OURTHO Dr ਦੀ ਲਾਪਰਵਾਹੀ-ਚੀਖਾਂ ਮਾਰੀਆਂ, ਪਰ ਉਹ ਨੇ ਕੋਈ ਗੱਲ ਨਾ ਸੁਣੀ

Advertisement
Spread information

ਡਾਕਟਰ ਨੇ ਇੱਕੋ ਝਟਕੇ ਨਾਲ ਤੋੜੀ ਮਹਿਲਾ ਮਰੀਜ ਦੇ ਪੱਟ ਦੀ ਹੱਡੀ

ਮਹਿਲਾ ਮਰੀਜ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਦੇ ICU ‘ਚ ਦਾਖਿਲ

ਰਿਲੀਫ ਲੈਣ ਪਹੁੰਚੀ ਮਹਿਲਾ ਦੇ ਡਾਕਟਰ ਨੇ ਪੱਲੇ ਪਾਈ ਤਕਲੀਫ


ਹਰਿੰਦਰ ਨਿੱਕਾ , ਬਰਨਾਲਾ 2 ਦਸੰਬਰ 2021  

      ਸਰਕਾਰੀ ਨੌਕਰੀ ਦੌਰਾਨ ਵੱਖ-ਵੱਖ ਲਾਪਰਵਾਹੀਆਂ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਮਾਮਲਿਆਂ ਕਾਰਣ ਚਰਚਾ ਵਿੱਚ ਆਏ ਇੱਕ ਨਿੱਜੀ ਡਾਕਟਰ ਨੇ ਇਲਾਜ਼ ਕਰਦੇ ਸਮੇਂ ਵਰਤੀ ਲਾਪਰਵਾਹੀ ਨਾਲ ਮਹਿਲਾ ਮਰੀਜ ਦੇ ਪੱਟ ਦੀ ਹੱਡੀ ਹੀ ਤੋੜ ਦਿੱਤੀ। ਮਹਿਲਾ ਮਰੀਜ ਦਰਦ ਨਾਲ ਕਰਾਹੁੰਦੀ ਹੋਈ ਚੀਖਾਂ ਮਾਰਦੀ ਰਹੀ,ਪਰੰਤੂ ਡਾਕਟਰ ਨੇ ਉਸ ਦੀ ਅਤੇ ਉਸ ਦੇ ਕੋਲ ਖੜ੍ਹੇ ਬੇਟੇ ਦੀ ਇੱਕ ਵੀ ਨਹੀਂ ਸੁਣੀ। ਆਖਿਰ ਜਦੋਂ ਪੱਟ ਦੀ ਹੱਡੀ ਟੁੱਟ ਗਈ ਤਾਂ ਡਾਕਟਰ ਨੇ ਦੋ ਸ਼ਬਦ, ਕਹਿ ਦਿੱਤੇ ਸੌਰੀ ! ਹੁਣ ਇਸ ਨੂੰ ਆਪਰੇਸ਼ਨ ਲਈ ਹੋਰ ਵੱਡੇ ਹਸਪਤਾਲ ਵਿੱਚ ਲਿਜਾਣਾ ਪਵੇਗਾ। ਡਾਕਟਰ ਨੇ ਮਹਿਲਾ ਮਰੀਜ ਦੇ ਪਰਿਵਾਰ ਨੂੰ ਡੀਐਮਸੀ ਲੁਧਿਆਣਾ ਵਿਖੇ ਕਿਸੇ ਆਪਣੇ ਦੋਸਤ ਡਾਕਟਰ ਕੋਲ ਲੈ ਕੇ ਜਾਣ ਲਈ ਕਿਹਾ। ਪਰੰਤੂ ਡਰਿਆ ਸਹਿਮਿਆਂ ਪਰਿਵਾਰ ,ਡਾਕਟਰ ਦੀ ਰਾਇ ਤੋਂ  ਉਲਟ ਆਪਣੇ ਮਰੀਜ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਪਹੁੰਚ ਗਿਆ। ਜਿੱਥੇ ਆਪਰੇਸ਼ਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਆਈ.ਸੀ.ਯੂ ਵਿੱਚ ਹੀ ਰੱਖਿਆ ਹੋਇਆ ਹੈ। ਡਾਕਟਰ ਦੀ ਲਾਪਰਵਾਹੀ ਤੇ, ਇਹ ਕਹਾਵਤ ਵੀ ਪੂਰੀ ਤਰਾਂ ਫਿੱਟ ਬੈਠਦੀ ਹੈ ਕਿ ਈਦ ਮਨਾਉਣ ਗਿਆਂ ਦੇ ਰੋਜ਼ੇ ਗਲ ਪੈ ਗਏ। 

