ਸਵੀਪ ਤਹਿਤ ਵਿਸ਼ੇਸ਼ ਕੈਂਪਾਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜਾਰੀ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 15 ਨਵੰਬਰ 2021
ਆਗਾਮੀ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜਿਲ੍ਹਾ ਚੋਣ ਅਫਸਰ ਸ਼੍ਰੀ ਰਾਮਵੀਰ ਦੀਆਂ ਹਦਾਇਤਾਂ ’ਤੇ ਸ਼੍ਰੀ ਚਰਨਜੋਤ ਸਿੰਘ ਵਾਲੀਆ ਐਸ.ਡੀ.ਐਮ ਦੀ ਅਗਵਾਈ ਹੇਠ ਬੂਥ ਨੰਬਰ 77, ਦਫਤਰ ਜਲ ਸਪਲਾਈ ਅਤੇ ਬੂਥ ਨੰਬਰ 78 ਸਰਕਾਰੀ ਪ੍ਰਾਇਮਰੀ ਸਕੂਲ ਰਾਮ ਬਸਤੀ ਵਿਖੇ ਲੋਕਾਂ ਨੂੰ ਨਵੀਆਂ ਵੋਟਾਂ ਬਣਾਉਣ ਲਈ ਪੇ੍ਰਰਿਤ ਕਰਨ ਦੇ ਉਦੇਸ਼ ਨਾਲ ਸਵੀਪ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਸ਼੍ਰੀ ਭੁਪਿੰਦਰ ਸਿੰਘ ਸੈਕਟਰ ਅਫਸਰ ਅਤੇ ਸ਼੍ਰੀ ਹਰਨੇਕ ਸਿੰਘ ਸਵੀਪ ਟੀਮ ਮੈਂਬਰ ਵੱਲੋਂ ਅੰਗਹੀਣ ਨਾਗਰਿਕਾਂ (ਪੀ.ਡਬਲਿਊ.ਡੀ.) ਅਤੇ ਪਰਵਾਸੀ ਮਜਦੂਰਾਂ ਨੂੰ ਵੋਟਾਂ ਬਣਵਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨਵੇਂ ਵੋਟਰਾਂ ਦੀ ਉਮਰ 18 ਸਾਲ ਹੋ ਗਈ ਹੈ ਜਾਂ 01 ਜਨਵਰੀ 2022 ਨੂੰ 18 ਸਾਲ ਹੋ ਜਾਵੇਗੀ, ਉਹ ਆਪਣੀ ਵੋਟ ਬਣਵਾਉਣ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।