ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 428ਵਾਂ ਦਿਨ 

Advertisement
Spread information
ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 428ਵਾਂ ਦਿਨ 
* ਖੇਤੀ ਮੰਤਰੀ ਦੇ ਸ਼ਹੀਦ ਕਿਸਾਨਾਂ ਦੇ ਅੰਕੜੇ ਨਾ ਹੋਣ ਵਾਲੇ ਬਿਆਨ ਦੀ ਸਖਤ ਨਿਖੇਧੀ;ਅਤਿਅੰਤ ਗੈਰ-ਸੰਵੇਦਨਸ਼ੀਲ ਤੇ ਦੁਖਦਾਈ ਬਿਆਨ: ਕਿਸਾਨ ਆਗੂ 
* ਐਮਐਸਪੀ ਅਤੇ ਬਾਕੀ ਮੰਗਾਂ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ; ਧਰਨਾਕਾਰੀ ਲੰਬੇ ਸੰਘਰਸ਼ ਲਈ ਤਿਆਰ ਹਨ। 
* ਪੰਜਾਬ ਖੇਤੀ ਮੰਤਰੀ ਦਾ 113 ਫਸਲਾਂ ‘ਤੇ ਐਮਐਸਪੀ ਬਾਰੇ ਬਿਆਨ ਭਰਮਾਊ ਤੇ ਵੋਟਾਂ-ਵਟੋਰੂ ਹੱਥਕੰਡਾ; ਸਰਕਾਰ ਸਥਿਤੀ ਸਪੱਸ਼ਟ ਕਰੇ।


ਰਵੀ ਸੈਣ,ਬਰਨਾਲਾ: 02ਦਸੰਬਰ, 2021 
         ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 428ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਖੇਤੀ ਮੰਤਰੀ ਵੱਲੋਂ ਕੱਲ੍ਹ ਸੰਸਦ ਵਿੱਚ ਦਿੱਤੇ ਉਸ ਬਿਆਨ ਦਾ ਗੰਭੀਰ ਨੋਟਿਸ ਲਿਆ ਜਿਸ ਵਿੱਚ ਉਸ ਨੇ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਅੰਕੜੇ ਉਪਲੱਬਧ ਨਾ ਹੋਣ ਦੀ ਗੱਲ ਆਖੀ ਸੀ। ਮੰਤਰੀ ਨੇ ਅੱਗੇ ਕਿਹਾ ਕਿ ਅੰਕੜੇ ਨਾ ਹੋਣ ਦੀ ਸੂਰਤ ਵਿੱਚ ਮੁਆਵਜਾ ਦੇਣ ਦੀ ਗੱਲ ਕਿਵੇਂ ਕੀਤੀ ਜਾ ਸਕਦੀ ਹੈ। ਆਗੂਆਂ ਨੇ ਕਿਹਾ ਕਿ ਇਸ ਤੋਂ ਵੱਧ ਗੈਰ-ਸੰਵੇਦਨਸ਼ੀਲ, ਦੁਖਦਾਈ ਤੇ ਹਾਸੋਹੀਣਾ ਬਿਆਨ ਹੋਰ ਕੀ ਹੋ ਸਕਦਾ ਹੈ।ਅਜਿਹੇ ਬਿਆਨ ਦੇ ਕੇ ਸਰਕਾਰ ਕਿਸਾਨਾਂ ਦੇ ਜਖਮਾਂ ‘ਤੇ ਨਮਕ ਛਿੜਕ ਰਹੀ ਹੈ। ਅੰਕੜੇ ਸੰਯੁਕਤ ਕਿਸਾਨ ਮੋਰਚੇ ਕੋਲ ਮੌਜੂਦ ਹਨ। ਸਰਕਾਰ ਮੋਰਚੇ ‘ਤੇ ਅੰਕੜੇ ਲੈ ਕੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜਾ ਦੇਵੇ।
