ਨਿੱਕੇ ਨਿੱਕੇ ਬੱਚਿਆਂ ਤੇ ਵੀ ਅਪਰਾਧਿਕ ਮਾਮਲੇ ਕਰਵਾਏ ਦਰਜ਼ ,ਰੋ-ਰੋ ਕੇ ਇਆਲੀ ਤੋਂ ਪੀੜਤ ਲੋਕ ਆਏ ਪ੍ਰੈਸ ਦੇ ਸਾਹਮਣੇ
ਕੈਪਟਨ ਸੰਧੂ ਨੇ ਕਿਹਾ ! ਦੋ ਸਾਲਾਂ ਮੁਕਾਬਲੇ ਇਆਲੀ 15 ਸਾਲਾ ’ਚ ਦੱਸੇ ਕੀ ਵਿਕਾਸ ਕਾਰਜ ਕਰਵਾਏ
ਦਵਿਦਰ ਡੀ.ਕੇ. ਲੁਧਿਆਣਾ 16 ਅਕਤੂਬਰ 2021
ਵਿਧਾਨ ਸਭਾ ਹਲਕਾ ਦਾਖਾ ਅੰਦਰ ਝੂਠੇ ਪਰਚਿਆ ਦੀ ਰਾਜਨੀਤੀ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ, ਜਿਸ ਵਿੱਚ ਸੱਤਾਧਾਰੀ ਪਾਰਟੀ ਅਤੇ ਅਕਾਲੀ ਦਲ ਪਾਰਟੀ ਪ੍ਰੈੱਸ ਕਾਨਫਰੰਸ ਦੌਰਾਨ ਇੱਕ –ਦੂਸਰੇ ’ਤੇ ਦੋਸ਼ ਲਗਾ ਰਹੇ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਅਕਾਲੀ ਸਰਕਾਰ ਸਮੇਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਉਨ੍ਹਾਂ ਦੇ ਚਹੇਤਿਆ ਵੱਲੋਂ ਕਾਂਗਰਸੀ ਵਰਕਰਾਂ ਤੇ ਹੋਏ ਝੂਠੇ ਪਰਚਿਆ ਸਬੰਧੀ ਪ੍ਰੈੱਸ ਕਾਨਫਰੰਸ ਬੁਲਾ ਕੇ ਵਿਧਾਇਕ ਇਆਲੀ ਨੂੰ ਝੂਠੀ ਰਾਜਨੀਤੀ ਕਰਨ ਦੇ ਦੋਸ ਲਗਾਏ ਹਨ। ਜਦੋਂਕਿ ਬੀਤੇ ਦਿਨੀਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਵੀ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਸੰਧੂ ’ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਸਨ।
ਕੈਪਟਨ ਸੰਧੂ ਦੀ ਹਾਜਰੀ ’ਚ ਇਲਾਕੇ ਦੇ ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਅਕਾਲੀ ਸਰਕਾਰ ਸਮੇਂ ਆਪਣੇ ਨਾਲ ਹੋਈਆਂ ਵਧੀਕੀਆ ਅਤੇ ਮੁਕੱਦਮਿਆ ਦੀ ਦਾਸਤਾਂ ਸੁਣਾਉਦਿਆਂ ਇਆਲੀ ’ਤੇ ਦੋਸ਼ ਲਾਏ ਹਲਕੇ ਵਿੱਚ ਪਰਚਿਆ ਦੀ ਰਾਜਨੀਤੀ ਦਾ ਮੁੱਢ ਇਆਲੀ ਅਤੇ ਉਸਦੇ ਸਿਪਾਸਲਾਰਾਂ ਨੇ ਬੰਨਿ੍ਹਆ ਸੀ ਜਿਸਦਾ ਖਮਿਆਜ਼ਾ ਅੱਜ ਵੀ ਉਹ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਇਆਲੀ ਪ੍ਰੈੱਸ ਕਾਨਫਰੰਸ ਕਰਕੇ ਖੁਦ ਨੂੰ ਪਾਕ ਸਾਫ ਦੱਸਣ ਦੀ ਨਾਪਾਕ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਹਲਕਾ ਦਾਖਾ ਦੇ ਲੋਕ ਉਸਦੇ ਕਿਰਦਾਰ ਅਤੇ ਉਸਦੀ ਰਾਜਨੀਤੀ ਤੋਂ ਬਾਖੂਬੀ ਜਾਣੂੰ ਹਨ।
