ਭਾਰਤੀ ਸਂਸਕ੍ਰਤਿ ਨੂੰ ਜਿੰਦਾਂ ਰੱਖਣ ਲਈ ਹਰ ਸਾਲ ਕਰਦੇ ਆ ਰਹੇਂ ਹਾਂ ਪ੍ਰਭੂ ਸ੍ਰੀ ਰਾਮ ਜੀ ਦੇ ਲੀਲਾ ਦਾ ਮੰਚਨ :ਨਰੇਸ਼ ਗਾਬਾ
ਚੇਅਰਮੈਨ ਨਰੇਸ਼ ਗਾਬਾ ਨੇ 16ਵੀਂ ਵਾਰ ਨਿਭਾਈਆ ਰਾਵਣ ਦਾ ਕਿਰਾਦਾਰ
ਪਿਛਲੇ 29ਸਾਲ ਤੋਂ ਨਿਭਾਉਂਦੇ ਆ ਰਹੇ ਹਨ ਵੱਖ ਵੱਖ ਕਿਰਦਾਰ
ਪਰਦੀਪ ਕਸਬਾ , ਸੰਗਰੂਰ 10 ਅਕੂਤਬਰ 2021
ਸਥਾਨਕ ਮਹਾਰਾਜਾ ਰਣਜੀਤ ਸਿੰਘ ਮਾਰਕਿਟ ਵਿਚ ਸ਼੍ਰੀ ਰਾਮ ਲੀਲਾ ਵੈਲਫੇਅਰ ਕਮੇਟੀ ਸੇਖੁਪੂਰਾ ਸੰਗਰੂਰ ਵੱਲੋਂ ਪ੍ਰਧਾਨ ਨਰੇਸ਼ ਗਾਬਾ ਦੀ ਪ੍ਰਧਾਨਗੀ ਹੇਠ ਚਲ ਰਹੀ ਸ਼੍ਰੀ ਰਾਮ ਲੀਲਾ ਵਿਚ ਬੀਤੀ ਰਾਤ ਸੀਤਾ ਹਰਨ ਦਾ ਮੰਚਨ ਕੀਤਾ ਗਿਆ।ਜਿਸ ਵਿਚ ਰਾਵਣ ਦੇ ਕਿਰਦਾਰ ਨੂੰ ਦੇਖਣ ਲਈ ਹਾਜਰਾਂ ਦੀ ਤਦਾਰ ਵਿਚ ਸਰਧਾਲੂਆਂ ਦਾ ਇੱਕਠ ਹੋਇਆ ।
ਮਹਾਰਾਜਾ ਰਾਵਣ ਦਾ ਰੋਲ ਕਰ ਰਹੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼੍ਰੀ ਨਰੇਸ਼ ਗਾਬਾ ਜੀ ਜਦੋਂ ਮੰਚ ਤੇ ਆਏ ਤਾਂ ਪੰਡਾਲ ਤਾਲੀਆਂ ਨਾਲ ਗੂੰਜ ਉੱਠਿਆ।ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਨਰੇਸ਼ ਗਾਬਾ ਨੇ ਦੱਸਿਆ ਕਿ ਸਾਡੀ ਰਾਮ ਲੀਲਾ ਕਮੇਟੀ ਪਿਛਲੇ 45 ਸਾਲਾਂ ਤੋਂ ਸ਼੍ਰੀ ਰਾਮ ਲੀਲਾ ਦਾ ਮੰਚਨ ਕਰ ਰਹੀ ਹੈ।ਜਿਸ ਵਿਚ ਮੈਨੂੰ ਪਿਛਲੇ 29 ਸਾਲਾਂ ਤੋਂ ਵੱਖ – ਵੱਖ ਕਿਰਦਾਰਾਂ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ , ਉੱਥੇ ਹੀ ਪਿਛਲੇ 15 ਸਾਲਾਂ ਤੋਂ ਰਾਵਣ ਦਾ ਕਿਰਦਾਰ ਨਿਭਾਉਣ ਦੀ ਸੇਵਾ ਕਰਨਾ ਦਾ ਮੌਕਾ ਮਿਲਿਆ।
