ਗੰਭੀਰ ਦੋਸ਼ – ਜੇਲ੍ਹ ‘ ਚ ਕੈਦੀ ਦੀ ਪਿੱਠ ਤੇ ਲਿਖਿਆ ” ਅੱਤਵਾਦੀ ” ! ਜੇਲ੍ਹਰ ਨੇ ਕਿਹਾ ਸਭ ਝੂਠ

Advertisement
Spread information

ਦੋਸ਼ ਲਾਉਣ ਵਾਲਾ, ਕ੍ਰਿਮੀਨਲ ਵਿਅਕਤੀ, 13 ਕੇਸ ਦਰਜ਼ , 1 ਵਿੱਚ ਹੋ ਚੁੱਕੀ ਐ ਸਜ਼ਾ


ਹਰਿੰਦਰ ਨਿੱਕਾ , ਬਰਨਾਲਾ 3 ਨਵੰਬਰ 2021

   ਮਾਨਸਾ ਦੀ ਅਦਾਲਤ ਵਿੱਚ ਉਸ ਸਮੇਂ ਸੰਨਾਟਾ ਪਸਰ ਗਿਆ, ਜਦੋਂ ਇੱਕ ਐਨਡੀਪੀਐਸ ਐਕਟ ਦੇ ਕੇਸ ਵਿੱਚ ਰੂਹਨਮਾਈ ਲਈ ਪਹੁੰਚੇ ਜੇਲ੍ਹ ਬੰਦੀ ਕਰਮਜੀਤ ਸਿੰਘ ਬਲਮਗੜ ਨੇ ਪਿੱਠ ਤੋਂ ਕਮੀਜ ਚੁੱਕ ਕੇ ਮਾਨਯੋਗ ਜੱਜ ਨੂੰ ਜੇਲ੍ਹ ਵਿੱਚ ਗਰਮ ਸਲਾਖ ਨਾਲ ਅੱਤਵਾਦੀ ਲਿਖਿਆ ਸ਼ਬਦ ਦਿਖਾਇਆ। ਕਰਮਜੀਤ ਸਿੰਘ ਨੇ ਜੇਲ੍ਹ ਪ੍ਰਬੰਧਕਾਂ ਤੇ ਉਸ ਦੀ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ, ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਅਤੇ ਉਸ ਨੂੰ ਇਨਸਾਫ ਦੇਣ ਦੀ ਗੁਹਾਰ ਲਗਾਈ। ਮਾਨਯੋਗ ਅਦਾਲਤ ਐਸਐਸਪੀ ਬਰਨਾਲਾ ਨੂੰ ਪੂਰੇ ਮਾਮਲੇ ਦੀ ਪੜਤਾਲ ਕਰਕੇ,ਉਚਿਤ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਵੀ ਦੇ ਦਿੱਤੇ। ਉੱਧਰ ਜਿਲ੍ਹਾ ਜੇਲ੍ਹ ਬਰਨਾਲਾ ਦੇ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਜੇਲ੍ਹ ਪ੍ਰਬੰਧਨ ਤੇ ਜੇਲ੍ਹ ਬੰਦੀ ਵੱਲੋਂ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕਰਮਜੀਤ ਸਿੰਘ ਕ੍ਰਿਮੀਨਲ ਪ੍ਰਵਿਰਤੀ ਦਾ ਵਿਅਕਤੀ ਹੈ। 

Advertisement

    ਜੁਡੀਸ਼ੀਅਲ ਕੋਰਟ ਮਾਨਸਾ ਵਿਖੇ ਰੂਹਨਮਾਈ ਲਈ ਲਿਜਾਏ ਗਏ, ਕਰਮਜ਼ੀਤ ਸਿੰਘ ਬਲਮਗੜ ਤਹਿਸੀਲ ਸਮਾਣਾ ਨੇ ਮਾਨਯੋਗ ਜੱਜ ਨੂੰ ਦਰਜ਼ ਕਰਵਾਏ ਬਿਆਨ ਵਿੱਚ ਕਿਹਾ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ । ਉਸ ਦੀ ਪਿੱਠ ਤੇ ਅੱਤਵਾਦੀ ਸ਼ਬਦ ਲਿਖ ਦਿੱਤਾ ਗਿਆ ਹੈ । ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਐਸ.ਐਸ.ਪੀ ਬਰਨਾਲਾ ਨੂੰ ਪੂਰੇ ਮਾਮਲੇ ਦੀ ਜਾਂਚ ਕਰਕੇ, ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਹੁਕਮ ਦਿੱਤਾ ਹੈ।