ਕੈਪਟਨ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਹਲਕਾ ਦਾਖਾ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਬੁਖਲਾਹਟ ਵਿੱਚ ਆ ਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ ਉਨ੍ਹਾਂ ਵਿਧਾਇਕ ਇਆਲੀ ਨੂੰ ਹਲਕਾ ਦਾਖਾ ਅੰਦਰ ਹੋਏ ਵਿਕਾਸ ਕਾਰਜਾਂ ਸਬੰਧੀ ਡਿਬੇਟ ਕਰਨ ਦੀ ਵੀ ਚਣੌਤੀ ਰੱਖੀ ਤਾਂ ਜੋ ਹਲਕਾ ਵਾਸੀਆਂ ਨੂੰ ਪਤਾ ਲੱਗ ਸਕੇ, ਕੌਣ ਸੱਚਾ ਤੇ ਕੌਣ ਝੂਠਾ ਹੈ। ਉਹ ਆਪਣਾ 2 ਸਾਲਾਂ ਦੇ ਵਿਕਾਸ ਕਾਰਜ ਅਤੇ ਵਿਧਾਇਕ ਇਆਲੀ 15 ਸਾਲਾਂ ਦੇ ਵਿਕਾਸ ਜਨਤਾ ਦੀ ਕਚਹਿਰੀ ਵਿੱਚ ਰੱਖੇ।
ਕੈਪਟਨ ਸੰਦੀਪ ਸਿੰਘ ਸੰਧੂ ਨੇ ਵਿਧਾਇਕ ਇਆਲੀ ’ਤੇ 70-70 ਲੱਖ ਰੁਪਏ ਵਿੱਚ ਪਾਰਕਾਂ ਬਣਾਉਣ ਪੈਸੇ ਗਬਨ ਕਰਨ ਦੇ ਵੀ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਹ ਪਹਿਲਾ ਵਾਂਗ ਹੀ ਹਲਕਾ ਦਾਖਾ ਵਾਸੀਆਂ ਦੀ ਸੇਵਾ ਕਰਦੇ ਰਹਿਣਗੇ ਤੇ ਵਿਕਾਸ ਦੇ ਮੁੱਦਿਆ ਨੂੰ ਤਰਜੀਹ ਦੇਣਗੇ। ਕੈਪਟਨ ਸੰਧੂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕਿਸੇ ਦੂਸ਼ਣਬਾਜ਼ੀ ਦੀ ਥਾਂ ਵਿਕਾਸ ਨੂੰ ਸਮਰਪਿਤ ਹੋ ਕੇ ਕੰਮ ਕੀਤਾ ਜਾਵੇ ਅਤੇ ਸ਼ਾਂਝੇ ਜਨਤਕ ਕੰਮਾਂ ਨੂੰ ਉਭਾਰਿਆ ਜਾਵੇ , ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁੱਢਲੀਆਂ ਲੋੜਾ ਨੂੰ ਪੂਰਾ ਕਰਨਾ ਉਨ੍ਹਾਂ ਦਾ ਇਖਲਾਕੀ ਫਰਜ਼ ਹੈ। ਉਨ੍ਹਾਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਬਾਰ੍ਹੇ ਕਿਹਾ ਕਿ ਉਹ ਉਸਦੇ ਪਿਤਾ ਸਮਾਨ ਹਨ, ਪਹਿਲਾ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਾਰੀ ਹੋਈ ਵੀਡਿਓ ਬਾਰ੍ਹੇ ਲੋਕਾਂ ਨੂੰ ਸਪੱਸ਼ਟੀਕਰਨ ਦੇਣ।
