ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ੇ ‘ਤੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ
ਸੋਨੀ ਪਨੇਸਰ,ਬਰਨਾਲਾ, 5 ਦਸੰਬਰ 2021
ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋਂ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਦਫ਼ਤਰ ਵਿਖੇ ਕਰਵਾਏ ਗਏ, ਜਿਸ ਵਿਚ ਬਲਾਕ ਬਰਨਾਲਾ, ਸਹਿਣਾ, ਮਹਿਲ ਕਲਾਂ ਵਿਚ ਹੋਏ ਬਲਾਕ ਪੱਧਰੀ ਭਾਸ਼ਣ ਮੁਕਾਬਲੇ ਵਿੱਚੋਂ ਪਹਿਲੇ 3 ਸਥਾਨਾਂ ‘ਤੇ ਆਉਣ ਵਾਲੇ ਭਾਗੀਦਾਰਾਂ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਮੈਡਮ ਪਰਮਜੀਤ ਕੌਰ, ਸਾਬਕਾ ਜ਼ਿਲ੍ਹਾ ਯੁਵਾ ਕੋਆਰਡੀਨੇਟਰ, ਨਹਿਰੂ ਯੁਵਾ ਕੇਂਦਰ ਬਰਨਾਲਾ ਨੇ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿਚ ਰੁਪਿੰਦਰ ਕੌਰ ਸਮਾਜ ਸੇਵਿਕਾ, ਨਿਤਿਨ ਬਾਂਸਲ (ਐਡਵੋਕੇਟ) ਤੇ ਏਪੀਆਰਓ ਜਗਬੀਰ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਅਧਿਕਾਰੀ ਮੈਡਮ ਓਮਕਾਰ ਸਵਾਮੀ ਨੇ ਨਹਿਰੂ ਯੁਵਾ ਕੇਂਦਰ ਵਲੋਂ ਕਰਵਾਏ ਜਾਂਦੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਦੱਸਿਆ ਅਤੇ ਦੇਸ਼ ਭਗਤੀ ਅਤੇ ਰਾਸ਼ਟਰੀ ਨਿਰਮਾਣ ਉਤੇ ਆਪਣੇ ਵਿਚਾਰ ਸਾਂਝੇ ਕੀਤੇ।
ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਵਿਚ ਰੋਹਿਤ ਚੋਧਰੀ ਨੇ ਪਹਿਲਾ, ਰਾਜਵਿੰਦਰ ਕੌਰ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ ਤੇ ਆਏ ਹੋਏ ਮਹਿਮਾਨਾਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਾਰੇ ਭਾਗੀਦਾਰਾਂ ਦਾ ਤਗ਼ਮਿਆਂ ਨਾਲ ਹੌਂਸਲਾ ਵਧਾਇਆ।
ਪ੍ਰੋਗਰਾਮ ਦੇ ਅਖ਼ੀਰ ਵਿਚ ਮੈਡਮ ਓਮਕਾਰ ਸਵਾਮੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਿਸ਼ਿਵ ਸਿੰਗਲਾ ਲੇਖਾ ਅਤੇ ਪ੍ਰੋਗਰਾਮ ਸਹਾਇਕ, ਇਕਬਾਲ ਸਿੰਘ ਦਫ਼ਤਰ ਸਹਾਇਕ, ਯੂਥ ਵਲੰਟੀਅਰ ਨਵਰਾਜ ਸਿੰਘ, ਜਸਪ੍ਰੀਤ ਸਿੰਘ, ਰਘਬੀਰ ਸਿੰਘ, ਅੰਮ੍ਰਿਤ ਸਿੰਘ, ਬਲਜਿੰਦਰ ਕੌਰ, ਜਗਦੀਸ਼ ਸਿੰਘ, ਜੀਵਨ ਸਿੰਘ, ਸਾਜਨ ਸਿੰਘ ਆਦਿ ਹਾਜ਼ਰ ਸਨ।