ਸਿਵਲ ਸਰਜਨ ਬਰਨਾਲਾ ਵੱਲੋਂ ਮੁੱਖ ਮੰਤਰੀ ਮੋਤੀਆ ਮੁਕਤ ਅਭਿਆਨ ਤਹਿਤ ਜਾਗਰੂਕਤਾ ਵੈਨ ਰਵਾਨਾ

Advertisement
Spread information

ਸਿਵਲ ਸਰਜਨ ਬਰਨਾਲਾ ਵੱਲੋਂ ਮੁੱਖ ਮੰਤਰੀ ਮੋਤੀਆ ਮੁਕਤ ਅਭਿਆਨ ਤਹਿਤ ਜਾਗਰੂਕਤਾ ਵੈਨ ਰਵਾਨਾ

  • ਸਿਹਤ ਵਿਭਾਗ ਬਰਨਾਲਾ ਵੱਲੋਂ ਮੋਤੀਆ ਪੀੜਤ 600 ਮਰੀਜ਼ਾਂ ਦੇ ਕੀਤੇ ਸਫ਼ਲ ਅਪ੍ਰੇਸ਼ਨ :ਸਿਵਲ ਸਰਜਨ

ਰਵੀ ਸੈਣ,ਬਰਨਾਲਾ, 10 ਦਸੰਬਰ 2021

ਮੁੱਖ ਮੰਤਰੀ ਪੰਜਾਬ ਸ਼੍ਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸ਼੍ਰੀ ਓ.ਪੀ ਸੋਨੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸੂਬੇ ਅੰਦਰ 26 ਨਵੰਬਰ ਤੋਂ ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਲੜੀ ਤਹਿਤ ਮੋਤੀਆ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਤੇ ਸ਼ਹਿਰਾਂ ਚ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਅਭਿਆਨ ਤਹਿਤ ਅੱਖਾਂ ਦੇ ਮਾਹਿਰ ਡਾਕਟਰਾਂ ,ਅਪਥਲਮਿਕ ਅਫ਼ਸਰਾਂ ਅਤੇ ਸਿਹਤ ਕਰਮਚਾਰੀਆਂ ਦੀ ਟੀਮ ਵੱਲੋਂ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਘੱਟ ਨਜਰ ਵਾਲੇ 2249 ਲੋਕਾਂ ਦੀ ਜਾਂਚ ਕੀਤੀ ਗਈ ਅਤੇ 292 ਮਰੀਜ਼ ਮੋਤੀਆ ਬਿੰਦ ਤੋਂ ਪੀੜਤ ਪਾਏ ਗਏ। ਡਾ. ਔਲਖ ਨੇ ਦੱਸਿਆ ਕਿ ਘੱਟ ਨਜ਼ਰ ਵਾਲੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਜਾਂਚ ਕੈਂਪ ਲਗਾਏ ਜਾ ਰਹੇ ਹਨ। 11 ਦਸੰਬਰ ਨੂੰ ਟੱਲੇਵਾਲ, 12 ਦਸੰਬਰ ਨੂੰ ਜੰਗੀਆਣਾ, 17 ਦਸੰਬਰ ਨੂੰ ਗਹਿਲ ਅਤੇ 18 ਦਸੰਬਰ ਨੂੰ ਚੰਨਣਵਾਲ ਵਿਖੇ ਜਾਂਚ ਕੈਂਪ ਲਗਾਏ ਜਾ ਰਹੇ ਹਨ।

ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਨਵਜੋਤਪਾਲ ਭੁੱਲਰ, ਡਾ. ਰਾਜਿੰਦਰ ਸਿੰਗਲਾ, ਡਾ. ਗੁਰਮਿੰਦਰ ਕੌਰ ਔਜਲਾ, ਡਾ. ਜਸਪ੍ਰੀਤ ਸਿੰਘ, ਐਸ.ਐਮ.ਓ ਬਰਨਾਲਾ ਡਾ. ਤਪਿੰਦਰਜੋਤ ਕੌਂਸਲ ,ਅੱਖਾਂ ਦੇ ਮਾਹਿਰ ਡਾ. ਇੰਦੂ ਬਾਂਸਲ ,ਡਾ. ਅਮੋਲਦੀਪ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
error: Content is protected !!