ਪਰਿਵਾਰ ਦੀ ਜੁਬਾਨੀ, ਡਾਕਟਰ ਦੀ ਲਾਪਰਵਾਹੀ ਦੀ ਕਹਾਣੀ

    ਸ਼ਹਿਰ ਦੇ ਸਦਰ ਬਜ਼ਾਰ ਵਿੱਚ ਕੌਸਮੈਟਿਕ ਯਾਨੀ ਮਨਿਆਰੀ ਦੀ ਦੁਕਾਨ ਕਰਦੇ ਨੌਜਵਾਨ ਨੇ ਦੱਸਿਆ ਕਿ 28 ਨਵੰਬਰ ਦੀ ਸ਼ਾਮ ਉਸ ਦੀ ਮਾਤਾ ਦੀ ਲੱਤ ਵਿੱਚ ਤੇਜ਼ ਦਰਦ ਸ਼ੁਰੂ ਹੋ ਗਿਆ। ਇਲਾਜ ਲਈ, ਉਹ ਹੱਡੀਆਂ ਦੇ ਇੱਕ ਨਿੱਜੀ ਡਾਕਟਰ ਕੋਲ ,ਉਸ ਦੇ ਘਰ ਪਹੁੰਚ ਗਏ। ਡਾਕਟਰ ਨੇ ਬਹੁਤ ਹੀ ਲਾਪਰਵਾਹੀ ਨਾਲ, ਮਾਤਾ ਜੀ ਦੀ ਉਮਰ ਦਾ ਲਿਹਾਜ ਕੀਤੇ ਬਿਨਾਂ, ਉਨਾਂ ਦੀ ਲੱਤ ਨੂੰ ਜ਼ੋਰ ਦਾ ਝਟਕਾ ਮਾਰਿਆ। ਦਰਦ ਨਾਲ ਮਾਤਾ ਦੀਆਂ ਚੀਖਾਂ ਨਿੱਕਲ ਗਈਆਂ। ਮੈਂ ਵੀ ਡਾਕਟਰ ਨੂੰ ਮਾਤਾ ਜੀ ਦੀ ਹਾਲਤ ਤੇ ਥੋੜ੍ਹਾ ਤਰਸ ਕਰਨ ਲਈ ਕਿਹਾ। ਡਾਕਟਰ ਨੇ ਨਾ ਮੇਰੀ ਮਾਤਾ ਦੀਆਂ ਚੀਖਾਂ ਤੇ ਤਰਸ ਕੀਤਾ ਅਤੇ ਨਾ ਹੀ ਮੇਰੀਆਂ ਮਿੰਨਤਾਂ ਦਾ ਉਸ ਤੇ ਕੋਈ ਅਸਰ ਹੋਇਆ। ਡਾਕਟਰ ਦੀ ਲਾਪਰਵਾਹੀ ਨਾਲ ਉਸ ਦੀ ਮਾਤਾ ਦੇ ਪੱਟ ਦੀ ਹੱਡੀ ਟੁੱਟ ਗਈ। ਦਰਦ ਵਧਿਆ ਤਾਂ ਡਾਕਟਰ ਨੇ ਇਲਾਜ ਤੋਂ ਸੌਰੀ ਕਹਿੰਦਿਆਂ ਪਾਸਾ ਵੱਟ ਲਿਆ। ਜਿਸ ਤੋਂ ਬਾਅਦ ਅਸੀ, ਮਰੀਜ ਮਾਤਾ ਨੂੰ ਬਠਿੰਡਾ ਦੀ 100 ਫੁੱਟੀ ਰੋਡ ਤੇ ਬਣੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ। ਜਿੰਨਾਂ ਨੂੰ ਆਪ੍ਰੇਸ਼ਨ ਕਰਕੇ, ਪੱਟ ਦੀ ਹੱਡੀ ਨੂੰ ਜੋੜਨ ਲਈ, ਪਲੇਟ ਪਾਉਣੀ ਪਈ। ਉਨਾਂ ਭਰੇ ਮਨ ਨਾਲ ਕਿਹਾ ਕਿ ਡਾਕਟਰ ਦੀ ਲਾਪਰਵਾਹੀ ਨੇ ਮੇਰੀ ਮਾਤਾ ਨੂੰ ਬੁਢਾਪੇ ਵਿੱਚ ਅਪਾਹਜ ਬਣਾ ਦਿੱਤਾ।

ਆਪ੍ਰੇਸ਼ਨ ਸਮੇਂ ਖੁਦ ਵੀ ਪਹੁੰਚਿਆਂ ਲਾਪਰਵਾਹ ਡਾਕਟਰ

ਬਜੁਰਗ ਮਰੀਜ ਔਰਤ ਦੇ ਬੇਟੇ ਨੇ ਦੱਸਿਆ ਕਿ ਮਾਤਾ ਦੇ ਆਪ੍ਰੇਸ਼ਨ ਸਮੇਂ ਬਰਨਾਲਾ ਦਾ ਨਿੱਜੀ ਡਾਕਟਰ ਵੀ ਬਠਿੰਡਾ ਹਸਪਤਾਲ ਵਿਖੇ ਖੜ੍ਹਾ ਰਿਹਾ। ਉੱਧਰ ਡਾਕਟਰ ਦਾ ਪੱਖ ਜਾਣਨ ਲਈ, ਜਦੋਂ ਗੱਲ ਕੀਤੀ ਗਈ ਤਾਂ , ਪਹਿਲਾਂ ਤਾਂ ਉਹ ਸਾਫ ਮੁਕਰ ਗਿਆ ਕਿ ਮੇਰੇ ਕੋਲ ਕੋਈ ਅਜੀਹਾ ਮਰੀਜ ਨਹੀਂ ਆਇਆ। ਪਰੰਤੂ ਜਦੋਂ, ਉਸ ਨੂੰ ਦੱਸਿਆ ਕਿ ਬਰਨਾਲਾ ਟੂਡੇ ਕੋਲ ਪਰਿਵਾਰ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਮੌਜੂਦ ਹੈ। ਫਿਰ ਡਾਕਟਰ ਨੇ ਕਿਹਾ ਕਿ ਮੈਂ ਕਿਤੇ ਬਾਹਰ ਗਿਆ ਹੋਇਆ ਹਾਂ। ਬਰਨਾਲਾ ਪਹੁੰਚ ਕੇ ਗੱਲ ਕਰਾਂਗਾ। ਸ਼ਹਿਰ ਵਿੱਚ ਡਾਕਟਰ ਦੀ ਲਾਪਰਵਾਹੀ ਦੀ ਚਰਚਾ ਛਿੜੀ ਹੋਈ ਹੈ।

Advertisement
Advertisement
Advertisement
Advertisement
error: Content is protected !!