    ਬਰਨਾਲਾ ਦੇ ਜੇਲ੍ਹ ਸੁਪਰਡੈਂਟ ਬਲਵੀਰ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਜੇਲ੍ਹ ਬੰਦੀ ਕਰਮਜੀਤ ਸਿੰਘ ਵੱਲੋਂ ਅਦਾਲਤ ਵਿੱਚ ਦਿੱਤੀ ਸਟੇਟਮੇਂਟ ਸਰਾਸਰ ਝੂਠੀ ਤੇ ਬੇਬੁਨਿਆਦ ਹੈ । ਉਨ੍ਹਾਂ ਕਿਹਾ ਕਿ ਇਹ ਕੈਦੀ ਕ੍ਰਿਮੀਨਲ ਕਿਸਮ ਦਾ ਵਿਅਕਤੀ ਹੈ । ਜਿਸ ਦੇ ਖਿਲਾਫ ਵੱਖ ਵੱਖ ਥਾਵਾਂ ਤੇ 13 ਦੇ ਕਰੀਬ ਮੁਕੱਦਮੇ ਦਰਜ ਹਨ, ਇਕ ਕੇਸ ਵਿੱਚ ਸਜਾ ਵੀ ਹੋ ਚੁੱਕੀ ਹੈ । ਜਦੋਂਕਿ ਅੰਡਰ ਟ੍ਰਾਇਲ ਹਨ। ਉਨਾਂ ਕਿਹਾ ਕਿ ਕਰਮਜੀਤ ਸਿੰਘ ਤੋਂ ਕਈ ਵਾਰ ਜੇਲ੍ਹ ਵਿੱਚੋਂ ਮੋਬਾਈਲ ਵੀ ਬਰਮਦ ਹੋਇਆ ਹੈ ਅਤੇ ਇਹ ਕੈਦੀ ਆਪਣੇ ਨਾਲ ਪੰਜ ਸੱਤ ਹੋਰ ਕੈਦੀਆਂ ਨੂੰ ਲੈ ਕੇ ਜੇਲ੍ਹ ਦਾ ਮਾਹੌਲ ਖਰਾਬ ਕਰ ਰਿਹਾ ਸੀ । ਜਿਸ ਕਰਕੇ ਇਨ੍ਹਾਂ ਨੂੰ ਅਲੱਗ ਅਲੱਗ ਬੰਦ ਕੀਤਾ ਗਿਆ ਸੀ । ਜਿਸ ਤੋਂ ਖਫਾ ਹੋ ਕੇ ਇਹ ਬੇਬੁਨਿਆਦ ਦੋਸ਼ ਲਗਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਾਂ ਵੀ ਸੰਗਰੂਰ ਜੇਲ੍ਹ ਵਿਚੋਂ ਸ਼ਿਫਟ ਹੋ ਕੇ ਆਇਆ ਹੈ। ਇਸ ਤੋਂ ਪਹਿਲਾਂ ਕਰਮਜੀਤ ਸਿੰਘ ਫਿਰੋਜ਼ਪੁਰ , ਮਾਨਸਾ ਜ਼ਿਲਿਆਂ ਵਿਚ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਸੀਂ ਮਾਣਯੋਗ ਅਦਾਲਤ ਵਿੱਚ ਤੱਥਾਂ ਸਮੇਤ ਪੂਰਾ ਰਿਕਾਰਡ ਪੇਸ਼ ਕਰਾਂਗੇ।

Advertisement
Advertisement
Advertisement
Advertisement
Advertisement
error: Content is protected !!