ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਕਿੱਤੇ ਦੇ ਮੱਦੇਨਜ਼ਰ ਕਿਸਾਨਾਂ ਨੂੰ ਆਪਣੇ ਪਸ਼ੂਆਂ ਨੂੰ ਠੰਢ ਤੋਂ ਬਚਾਉਣ ਲਈ ਝੁੱਲ/ਬੋਰੀ ਆਦਿ ਨਾਲ ਢਕੇ ਸ਼ੈਡਾਂ ਅੰਦਰ ਬੰਨਣ ਦਾ ਸੁਝਾਅ ਦਿੱਤਾ। ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਦੱਸਿਆ ਕਿ ਠੰਢ ਕਰਕੇ ਨਵ-ਜੰਮੇ ਕੱਟੜੂਆਂ ਤੇ ਵੱਛੜੂਆਂ ਨੂੰ ਨਮੂਨੀਆ ਹੋ ਸਕਦਾ ਹੈ। ਉਨਾਂ ਕਿਹਾ ਕਿ ਕਿਸਾਨ ਆਪਣੀਆਂ ਫ਼ਸਲਾਂ ਨੂੰ ਘੱਟ ਤਾਪਮਾਨ ਤੋਂ ਬਚਾਉਣ ਲਈ ਹਲਕਾ ਪਾਣੀ ਵੀ ਲਾ ਸਕਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਉੱਤਰ-ਪੱਛਮ ਵਾਲੇ ਪਾਸਿਓਂ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਤੋਂ ਨਾਜ਼ੁਕ ਬੂਟਿਆਂ ਨੂੰ ਬਚਾਉਣ ਲਈ ਸਰਕੰਡਾ ਜਾਂ ਪਲਾਸਟਿਕ ਸ਼ੀਟ ਜਾਂ ਪਰਾਲੀ ਆਦਿ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ। ਮੁਰਗੀ ਪਾਲਣ ਦੇ ਧੰਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਨਾਂ ਕਿਹਾ ਕਿ ਕਿਸਾਨ ਬੱਲਬਾਂ ਦੀ ਵਰਤੋਂ ਕਰਕੇ ਘੱਟ ਤਾਪਮਾਨ ਦੀ ਸਮੱਸਿਆ ਨਾਲ ਨਜਿੱਠ ਸਕਦੇ ਹਨ, ਜਿਸ ਨਾਲ ਮੁਰਗੀਆਂ ਦੀ ਉਦਪਾਦਕਤਾ ਨਾ ਘਟੇ। ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਕੇ. ਵੀ. ਕੇ. ਹੰਡਿਆਇਆ, ਬਰਨਾਲਾ ਵੱਲੋਂ ਭੇਜੀ ਜਾਂਦੀ ਮੌਸਮ ਪ੍ਰਤੀ ਜਾਣਕਾਰੀ ਬਾਰੇ ਕਿਸਾਨਾਂ ਨੂੰ ਜੁੜਨ ਲਈ ਵੀ ਅਪੀਲ ਕੀਤੀ।
Advertisement

Advertisement

Advertisement

Advertisement

error: Content is protected !!