ਏਡਜ ਸਬੰਧੀ ਜਾਣਕਾਰੀ ਹੀ ਬਚਾਓ ਹੈ : ਸਿਵਲ ਸਰਜਨ
ਰਘਬੀਰ ਹੈਪੀ,ਬਰਨਾਲਾ, 1 ਦਸੰਬਰ 2021
ਏਡਜ਼ ਦੀ ਰੋਕਥਾਮ ਅਤੇ ਇਸ ਤੋਂ ਪੀੜਤ ਵਿਅਕਤੀਆਂ ਪ੍ਰਤੀ ਸਤਿਕਾਰ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਲਈ ਹਰ ਸਾਲ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਕੀਤਾਗਿਆ। ਏਡਜ਼ ਐਚ.ਆਈ.ਵੀ ਵਾਇਰਸ ਰਾਹੀਂ ਫੈਲਦੀ ਹੈ। ਇਹ ਸਰੀਰ ਵਿੱਚ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਘਟਾ ਦਿੰਦੀ ਹੈ। ਏਡਜ਼ ਬਿਮਾਰੀ ਤੋਂ ਪੀੜਤ ਵਿਅਕਤੀ ਤੋਂ ਸੂਈ ਸਰਿੰਜ, ਟੈਟੂ,ਉਸਤਰਾ,ਬਲੇਡ,ਏਡਜ਼ ਪੀੜ੍ਹਤ ਔਰਤ ਤੋਂ ਬੱਚੇ ਨੂੰ ਅਤੇ ਅਸੁਰੱਖਿਅਤ ਸਬੰਧਾਂ ਕਾਰਨ ਹੋ ਸਕਦੀ ਹੈ।ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਧੀਨ ਏ.ਆਰ.ਟੀ ਸੈਂਟਰਾਂ ਚ ਦਵਾਈ ਮੁਫ਼ਤ ਦਿੱਤੀ ਜਾਂਦੀ ਹੈ।
ਬਰਨਾਲਾ, ਤਪਾ ਅਤੇ ਧਨੌਲਾ ਆਈ.ਸੀ.ਟੀ.ਸੀ. ਸੈਂਟਰਾਂ ਵਿਖੇ ਐਚ.ਆਈ.ਵੀ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਕਾਂਊਸਲਿੰਗ ਕੀਤੀ ਜਾਂਦੀ ਹੈ। ਸਮੇਂ-ਸਿਰ ਜਾਂਚ ਕਰਵਾ ਕੇ ਏਡਜ਼ ਪੀੜ੍ਹਤ ਔਰਤ ਤੋਂ ਬੱਚੇ ਨੂੰ ਏਡਜ਼ ਹੋਣ ਤੋਂ ਬਚਾਇਆ ਜਾ ਸਕਦਾ ਹੈ।ਐਚ.ਆਈ.ਵੀ ਵਾਇਰਸ ਦਾ ਸਮੇਂ-ਸਿਰ ਟੈਸਟ ਕਰਵਾ ਕੇ ਪਤਾ ਲਗਾ ਕੇ ਏਡਜ਼ ਵਰਗੀ ਭਿਆਨਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।ਇਸ ਸਮੇਂ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਨਵਜੋਤ ਪਾਲ ਸਿੰਘ ਭੁੱਲਰ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਗੁਰਮਿੰਦਰ ਕੌਰ ਔਜਲਾ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਸਨ।