ਨੌਜਵਾਨਾਂ ਅਤੇ ਦਿਵਿਆਂਗਜਨਾਂ ਲਈ 20 ਅਤੇ 21 ਨਵੰਬਰ ਨੂੰ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਪ :ਜਿਲ੍ਹਾ ਚੋਣ ਅਫਸਰ
ਬੀ ਟੀ ਐਨ, ਫਾਜ਼ਿਲਕਾ, 15 ਨਵੰਬਰ 2021
ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਦੱਸਿਆ ਕਿ ਇਸ ਸਮੇ ਜਿਲੇ੍ਹ ਵਿੱੱਚ ਜ਼ੋ ਨੋਜਵਾਨ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ, ਉਹਨਾ ਲਈ ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਜਿਲੇ੍ਹ ਦੇ ਹਰੇਕ ਪੋਲਿੰਗ ਬੂਥ ਤੇ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਦੋਰਾਨ ਨੋਜਵਾਨਾਂ ਅਤੇ ਦਿਵਿਆਂਗਜਨਾਂ ਦੀਆਂ ਵੋਟਾਂ ਦੀ ਰਜਿਸਟ੍ਰੇਸ਼ਨ ਕਰਨ ਲਈ ਮਿਤੀ 20 ਅਤੇ 21 ਨਵੰਬਰ 2021 ਨੂੰ ਵਿਸ਼ੇਸ਼ ਕੈਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਿਲ੍ਹਾ ਫਾਜ਼ਿਲਕਾ ਵਿੱਚ ਹੁਣ ਤੱਕ ਕੁੱਲ 7 ਲੱਖ 34 ਹਜ਼ਾਰ 103 ਜਨਰਲ ਵੋਟਰ ਅਤੇ 3500 ਦੇ ਲਗਭਗ ਦਿਵਿਆਂਗਜਨ ਵੋਟਰ ਸੂਚੀ ਵਿੱਚ ਪਹਿਲਾਂ ਹੀ ਰਜਿਸਟਰਡ ਹੋ ਚੁੱਕੇ ਹਨ।
ਇਸ ਲਈ ਜਿਲ੍ਹਾ ਫਾਜ਼ਿਲਕਾ ਦੇ ਨੋਜਵਾਨ ਅਤੇ ਦਿਵਿਆਂਗਜਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਇਹਨਾਂ ਕੈਪਾਂ ਵਿੱਚ ਪਹੰੁਚ ਕੇ ਵੋਟਰ ਲਿਸਟ ਵਿੱਚ ਆਪਣਾ ਨਾਮ ਦਰਜ ਕਰਵਾਉਣ ਦਾ ਲਾਭ ਉਠਾਇਆ ਜਾਵੇ ਅਤੇ ਇਸ ਤੋ ਇਲਾਵਾ ਆਪਣੇ ਮੋਬਾਇਲਾਂ ਵਿੱਚ ਪੀ.ਡਬਲਿਊ.ਡੀ ਐਪ/ ਵੋਟਰ ਹੈਲਪਲਾਈਨ ਐਪ ਵੀ ਡਾਊਨਲੋਡ ਕੀਤੀ ਜਾਵੇ ਤਾਂ ਜ਼ੋ ਵੋਟਾਂ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਆਪਣੇ ਮੋਬਾਇਲ ਤੋ ਹੀ ਪ੍ਰਾਪਤ ਕੀਤੀ ਜਾ ਸਕੇ।
Advertisement