ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਪੰਜਾਬ ਦੇ ਸੂਬਾ ਪ੍ਧਾਨ ਵਾਸਵੀਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਕਲਮਛੋੜ ਹੜਤਾਲ ਨੂੰ ਪੂਰਨ ਤੌਰ ਤੇ ਲਾਗੂ ਕਰਨ ਹਿੱਤ ਸੰਗਰੂਰ ਦੇ ਵੱਖ ਵੱਖ ਦਫਤਰਾਂ ਦਾ ਦੌਰਾ ਕੀਤਾ
ਪਰਦੀਪ ਕਸਬਾ , ਸੰਗਰੂਰ 11 ਅਕਤੂਬਰ 2021
ਅੱਜ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਪੰਜਾਬ ਦੇ ਸੂਬਾ ਪ੍ਧਾਨ ਵਾਸਵੀਰ ਸਿੰਘ ਭੁੱਲਰ ਦੀ ਅਗਵਾਈ ਹੇਠ ਜਿਲਾ ਪ੍ਧਾਨ ਰਾਕੇਸ਼ ਸ਼ਰਮਾ, ਰਾਜਵੀਰ ਬਡਰੁੱਖਾਂ ਜਨਰਲ ਸਕੱਤਰ, ਤਰਸੇਮ ਭੱਠਲ ਮੁੱਖ ਬੁਲਾਰਾ ਤੇ ਜਿਲਾ ਪ੍ਧਾਨ ਬਰਨਾਲਾ, ਅਨੁਜ ਸ਼ਰਮਾ ਪ੍ਰੈੱਸ ਸਕੱਤਰ, ਯਾਦਵਿੰਦਰ ਗਿੱਲ ਸਲਾਹਕਾਰ, ਹਰਵਿੰਦਰ ਕਾਲਾ ਘਰਾਚੋਂ ਪ੍ਰਬੰਧਕੀ ਸਕੱਤਰ, ਸੰਦੀਪ ਸ਼ੇਰਗਿੱਲ ਸਲਾਹਕਾਰ ਆਦਿ ਜਿਲਾ
ਕਾਰਜਕਾਰਨੀ ਟੀਮ ਨਾਲ ਬੀਡੀਪੀਉ, ਭੂਮੀ ਰੱਖਿਆ, ਬੀਐਂਡਆਰ, ਆਯੂਰਵੈਦਿਕ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਖਜਾਨਾ ਦਫਤਰ, ਸਿਵਲ ਸਰਜਨ ਦਫਤਰ, ਜਲ ਸਪਲਾਈ ਸੈਨੀਟੇਸ਼ਨ ਵਿਭਾਗ, ਐਕਸਾਈਜ ਦਫਤਰ, ਮੰਡੀ ਬੋਰਡ, ਇਸਤਰੀ ਤੇ ਬਾਲ ਵਿਕਾਸ ਵਿਭਾਗ ਆਦਿ ਦਾ ਦੌਰਾ ਕਰਕੇ ਕਲਮਛੋੜ ਹੜਤਾਲ ਨੂੰ ਪੂਰਨ ਤੌਰ ਤੇ ਲਾਗੂ ਕਰਨ ਹਿੱਤ ਅਤੇ ਸਮੂਹ ਵਿਭਾਗਾਂ ਦੇ ਮੁਲਾਜਮਾਂ ਨਾਲ ਰਾਬਤਾ ਕਰਨ ਹਿੱਤ ਵੱਖ ਵੱਖ ਦਫਤਰਾਂ ਦਾ ਦੌਰਾ ਕੀਤਾ ਗਿਆ, ਇਸ ਮੌਕੇ ਸਮੂਹ ਦਫਤਰਾਂ ਵਿੱਚ ਮੁਕੰਮਲ ਕੰਮ ਠੱਪ ਪਾਇਆ ਗਿਆ ਅਤੇ ਇਸ ਮੌਕੇ ਮੁਲਾਜਮਾਂ ਅੰਦਰ ਸਰਕਾਰ ਪ੍ਤੀ ਭਾਰੀ ਰੋਸ ਦੇਖਣ ਨੂੰ ਮਿਲਿਆ।