ਸ਼੍ਰੀ ਰਾਮ ਲੀਲਾ ਕਮੇਟੀ ਦੇ ਸਰਪਰਸਤ ਸ਼੍ਰੀ ਰਾਜ ਕੁਮਾਰ ਅਰੋੜਾ ਮੰਚ ਸੰਚਾਲਕ ,ਚੇਅਰਮੈਨ ਸ਼੍ਰੀ ਪ੍ਰਕਾਸ਼ ਚੰਦ ਕਾਲਾ ਅਤੇ ਸ਼੍ਰੀ ਹਰੀ ਓਮ ਜਿੰਦਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ।ਰਾਮ ਲੀਲਾ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਪੰਕਜ ਗਰਗ ਮੂੰਨਾ ਜੀ ਨੇ ਆਪਣੇ ਪਰਿਵਾਰ ਸਮੇਤ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਆਰਤੀ ਕੀਤੀ।ਉੱਥੇ ਹੀ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰੀਤੀ ਮਹੰਤ ਜੀ ਵੱਲੋਂ ਸ਼ਿਵ ਸ਼ੰਕਰ ਦਾ ਭਜਨ ਸੁਣਾ ਕੇ ਸਮਾਂ ਬਣ ਦਿੱਤਾ।ਸ਼੍ਰੀ ਰਾਮ ਚੰਦਰ ਜੀ ਦਾ ਕਿਰਦਾਰ ਨਿਭਾ ਰਹੇ ਪ੍ਰਿੰਸ ਖੇਤਰਪਾਲ , ਲਛਮਣ ਦਾ ਕਿਰਦਾਰ ਦੀਪਕ ਗਾਬਾ , ਸੀਤਾ ਦਾ ਅਮਨ ਕਾਂਤ ਅਤੇ ਹਰ ਅਤੇ ਦੂਸ਼ਨ ਦਾ ਕਿਰਦਾਰ ਕੁਲਦੀਪ ਗਰੇਨ ਅਤੇ ਵਿਕੀ ਨਾਗਪਾਲ ਦੀ ਤਰਫੋਂ ਨਿਭਾਇਆ ਗਿਆ।ਉੱਥੇ ਹੀ ਸਰੂਪਨਖਾ ਦਾ ਰੋਲ ਪਹਿਲੀ ਵਾਰ ਕਮਲ ਸੇਠ ਅਤੇ ਮਾਰੀਚੀ ਦਾ ਕਿਰਦਾਰ ਰਜਤ ਨਾਗਪਾਲ ਵੱਲੋਂ ਨਿਭਾਇਆ ਗਿਆ।
ਕਮੇਟੀ ਦੇ ਡਾਇਰੈਕਟਰ ਰਮੇਸ਼ ਖੇਤਰਪਾਲ , ਜਨਰਲ ਸੈਕਟਰੀ ਨੱਥੂ ਲਾਲ ਢੀਂਗਰਾ ਅਤੇ ਮੀਤ ਪ੍ਰਧਾਨ ਜੋਤੀ ਗਾਬਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਆਸਰੀਵਾਦ ਲੈਣ ਲਈ ਅਜੀਤ ਦੇ ਜਿਲ੍ਹਾ ਇੰਚਾਰਜ ਐਚ.ਐਸ. ਫੁੱਲ ਜੀ ਅਤੇ ਉਹਨਾਂ ਦੇ ਪੁੱਤਰ ਡਾ ਹਰਪ੍ਰੀਤ ਭੰਡਾਰੀ , ਰਜਿੰਦਰ ਕੁਮਾਰ ਹੰਸ ਪ੍ਰਧਾਨ ਕੈਪਟਨ ਕਰਮ ਸਿੰਘ ਨਗਰ ਵੈਲਫੇਅਰ ਸੁਸਾਇਟੀ , ਚਮਨਦੀਪ ਸਿੰਘ ਮਿਲਖੀ ਸਾਬਕਾ ਐਮ.ਸੀ. , ਪ੍ਰੇਮ ਗਰਗ ਜੀ ਪ੍ਰਧਾਨ ਮੈਡੀਕਲ ਐਸੋਸੀਏਸ਼ਨ , ਬਦਰੀ ਜਿੰਦਲ , ਐਡਵੋਕੇਟ ਸੇਮ ਜਿੰਦਲ , ਚਮਕੌਰ ਜੱਸੀ ਸਿਕਾਇਤ ਨਿਵਾਰਨ ਕਮੇਟੀ ਦਾ ਮੈਂਬਰ , ਭਰਤ ਨਾਗਪਾਲ ਜੀ ਨੇ ਹਾਜਰੀ ਲਗਵਾਈ ।