ਪਿੰਡ ਠੁੱਲੀਵਾਲ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਗਾਇਆ
- 600 ਮਰੀਜ਼ਾਂ ਚੋਂ 355 ਮਰੀਜ਼ਾਂ ਦੀ ਕੀਤੀ ਜਾਂਚ, 90 ਮਰੀਜ਼ਾਂ ਦੇ ਮੁਫਤ ਲੈਂਜ ਪਾਏ ਜਾਣਗੇ
ਸੋਨੀ ਪਨੇਸਰ,ਮਹਿਲ ਕਲਾਂ 05 ਦਸੰਬਰ (ਗੁਰਸੇਵਕ ਸਹੋਤਾ/ਪਾਲੀ ਵਜੀਦਕੇ)
ਗੁਰਦੁਆਰਾ ਜੰਡਸਰ ਸਾਹਿਬ ਪ੍ਰਬੰਧਕ ਕਮੇਟੀ (ਪਿੰਡ ਠੁੱਲੀਵਾਲ) ਵੱਲੋਂ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਤਿਰਲੋਕੀ ਅੱਖਾਂ ਦੇ ਹਸਪਤਾਲ ਬਰਨਾਲਾ ਤੋਂ ਪੁੱਜੀ ਡਾਕਟਰਾਂ ਦੀ ਟੀਮ ਨੇ ਡਾਕਟਰ ਤ੍ਰਿਲੋਕੀ ਗੁਪਤਾ ਤੇ ਡਾ ਮੋਹਿਤ ਗੁਪਤਾ ਦੀ ਅਗਵਾਈ ਹੇਠ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਬਰਦਾਰ ਗੁਰਸੇਵਕ ਸਿੰਘ,ਗੁਰਦੀਸ਼ ਸਿੰਘ ਮੀਤ ਪ੍ਰਧਾਨ,ਸਕੱਤਰ ਮਿਸਤਰੀ ਅਜੀਤ ਸਿੰਘ,ਖਜ਼ਾਨਚੀ ਮਲਕੀਤ ਸਿੰਘ, ਸਰਪੰਚ ਬਲਜੀਤ ਕੌਰ ਅਤੇ ਜਰਨੈਲ ਸਿੰਘ ਠੁੱਲੀਵਾਲ ਨੇ ਦੱਸਿਆ ਕਿ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਅੱਖਾਂ ਨਾਲ ਸਬੰਧਤ ਬਿਮਾਰੀਆਂ ਲਗਾਤਾਰ ਫੈਲ ਹਨ। ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਸ ਮੌਕੇ ਡਾ ਤਰਲੋਕ ਨਾਥ ਅਤੇ ਮੋਹਿਤ ਗੁਪਤਾ ਨੇ ਦੱਸਿਆ ਕਿ ਕੁੱਲ 600 ਦੇ ਕਰੀਬ ਮਰੀਜ਼ਾਂ ਵਿੱਚੋਂ ਅੱਜ 355 ਦਾ ਚੈੱਕਅੱਪ ਕਰਕੇ 90 ਦੇ ਕਰੀਬ ਮਰੀਜ਼ਾਂ ਨੂੰ ਲੈਂਨਜ਼ ਲਈ ਚੁਣਿਆ ਗਿਆ ਹੈ। ਬਾਕੀ ਕੁਝ ਦਿਨਾਂ ਤੱਕ ਮਰੀਜ਼ਾਂ ਦਾ ਚੈੱਕਅੱਪ ਹੋਵੇਗਾ। ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਹੈੱਡ ਗ੍ਰੰਥੀ ਪੂਰਨ ਸਿੰਘ,ਬਲਵਿੰਦਰ ਸਿੰਘ ਕਲੇਰ, ਮੇਜਰ ਸਿੰਘ,ਭੋਲਾ ਸਿੰਘ ,ਦਰਸ਼ਨ ਸਿੰਘ, ਗੁਰਜੀਤ ਸਿੰਘ, ਸੁਖਮਿੰਦਰ ਸਿੰਘ,ਗੁਰਜੀਤ ਸਿੰਘ, ਭੋਲਾ ਸਿੰਘ, ਜੱਗਾ ਸਿੰਘ, ਕਰਮ ਸਿੰਘ, ਕੇਵਲ ਸਿੰਘ, ਸੁਦਾਗਰ ਸਿੰਘ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ, ਕੁਲਵੰਤ ਸਿੰਘ, ਲੀਲਾ ਸਿੰਘ, ਕਿਰਨਦੀਪ ਸਿੰਘ, ਹਰਜਿੰਦਰ ਸਿੰਘ ਨੇ ਸਹਿਯੋਗ ਕਰਨ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚ ਪਰਮਿੰਦਰ ਸਿੰਘ ਸੰਮੀ,ਪੰਚ ਸੁਰਜੀਤ ਕੌਰ,ਗੁਰਜੀਤ ਸਿੰਘ,ਸੁਖਵਿੰਦਰ ਕੌਰ,ਬਲਬੀਰ ਸਿੰਘ,ਨਿਰਭੈ ਸਿੰਘ,ਕਾਕਾ ਸਿੰਘ, ਬਲਵਿੰਦਰ ਕੌਰ ਡਾਕਟਰੀ ਸਟਾਫ ਹਰਪ੍ਰੀਤ ਸਿੰਘ,ਅਮਨਦੀਪ ਸਿੰਘ,ਮੋਨੂ ਕੁਮਾਰ,ਗੁਰਸ਼ਰਨ ਕੌਰ,ਪ੍ਰਭਦੀਪ ਸਿੰਘ,ਕੀਰਤ ਸਿੰਘ,ਸ਼ਤੀਨ ਖ਼ਾਨ,ਬੀਰਪਾਲ ਕੌਰ ਜੱਗੀ ਸਿੰਘ ਅਤੇ ਸੋਮ ਗੋਇਲ ਹਾਜ਼ਰ ਸਨ।