ਸੂਬਾ ਪ੍ਧਾਨ ਵਾਸਵੀਰ ਭੁੱਲਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਹੱਕੀ ਮੰਗਾਂ ਮੰਨਵਾਉਣ ਲਈ ਰੋਸ ਪ੍ਰਦਰਸ਼ਨ, ਰੈਲੀਆਂ ਅਤੇ ਕਲਮਛੋੜ ਹੜਤਾਲ ਕਰਨ ਉਪਰੰਤ ਸਰਕਾਰ ਦੇ ਕੈਬਨਿਟ ਮੰਤਰੀਆਂ ਤੇ ਪ੍ਰਮੁੱਖ ਸਕੱਤਰ/ਸਕੱਤਰਾਂ ਨਾਲ ਹੋਈਆਂ ਮੀਟਿੰਗਾਂ ਦੇ ਕੋਈ ਸਾਰਥਿਕ ਸਿੱਟੇ ਨਾ ਨਿੱਕਲਣ ਕਾਰਨ ਅਤੇ ਮੰਗਾਂ ਦਾ ਨਿਪਟਾਰਾ ਨਾ ਹੋਣ ਕਾਰਨ ਸੂਬੇ ਭਰ ਦਾ ਮਨਿਸਟੀਰੀਅਲ ਮੁਲਾਜਮ ਮੁੜ ਕਲਮ ਛੋੜ ਹੜਤਾਲ ਕਰਨ ਲਈ ਮਜਬੂਰ ਹੋ ਗਿਆ ਹੈ।
ਆਗੂ ਨੇ ਅੱਗੇ ਕਿਹਾ ਕਿ ਹੁਣ ਜਥੇਬੰਦੀ ਆਰ ਪਾਰ ਦੀ ਲੜਾਈ ਦੇ ਰੌਂਅ ਵਿੱਚ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਕੜਾ ਤੇ ਵਿਸ਼ਾਲ ਰੂਪ ਧਾਰਨ ਕਰੇਗਾ। ਇਸਦੀ ਪੂਰੀ ਜੁੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਜਿਲਾ ਪ੍ਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਅਨੁਜ ਸ਼ਰਮਾ ਪ੍ਰੈੱਸ ਸਕੱਤਰ, ਹਰਵਿੰਦਰ ਕਾਲਾ ਘਰਾਚੋਂ, ਸੰਦੀਪ ਸ਼ੇਰਗਿੱਲ ਨੇ ਕਿਹਾ ਕਿ ਜਿਲਾ ਸੰਗਰੂਰ ਦੇ ਸਮੂਹ ਵਿਭਾਗਾਂ ਵਿੱਚ ਮੁਕੰਮਲ ਕੰਮ ਠੱਪ ਹੈ ਅਤੇ ਹੜਤਾਲ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਜਿਲਾ ਕਮੇਟੀ ਦੀਆਂ
ਗਠਿਤ ਟੀਮਾਂ ਵੱਖ ਵੱਖ ਦਫਤਰਾਂ ਦਾ ਅਚਨਚੇਤ ਦੌਰਾ ਕਰ ਰਹੀਆਂ ਹਨ ਤਾਂ ਜੋ ਕਿਸੇ ਅਧਿਕਾਰੀ ਵੱਲੋਂ ਦਬਾਅ ਪਾਕੇ ਕਿਸੇ ਹੋਰ ਮੁਲਾਜਮ ਤੋਂ ਮਨਿਸਟਰੀਅਲ ਮੁਲਾਜਮ ਦੀ ਸ਼ੀਟ ਦਾ ਕੰਮ ਨਾ ਕਰਵਾਇਆ ਜਾ ਸਕੇ। ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਮੁਲਾਜਮ ਮੰਗਾਂ ਪ੍ਤੀ ਗੰਭੀਰਤਾ ਦਿਖਾਉਂਦੇ ਹੋਏ ਤੁਰੰਤ ਮੰਗਾਂ ਪ੍ਰਵਾਨ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤਿੱਖਾ ਰੂਪ ਅਖਤਿਆਰ ਕਰੇਗਾ ਅਤੇ ਸਮੁੱਚਾ ਮੁਲਾਜਮ ਵਰਗ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬਰ ਤਿਆਰ ਹੈ।