380 ਦਿਨ ਕਿਸਾਨੀ ਅੰਦੋਲਨ ‘ਚ ਡਟਿਆਂ 70 ਸਾਲਾ ਬਾਪੂ ਮੇਜਰ ਸਿੰਘ ਛੀਨੀਵਾਲ ਜਿੱਤਕੇ ਪਿੰਡ ਪਰਤਿਆਂ
- ਇਲਾਕਾ ਨਿਵਾਸੀਆਂ ਵੱਲੋਂ ਬਾਪੂ ਮੇਜਰ ਸਿੰਘ, ਸੀਰਾ ਛੀਨੀਵਾਲ ਤੇ ਗਿਆਨੀ ਨਿਰਭੈ ਸਿੰਘ ਦਾ ਕੀਤਾ ਵਿਸੇਸ਼ ਸਨਮਾਨ
ਮਹਿਲ ਕਲਾਂ 12ਦਸੰਬਰ (ਗੁਰਸੇਵਕ ਸਿੰਘ ਸਹੋਤਾ, ਪਾਲੀ ਵਜੀਦਕੇ)
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਖੇਤੀ ਕਾਨੂੰਨਾਂ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ‘ਚ ਲੜ੍ਹੇ ਗਏ ਕਿਸਾਨ ਅੰਦੋਲਨ ‘ਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਰਪ੍ਰਸਤ ਬਾਪੂ ਮੇਜਰ ਸਿੰਘ ਛੀਨੀਵਾਲ ਦਾ ਪਿੰਡ ਪੁੱਜਣ ਤੇ ਗ੍ਰਾਮ ਪੰਚਾਇਤ,ਯੂਥ ਕਲੱਬਾਂ,ਗੁਰਦੁਆਰਾ ਪ੍ਰਬੰਧਕ ਕਮੇਟੀਆਂ,ਵੱਖ-ਵੱਖ ਸਾਂਝੀਆਂ ਸੰਸਥਾਵਾਂ ਤੇ ਪਤਵੰਤਿਆਂ ਵੱਲੋਂ ਸਾਨਦਾਰ ਸਵਾਗਤ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਭਾਕਿਯੂ (ਕਾਦੀਆਂ) ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਫੁੱਲਾਂ ਨਾਲ ਸਜਾਈ ਖੁੱਲ੍ਹੀ ਜੀਪ ‘ਚ ਬਾਪੂ ਮੇਜਰ ਸਿੰਘ ਛੀਨੀਵਾਲ ਕਿਸਾਨਾਂ ਦੇ ਵੱਡੇ ਕਾਫ਼ਲੇ ਨਾਲ ਪਿੰਡ ਲਈ ਰਵਾਨਾ ਹੋਏ | ਹਲਕੇ ਦੇ ਵੱਖ ਵੱਖ ਪਿੰਡਾਂ ‘ਚ ਲੋਕਾਂ ਵੱਲੋਂ ਕਿਸਾਨ ਆਗੂਆਂ ਦਾ ਭਰਵਾਂ ਸਵਾਗਤ ਕਰਦਿਆਂ ਲੱਡੂ ਵੰਡੇ | ਬਾਅਦ ਦੁਪਹਿਰ ਦੇ ਪਿੰਡ ਪੁੱਜਣ ਤੇ ਲੋਕਾਂ ਵੱਲੋਂ ਫੁੱਲ੍ਹਾਂ ਦੀ ਵਰਖਾਂ ਕਰਦਿਆਂ ਕਾਫ਼ਲੇ ਦਾ ਸਾਨਦਾਰ ਸਵਾਗਤ ਕੀਤਾ | ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਬਾਪੂ ਮੇਜਰ ਸਿੰਘ ਛੀਨੀਵਾਲ 25 ਨਵੰਬਰ 2020 ਤੋਂ 11 ਦਸੰਬਰ 2021 ਤੱਕ ਲਗਾਤਾਰ 380 ਦਿਨ ਕਿਸਾਨੀ ਅੰਦੋਲਨ ‘ਚ ਡਟੇ ਰਹੇ | ਬਾਪੂ ਮੇਜਰ ਸਿੰਘ ਦੀ ਅੰਦੋਲਨ ‘ਚ ਸ਼ਮੂਲੀਅਤ ਨੌਜਵਾਨਾਂ ਨੂੰ ਲੜਣ ਦੀ ਪ੍ਰੇਰਨਾ ਦਿੰਦੀ ਰਹੀ | ਉਨ੍ਹਾਂ ਇਸ ਇਤਿਹਾਸਿਕ ਜਿੱਤ ਦੀ ਦੇਸ ਭਰ ਦੇ ਲੋਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਪਿੰਡ ਵਾਸੀਆਂ ਵੱਲੋਂ ਭਾਕਿਯੂ (ਰਾਜੇਵਾਲ) ਦੇ ਜਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ,ਭਾਕਿਯੂ (ਕਾਦੀਆਂ) ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਤੇ ਬਾਪੂ ਮੇਜਰ ਸਿੰਘ ਦਾ ਵੱਖ-ਵੱਖ ਆਗੂਆਂ ਵੱਲੋਂ ਵਿਸੇਸ਼ ਸਨਮਾਨ ਕੀਤਾ ਤੇ ਉਕਤ ਆਗੂਆਂ ਨੂੰ ਇਸ ਸੰਘਰਸ਼ ਚ ਪਾਏ ਯੋਗਦਾਨ ਬਦਲੇ ਧੰਨਵਾਦ ਕੀਤਾ।
ਇਸ ਮੌਕੇ ਜਿਲ੍ਹਾ ਪ੍ਰੈਸ ਸਕੱਤਰ ਡਾ ਜਰਨੈਲ ਸਿੰਘ ਗਿੱਲ ਸਹੌਰ, ਬਲਾਕ ਪ੍ਰਧਾਨ ਗੁਰਧਿਆਨ ਸਿੰਘ ਸਹਿਜੜਾ,ਇਕਾਈ ਪ੍ਰਧਾਨ ਜਸਵਿੰਦਰ ਸਿੰਘ,ਕਰਮਜੀਤ ਸਿੰਘ,ਅਨੋਖ ਸਿੰਘ,ਹਰਦੇਵ ਸਿੰਘ,ਗੁਰਮੀਤ ਸਿੰਘ,ਪੰਚ ਨਿਰਭੈ ਸਿੰਘ ਢੀਂਡਸਾ,ਹਰਦੀਪ ਸਿੰਘ,ਸਾਧੂ ਸਿੰਘ ਛੀਨੀਵਾਲ,ਅਜਮੇਰ ਸਿੰਘ ਹੁੰਦਲ,ਸਿਕੰਦਰ ਸਿੰਘ,ਗੁਰਵਿੰਦਰ ਸਿੰਘ, ਗੁਰਦੀਪ ਸਿੰਘ,ਹਰਦੇਵ ਸਿੰਘ ਜਗਜੀਤ ਸਿੰਘ ਜੱਗਾ ਛੀਨੀਵਾਲ, ਅਮਨਦੀਪ ਸਿੰਘ ਵਿੱਕੀ,ਮੰਦਰ ਸਿੰਘ,ਮਨਜੀਤ ਕੌਰ,ਮਨਪ੍ਰੀਤ ਕੌਰ,ਬਾਬੂ ਸਿੰਘ ਨੰਬਰਦਾਰ,ਤਰਸੇਮ ਸਿੰਘ,ਸੇਵਕ ਸਿੰਘ,ਬਿੰਦਰ ਸਿੰਘ ਸੁਖੀਏ ਕਾ, ਪ੍ਰਧਾਨ ਸੁਮਿੰਦਰ ਸਿੰਘ, ਜਗਤਾਰ ਸਿੰਘ, ਜਗਸੀਰ ਸਿੰਘ ਭੋਲਾ,ਸਾਬਕਾ ਸਰਪੰਚ ਨਿਰਮਲ ਸਿੰਘ, ਗ੍ਰੰਥੀ ਪ੍ਰੀਤਮ ਸਿੰਘ, ਐਸ ਡੀ ਓ ਲਖਵੀਰ ਸਿੰਘ ,ਸੁਰਿੰਦਰ ਸਿੰਘ ਛਿੰਦਾ ਵਜੀਦਕੇ, ਬਿੱਟੂ ਚੀਮਾ ,ਸਰਬਜੀਤ ਸਿੰਘ ਸੰਭੂ ਮਹਿਲ ਕਲਾਂ,ਗੁਰਪ੍ਰੀਤ ਸਿੰਘ ਗੋਰਾ ਭੱਠਲ,ਪੰਨਾ ਮਿੱਤੂ,ਜੌਤੀ ਕੌਸਲ, ਗਗਨ ਬਾਜਵਾ ਸਹਿਜੜਾ,ਪਾਲ ਸਿੰਘ,ਗੁਰਮੇਲ ਕੌਰ,ਪਾਲ ਕੌਰ, ਜਗਜੀਤ ਸਿੰਘ ਜੱਗਾ,ਇੰਦਰਜੀਤ ਸਿੰਘ,ਅਮਰਜੀਤ ਸਿੰਘ ਭੋਲਾ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਪਿੰਡਾਂ ਦੀਆਂ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਹਾਜਰ ਸਨ |