ਲਖੀਮਪੁਰ ਦੇ ਸ਼ਹੀਦਾਂ ਦੇ ਅਸਥੀ ਕਲਸ਼ ਦਾ ਸਵਾਗਤ ਭਲਕੇ

Advertisement
Spread information

 ਲਖੀਮਪੁਰ ਦੇ ਸ਼ਹੀਦਾਂ ਦੇ ਅਸਥੀ ਕਲਸ਼ ਦਾ ਸਵਾਗਤ, ਭਲਕੇ 24 ਤਰੀਕ ਨੂੰ ਮੇਨ ਚੌਕ ਹੰਢਿਆਇਆ ਵਿਖੇ; ਠੀਕ 9 ਵਜੇ ਪਹੁੰਚਣ ਦੀ ਅਪੀਲ।

*ਝੋਨੇ-ਮੰਡੀਆਂ ਦੀਆਂ ਬਦ-ਇੰਤਜਾਮੀਆਂ ਦੂਰ ਕਰਨ ਲਈ ਕਿਸਾਨ ਮੋਰਚੇ ਦਾ ਵਫਦ ਡੀਐਫਸਐਸਓ ਨੂੰ ਮਿਲਿਆ।

* ਪੰਜਾਬੀਆਂ ਵੱਲੋਂ ਅੰਦੋਲਨ ਦੀ ਅਗਵਾਈ ਕਰਨ ਦਾ ਗੁੱਸਾ ਪੰਜਾਬੀ ਭਾਸ਼ਾ ‘ਤੇ ਕੱਢਿਆ; ਸੀਬੀਐਸਈ ਨੇ ਪੰਜਾਬੀ ਨੂੰ ਮਾਈਨਰ ਵਿਸ਼ਾ ਬਣਾਇਆ।

ਜਨਮ ਦਿਵਸ ‘ਤੇ ਹਰਮਿੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਦੀ ਨੂੰ ਸਿਜਦਾ ਕੀਤਾ; ਬਾਬਾ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ: ਉਪਲੀ


ਪ੍ਰਦੀਪ ਕਸਬਾ  , ਬਰਨਾਲਾ: 23 ਅਕਤੂਬਰ, 2021

  ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 388ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਹਰਮਿੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਅਤੇ ਸਿੱਖ ਧਰਮ ਦੀ ਅਜ਼ੀਮ ਸ਼ਖਸੀਅਤ ਬਾਬਾ ਬੁੱਢਾ ਜੀ ਦਾ ਜਨਮ ਦਿਨ ਸੀ। ਬੁਲਾਰਿਆਂ ਨੇ ਬਾਬਾ ਜੀ ਦੀ ਜਿੰਦਗੀ ਅਤੇ ਸਿਖਿਆਵਾਂ  ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਸਤਿਕਾਰ ਸਹਿਤ ਸਿਜਦਾ ਕੀਤਾ। ਆਗੂਆਂ ਨੇ ਕਿਹਾ ਕਿ ਸਾਨੂੰ ਬਾਬਾ ਜੀ ਦੀਆਂ ਸਿਖਿਆਵਾਂ ਧਾਰਨ ਕਰਨੀਆਂ ਚਾਹੀਦੀਆਂ ਹਨ।

Advertisement

   ਅੱਜ  ਕਿਸਾਨ ਮੋਰਚੇ ਦਾ ਵਫਦ ਝੋਨਾ-ਮੰਡੀਆਂ ਦੀਆਂ ਬਦ-ਇੰਤਜਾਮੀਆਂ ਦੂਰ ਕਰਨ ਲਈ  ਡੀਐਫਸਐਸਓ ਨੂੰ ਮਿਲਿਆ ਅਤੇ ਖਰੀਦ,ਚੁਕਾਈ ਤੇ ਭੁਗਤਾਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਨਮੀ ਦੀ ਮਾਤਰਾ ਵਧਾਉਣ ਦੀ ਮੰਗ ਕੀਤੀ।
   ਕੱਲ੍ਹ 24 ਤਰੀਕ ਨੂੰ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਅਸਥੀ ਕਲਸ਼ ਸਵੇਰੇ ਨੌਂ ਵਜੇ ਮੇਨ ਚੌਕ ਹੰਢਿਆਇਆ ਵਿਖੇ ਪਹੁੰਚ ਰਹੇ ਹਨ ਜਿੱਥੇ ਸ਼ਹੀਦਾਂ ਦੀਆਂ ਅਸਥੀਆਂ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਮੌਕੇ  ਭਰਵੀਂ ਹਾਜਰੀ ਲਈ ਇੰਤਜ਼ਾਮ ਕੀਤੇ ਜਾ ਰਹੇ ਹਨ। ਬਰਨਾਲਾ ਤੋਂ ਦਰਜਨਾਂ ਗੱਡੀਆਂ, ਸਤਿਕਾਰ ਵਜੋਂ ਅੱਗੇ ਰਾਮਪੁਰਾ ਫੂਲ  ਤੱਕ ਅਸਥੀ ਕਲਸ਼ ਦੇ ਨਾਲ ਚੱਲਣਗੀਆਂ। ਅਸਥੀਆਂ ਕੱਲ੍ਹ ਸ਼ਾਮ ਚਾਰ ਵਜੇ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ।

   ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਹੌਰ, ਗੁਰਮੇਲ ਸ਼ਰਮਾ, ਬਲਵੰਤ ਸਿੰਘ ਠੀਕਰੀਵਾਲਾ, ਉਜਾਗਰ ਸਿੰਘ ਬੀਹਲਾ, ਅਮਰਜੀਤ ਕੌਰ,ਰਣਧੀਰ ਸਿੰਘ ਰਾਜਗੜ੍ਹ, ਸ਼ਿੰਦਰ ਧੌਲਾ,ਮੇਲਾ ਸਿੰਘ ਕੱਟੂ, ਗੁਰਵਿੰਦਰ ਸਿੰਘ ਦਿਉਲ,ਬਲਜੀਤ ਸਿੰਘ ਚੌਹਾਨਕੇ, ਮਨਜੀਤ ਰਾਜ, ਜਸਮੇਲ ਸਿੰਘ ਕਾਲੇਕੇ, ਬਲਵੀਰ ਕੌਰ ਕਰਮਗੜ੍ਹ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਅੱਜ ਸੀਬੀਐਸਈ ਬੋਰਡ ਵੱਲੋਂ ਪੰਜਾਬੀ ਭਾਸ਼ਾ ਨੂੰ ਮਾਈਨਰ ਵਿਸ਼ਾ ਐਲਾਨੇ ਜਾਣ ਦਾ ਗੰਭੀਰ ਨੋਟਿਸ ਲਿਆ। ਆਗੂਆਂ ਨੇ ਕਿਹਾ ਕਿ ਸੰਵਿਧਾਨ ਵਿੱਚ ਹਿੰਦੀ ਤੇ ਪੰਜਾਬੀ ਸਮੇਤ 22 ਭਾਸ਼ਾਵਾਂ ਨੂੰ ਕੌਮੀ ਭਾਸ਼ਾਵਾਂ ਵਜੋਂ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਸਭ ਦੀ ਬਰਾਬਰ ਦੀ ਅਹਿਮੀਅਤ ਹੈ। ਪਰ ਇਮਤਿਹਾਨ ਦੇ ਪੱਖ ਤੋਂ ਤਿਆਰ ਕੀਤੀ ਇੱਕ ਲਿਸਟ ਵਿੱਚ ਸੀਬੀਐਸਈ ਨੇ ਹਿੰਦੀ ਨੂੰ ਮੁੱਖ ਵਿਸ਼ਾ ਤੇ ਪੰਜਾਬੀ ਨੂੰ ਮਾਈਨਰ ਵਿਸ਼ੇ ਵਜੋਂ ਦਰਜ ਕੀਤਾ ਗਿਆ ਹੈ। ਇਹ ਪੰਜਾਬੀ ਭਾਸ਼ਾ ਦੀ ਅਹਿਮੀਅਤ ਘਟਾਉਣ ਦੀ ਇੱਕ ਕੋਝੀ ਚਾਲ ਹੈ ਅਤੇ ਸ਼ਾਇਦ  ਪੰਜਾਬੀਆਂ ਵੱਲੋਂ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਦਾ ਗੁੱਸਾ ਪੰਜਾਬੀ ਭਾਸ਼ਾ ‘ਤੇ ਕੱਢਿਆ ਜਾ ਰਿਹਾ ਹੈ। ਅਸੀਂ ਇਹ ਧੱਕੇਸ਼ਾਹੀ ਹਰਗਿਜ਼ ਬਰਦਾਸ਼ਤ ਨਹੀਂ ਕਰਾਂਗੇ ਅਤੇ ਸਬੰਧਤ ਅਦਾਰੇ ਤੋਂ ਮੰਗ ਕਰਦੇ ਹਾਂ ਕਿ ਇਹ ਫਰਮਾਨ ਤੁਰੰਤ ਵਾਪਸ ਲਿਆ ਜਾਵੇ।

  ਬੁਲਾਰਿਆਂ ਨੇ ਅੱਜ ਗੁਲਾਬੀ ਸੁੰਡੀ ਪੀੜ੍ਹਤ ਨਰਮਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਬੇਰੋਕ ਚੱਲ ਰਹੇ ਸਿਲਸਿਲੇ ‘ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ।ਕੱਲ੍ਹ ਮਾਨਸੇ ਜਿਲ੍ਹੇ ਦੇ ਮੂਸਾ ਪਿੰਡ ਦੇ ਗੁਰਪ੍ਰੀਤ ਨੇ ਆਪਣੀ ਜਿੰਦਗੀ ਦੀ ਡੋਰ ਖੁਦ ਹੀ ਕੱਟ ਦਿੱਤੀ।ਅਸੀਂ ਇੱਕ ਵਾਰ ਫਿਰ ਕਿਸਾਨਾਂ ਨੂੰ ਹੌਂਸਲਾ ਨਾ ਹਾਰਨ ਅਤੇ ਸਰਕਾਰ ਨੂੰ ਇਸ ਸੰਕਟ ਸਮੇਂ ਪੀੜਤ ਕਿਸਾਨਾਂ  ਦੀ ਬਾਂਹ ਫੜ੍ਹਨ ਦੀ  ਪੁਰਜ਼ੋਰ ਮੰਗ ਕਰਦੇ ਹਾਂ।

Advertisement
Advertisement
Advertisement
Advertisement
Advertisement
error: Content is protected !!