ਕਿਸਾਨ ਅੰਦੋਲਨ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ-ਉੱਪਲੀ
ਰਵੀ ਸੈਣ,ਬਰਨਾਲਾ 1 ਦਸੰਬਰ 2021
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਦੀ ਵਧਵੀਂ ਮੀਟਿੰਗ ਪਰਮਿੰਦਰ ਸਿੰਘ ਹੰਡਿਆਇਆ ਦੀ ਅਗਵਾਈ ਹੇਠ ਬੀਬੀ ਪ੍ਰਧਾਨ ਕੌਰ ਗੁਰਦਵਾਰਾ ਸਾਹਿਬ ਬਰਨਾਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸਮੂਹ ਪਿੰਡ ਇਕਾਈਆਂ ਦੇ ਅਹੁਚ ਸ਼ਮੂਲੀਅਤ ਦੇ ਦਾਰਾਂ ਨੇ ਪੂਰੀ ਸਰਗਰਮੀ ਨਾਲ ਭਾਗ ਲਿਆ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੂਬਾ ਪ੍ਰੈੱਸ ਸਕੱਤਰ ਬਲੰਵਤ ਉੱਪਲੀ ਜਿਲ੍ਹਾ ਪ੍ਰਧਾਨ ਦਰਸ਼ਨ ਸਿਘ ਉੱਗੋਕੇ ਜਨਰਲ ਸਕੱਤਰ ਗੁਰਦੇਵ ਸਿਘ ਮਾਂਗੇਵਾਲ ਨੇ ਕਿਹਾ ਕਿ ਕਿਸਾਨ ਅਦੋਲਨ ਦਾ ਨਵੰਬਰ ਨੂੰ ਪਹਿਲਾ ਵਰ੍ਹਾ ਪੂਰਾ ਹੋ ਗਿਆ ਹੈ। ਇਸ ਸਮੇਂ ਦੌਰਾਨ ਮੋਦੀ ਹਕੂਮਤ ਨੇ ਅਨੇਕਾਂ ਸਾਜਿਸਾਂ ਰਚੀਆਂ ਹਨ। ਸਬਰ, ਸਿਦਕ, ਸਜਮ ਨਾਲ ਚੱਲ ਰਹੇ ਕਿਸਾਨ ਸੰਘਰਸ ਮੋਦੀ ਹਕੂਮਤ ਦੇ ਹਰ ਹੱਲੇ ਨੂੰ ਪਛਾੜਿਆ ਹੈ। ਹੁਣ ਜਦ ਸਾਡੇ ਸਿਰੜੀ ਸੰਘਰਸ਼ ਨੇ 19 ਨਵੰਬਰ ਨੂੰ ਮੋਦੀ ਹਕੂਮਤ ਨੂੰ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਹੈ ਤਾਂ ਬਹੁਤ ਸਾਰੀਆਂ ਅਪਵਾਹਾਂ ਚੱਲ ਰਹੀਆਂ ਹਨ ਕਿ ਕਿਸਾਨ ਅੰਦੋਲਨ ਖਤਮ ਹੋ ਗਿਆ ਹੈ। ਜਦ ਕਿ ਸਚਾਈ ਇਹ ਹੈ ਕਿ ਅਸੀਂ ਮੁੱਖ ਮੰਗ ਹਾਸਲ ਕਰਕੇ ਅਹਿਮ ਜਿੱਤ ਦਾ ਮੁਕਾਮ ਹਾਸਲ ਕਰ ਲਿਆ ਹੈ। ਪਰ ਪੂਰੇ ਮੁਲਕ ਅੰਦਰ ਅੇਮਐਸਪੀ ਦਾ ਕਾਨੂੰਨ ਬਨਾਉਣਾ ਅਤੇ ਹਰ ਫਸਲ ਦੀ ਖ੍ਰੀਦ ਯਕੀਨੀ ਬਨਾਉਣਾ,ਅੰਦੋਲਨ ਦੌਰਾਨ ਪੂਰੇ ਮੁਲਕ ਅੰਦਰ ਅੰਦੋਲਨਕਾਰੀਆਂ ਤੇ ਦਰਜ ਪੁਲਿਸ ਕੇਸ ਵਾਪਸ ਲੈਣਾ, ਸ਼ਹੀਦ ਹੋਣ ਵਾਲੇ ਪ੍ਰੀਵਾਰਾਂ ਨੂੰ ਢੁੱਕਵਾਂ ਮੁਆਵਜਾ, ਸਰਕਾਰੀ ਨੌਕਰੀ, ਲਖੀਮਪੁਰ ਖਿਰੀ ਕਾਡ ਦੇ ਮੁੱਖ ਸਾਜਿਸ਼ ਕਰਤਾ ਅਜੇ ਟੈਨੀ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਵਾਕੇੇ ਗ੍ਰਿਫਤਾਰ ਕਰਵਾਉਣਾ, ਬਿਜਲੀ ਸੋਧ ਬਿਲ-2020 ਰੱਦ ਕਰਵਾਉਣਾ ਅਹਿਮ ਮੰਗਾਂ ਦੀ ਪ੍ਰਾਪਤੀ ਤੋਂ ਬਿਨਾਂ ਘੋਲ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤਾਜਾ ਘਟਨਾ ਕ੍ਰਮ ਸਬੰਧੀ ਸੰਯੁਕਤ ਕਿਸਾਨ ਮੋਰਚਾ ਸਬੰਧੀ ਜੋ ਵੀ ਫੈਸਲਾ ਲਵੇਗਾ ਉਸ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ।ਇਸ ਮੀਟਿੰਗ ਵਿੱਚ ਪੂਰੇ ਬਲਾਕ ਦੀਆਂ ਪਿੰਡ ਇਕਾਈਆਂ ਨੇ ਪੂਰੀ ਸਰਗਰਮੀ ਨਾਲ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਸਮੇਂ ਆਗੂਆਂ ਨੇ ਸਾਹਿਬ ਸਿੰਘ ਬਡਬਰ, ਬਾਬੂ ਸਿੰਘ ਖੁੱਡੀ ਕਲਾਂ,ਅਮਰਜੀਤ ਕੌਰ, ਗੋਪਾਲ ਕ੍ਰਿਸ਼ਨ ਹਮੀਦੀ, ਪਰਮਜੀਤ ਕੌਰ, ਪਲਵੀਰ ਕੌਰ, ਜਸਪਾਲ ਕੌਰ, ਜਸਵੰਤ ਸਿੰਘ ਸੰਘੇੜਾ, ਬਲਵੰਤ ਸਿੰਘ ਠੀਕਰੀਵਾਲ, ਦਰਸ਼ਨ ਸਿੰਘ ਠੀਕਰੀਵਾਲ,ਸੁਖਦੇਵ ਸਿੰਘ ਠੀਕਰੀਵਾਲ, ਮੇਜਰ ਸਿੰਘ ਸੰਘੇੜਾ , ਆਦਿ ਬਹੁਤ ਸਾਰੇ ਕਿਸਾਨ ਆਗੂਆਂ ਨੇ ਵਿਚਾਰ ਰੱਖਦਿਆਂ ਦਿੱਲੀ ਮੋਰਚੇ ਅਤੇ ਸ਼ਥਾਨਕ ਮੋਰਚਿਆਂ ਵਿੱਚ ਪਹਿਲਾਂ ਦੀ ਤਰ੍ਹਾਂ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਜਾਰੀ ਰੱਖਣ ਦੀ ਅਪੀਲ ਕੀਤੀ।
Advertisement