ਅਕਾਲੀ ਸਰਕਾਰ ਸਮੇਂ ਹੋਈਆਂ ਵਧੀਕੀਆਂ ਬਾਰੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਸਰਪੰਚ ਗੁਰਮੀਤ ਸਿੰਘ ਲੀਹਾਂ, ਸਰਪੰਚ ਕੁਲਵੰਤ ਸਿੰਘ ਕੋਟਮਾਨ, ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾਧੂਹਾ, ਡਾਇਰੈਕਟਰ ਸਤਿਨਾਮ ਸਿੰਘ ਸੱਤੂ ਸਵੱਦੀ, ਸਾਬਕਾ ਸਰਪੰਚ ਜੋਰਾ ਸਿੰਘ ਭਰੋਵਾਲ ਖੁਰਦ, ਸੁਖਦੇਵ ਸਿੰਘ ਭੂੰਦੜੀ, ਸਾਬਕਾ ਛਿੰਦਰ ਸਿੰਘ ਅਤੇ ਜਗਦੇਵ ਸਿੰਘ ਦਿਉਲ ਗੋਰਸ਼ੀਆ ਕਾਦਰ, ਜਿਲ੍ਹਾ ਪ੍ਰੀਸ਼ਦ ਮੈਂਬਰ ਲਖਵਿੰਦਰ ਸਿਘ ਗੁਜਰਵਾਲ, ਸੁਖਪਾਲ ਸਿੰਘ ਸੈਂਪੀ ਭਨੋਹੜ, ਬਲਾਕ ਪ੍ਰਧਾਨ ਵਰਿੰਦਰ ਸਿਘ ਮਦਾਰਪੁਰਾ, ਕਮਲਜੀਤ ਸਿੰਘ ਈਸੇਵਾਲ ਨੇ ਆਪਣੀ ਦਾਸਤਾਂ ਸੁਣਾਉਂਦਿਆ ਕਿਹਾ ਕਿ ਅਕਾਲੀ ਸਰਕਾਰ ਸਮੇਂ ਹੋਏ ਉਨ੍ਹਾਂ ਦੇ ਝੂਠੇ ਪਰਚਿਆ ਦੀ ਉਹ ਅੱਜ ਵੀ ਮਾਣਯੋਗ ਅਦਾਲਤ ਵਿੱਚ ਤਰੀਕਾਂ ਭੁਗਤ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੇਡਾ ਵਾਇਸ ਚੇਅਰਮੈਨ ਡਾ. ਕਰਨ ਵੜਿੰਗ, ਕਰਨਜੀਤ ਸਿੰਘ ਸੌਨੀ ਗਾਲਿਬ ,ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਐਨ,ਐੱਸ.ਯੂ.ਆਈ ਦੇ ਜਿਲ੍ਹਾ ਪ੍ਰਧਾਨ ਸੰਦੀਪ ਸਿੰਘ ਸੇਖੋਂ, ਨਗਰ ਕੌਂਸਲ ਦੇ ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਸਾਮ ਲਾਲ ਜਿੰਦਲ, ਕੌਂਸਲਰ ਜਸਵਿੰਦਰ ਸਿੰਘ ਹੈਪੀ, ਸਰਪੰਚ ਸੁਰਿੰਦਰ ਸਿੰਘ ਢੱਟ, ਸਰਪੰਚ ਹਰਪ੍ਰੀਤ ਸਿੰਘ ਬੱਬੀ, ਸਰਪੰਚ ਰਵਿੰਦਰ ਸਿੰਘ ਜੋਗਾ ਢੋਲਣ, ਸਰਪੰਚ ਗੁਲਵੰਤ ਸਿੰਘ ਜੰਡੀ, ਬਲਾਕ ਸੰਮਤੀ ਮੈਂਬਰ ਹਰਨੇਕ ਸਿੰਘ ਸਰਾਭਾ,ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਜੰਡੀ, ਯੂਥ ਆਗੂ ਗੋਬਿੰਦ ਸਿੰਘ ਭੁਮਾਲ, ਹਿੰਮਤ ਸਿੰਘ ਮੋਹੀ, ਸੁਖਵਿੰਦਰ ਸਿਘ ਢੋਲਣ, ਸਰਪੰਚ ਦਲਜੀਤ ਸਿੰਘ ਸਵੱਦੀ, ਸਰਪੰਚ ਲਾਲ ਸਿੰਘ ਸਵੱਦੀ ਸਮੇਤ ਹੋਰ ਵੀ ਹਾਜਰ ਸਨ।