    ਅੱਜ ਬੁਲਾਰਿਆਂ ਨੇ ਕਿਸਾਨ ਅੰਦੋਲਨ ਦੇ ਚਾਲੂ ਰਹਿਣ ਬਾਰੇ ਸਥਿਤੀ ਸਪੱਸ਼ਟ ਕੀਤੀ। ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਐਮਐਸਪੀ ਅਤੇ ਬਾਕੀ  ਮੰਗਾਂ ਬਾਰੇ ਲਿਖਤੀ ਰੂਪ ਵਿੱਚ ਸਥਿਤੀ ਸਪੱਸ਼ਟ ਨਹੀਂ ਹੁੰਦੀ, ਅੰਦੋਲਨ ਜਾਰੀ ਰਹੇਗਾ।  ਸਰਕਾਰ ਮੋਰਚੇ ਦੀ ਲੀਡਰਸ਼ਿਪ ਨੂੰ ਗੱਲਬਾਤ ਲਈ ਸੱਦਾ ਦੇਵੇ ਅਤੇ ਬਾਕੀ ਮੰਗਾਂ ਬਾਰੇ  ਸਟੈਂਡ ਸਾਫ ਕਰੇ । ਖੇਤੀ ਕਾਨੂੰਨ ਰੱਦ ਹੋਣ ਬਾਅਦ ਸਥਾਨਕ ਧਰਨਾਕਾਰੀਆਂ ਦੇ ਹੌਂਸਲੇ ਹੋਰ ਬੁਲੰਦ  ਹੋਏ ਹਨ ਅਤੇ ਉਹ ਲੰਬੇ ਸੰਘਰਸ਼ ਲਈ ਤਿਆਰ ਹਨ ।
    ਅੱਜ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ,ਨਰੈਣ ਦੱਤ, ਬਾਬੂ ਸਿੰਘ ਖੁੱਡੀ ਕਲਾਂ,ਪ੍ਰੇਮਪਾਲ ਕੌਰ, ਬਲਵੰਤ ਸਿੰਘ ਠੀਕਰੀਵਾਲਾ, ਬਲਵੀਰ ਕੌਰ ਕਰਮਗੜ੍ਹ, ਜਰਨੈਲ ਸਿੰਘ ਬਾਜਵਾ,ਅਮਰਜੀਤ ਕੌਰ, ਜਸਵਿੰਦਰ ਸਿੰਘ ਮੰਡੇਰ, ਨੇ ਸੰਬੋਧਨ ਕੀਤਾ। 
   ਅਜ ਬੁਲਾਰਿਆਂ ਨੇ ਪੰਜਾਬ ਦੇ ਖੇਤੀ ਮੰਤਰੀ ਦੇ ਉਸ ਬਿਆਨ ਦੀ ਚੀਰਫਾੜ ਕੀਤੀ ਜਿਸ ਵਿੱਚ ਉਸ ਨੇ  ਪੰਜਾਬ ਸਰਕਾਰ ਵੱਲੋਂ 113 ਫਸਲਾਂ ‘ਤੇ ਐਮਐਸਪੀ ਦੇਣ ਦੀ ਗੱਲ ਆਖੀ ਸੀ। ਆਗੂਆਂ ਨੇ ਕਿਹਾ ਕਿ ਇਹ ਪਿਛਲੀਆਂ ਚੋਣਾਂ ਸਮੇਂ ਕਾਂਗਰਸ ਪਾਰਟੀ ਵੱਲੋਂ ‘ਹਰ ਤਰ੍ਹਾਂ ਦੇ ਕਰਜ਼ੇ ਮਾਫ ਕਰਨ’ ਅਤੇ ‘ਘਰ ਘਰ ਰੁਜਗਾਰ’ ਵਰਗਾ ਹੀ ਭਰਮਾਊ ਤੇ ਵੋਟ-ਵਟੋਰੂ ਨਾਹਰਾ ਹੈ। ਪੰਜਾਬ ਸਰਕਾਰ ਆਪਣੇ ਖੇਤੀ ਮੰਤਰੀ ਦੇ ਇਸ ਬਿਆਨ ਬਾਰੇ ਸਥਿਤੀ ਸਪੱਸ਼ਟ ਕਰੇ।ਪਿਛਲੇ ਵਾਅਦਿਆਂ ਬਾਰੇ ‘ ਖਜਾਨਾ ਖਾਲੀ ਹੈ’ ਦਾ ਰਾਗ ਅਲਾਪਣ ਵਾਲੀ ਸਰਕਾਰ 113 ਫਸਲਾਂ ‘ਤੇ ਐਮਐਸਪੀ  ਕਿਵੇਂ ਦੇਵੇਗੀ ? ਇਸ ਵਾਸਤੇ ਵਿਤੀ ਇੰਤਜਾਮ ਅਤੇ ਪੂਰੇ ਰੋਡਮੈਪ ਬਾਰੇ ਦੱਸਿਆ ਜਾਵੇ ਅਤੇ ਕਿਸਾਨਾਂ ਨੂੰ ਬੇਵਕੂਫ ਬਣਾਇਆ ਦੀ ਕੋਸ਼ਿਸ਼ ਨਾ ਕੀਤੀ ਜਾਵੇ।
       ਅੱਜ ਨਰਿੰਦਰਪਾਲ  ਸਿੰਗਲਾ ਅਤੇ ਗੁਰਪ੍ਰੀਤ ਸੰਘੇੜਾ ਨੇ ਕਵਿਤਾ ਤੇ ਗੀਤ ਸੁਣਾਏ।5
Advertisement
Advertisement
Advertisement
Advertisement
Advertisement
error: Content is protected !!