ਡੇਂਂਗੂ ਤੋਂ ਬਚਾਓ ਲਈ ਸਾਨੂੰ ਸਾਰਿਆ ਨੂੰ ਸੁਚੇਤ ਰਹਿਣ ਦੀ ਲੋੜ – ਡਾ.ਓ.ਪੀ.ਗੋਜਰਾ
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਅੱਜ ਦਫ਼ਤਰ ਸਿਵਲ ਸਰਜਨ ਪੁੱਜੇ
– ਡੇਂਗੁ ਦੇ ਵੱਧ ਰਹੇ ਕੇਸ਼ਾ ਦੇ ਬਚਾਓ ਸਬੰਧੀ ਵਿਭਾਗ ਵੱਲੋਂ ਕੀਤੀਆ ਜਾ ਰਹੀਆਂ ਗਤੀਵਿਧੀਆਂ ਬਾਰੇ ਕੀਤੇ ਵਿਚਾਰ ਵਟਾਂਦਰੇ
ਦਵਿੰਦਰ ਡੀ ਕੇ , ਲੁਧਿਆਣਾ, 11 ਅਕਤੂਬਰ 2021
”ਡੇਂਗੂ ਤੋਂ ਬਚਾਓ ਲਈ ਸਾਨੂੰ ਸਾਰਿਆ ਨੂੰ ਸੁਚੇਤ ਰਹਿਣ ਦੀ ਜਰੂਰਤ ਹੈ ਅਤੇ ਸਿਹਤ ਵਿਭਾਗ ਵੱਲੋਂ ਦੱਸੀਆਂ ਜਾਂਦੀਆ ਸਾਵਧਾਨੀਆ ਵਰਤਣ ਦੀ ਲੋੜ ਹੈ ਅਤੇ ਸਾਨੂੰ ਸਾਰਿਆਂ ਨੂੰ ਟੀਮ ਦੇ ਤੌਰ ਤੇ ਕੰਮ ਕਰਨਾ ਚਾਹੀਦਾ ਹੈ”। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਓ.ਪੀ. ਗੋਜਰਾ ਨੇ ਅੱਜ ਲੁਧਿਆਣਾ ਸ਼ਹਿਰ ਵਿੱਚ ਡੇਂਗੂ ਤੋਂ ਬਚਾਓ ਸਬੰਧੀ ਕੀਤੀਆ ਜਾਂਦੀਆ ਗਤੀਵਿਧੀਆਂ ਦੀ ਸਮੀਖਿਆ ਮੌਕੇ ਕੀਤਾ।
ਡਾ.ਗੋਜਰਾ ਅੱਜ ਡੇਂਗੁ ਦੇ ਵੱਧ ਰਹੇ ਕੇਸ਼ਾ ਦੇ ਬਚਾਓ ਸਬੰਧੀ ਵਿਭਾਗ ਵੱਲੋਂ ਕੀਤੀਆ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾਂ ਕਰਨ ਲਈ ਵਿਸ਼ੇਸ ਤੌਰ ਤੇ ਸਿਵਲ ਸਰਜਨ ਦਫਤਰ ਪੁੱਜੇ. ਬਾਅਦ ਵਿੱਚ ਉਨ੍ਹਾਂ, ਲੁਧਿਆਣਾ ਵਿੱਚ ਜਾ ਕੇ ਕੀਤੇ ਜਾ ਰਹੇ ੳੇਪਰਾਲ਼ਿਆ ਦਾ ਜਾਇਜਾ ਵੀ ਲਿਆ। ਉਨ੍ਹਾਂ ਕਿਹਾ ਕਿ ਬਾਕੀ ਵਿਭਾਗਾਂ ਨਾਲ ਮਿਲ ਕੇ ਇਕ ਟੀਮ ਦੇ ਰੂਪ ਵਿੱਚ ਕੰਮ ਕਰੀਏ ਅਤੇ ਲੋਕਾਂ ਨੂੰ ਬਚਾਓ ਬਾਰੇ ਜਾਣਕਾਰੀ ਦੇਈਏ ਤਾਂ ਕਿ ਹਰ ਸ਼ਹਿਰੀ ਇਸ ਬਿਮਾਰੀ ਤੋਂ ਬਚ ਸਕੇ।
ਡਾ.ਵਿਵੇਕ ਕਟਾਰੀਆ ਕਾਰਜਕਾਰੀ ਸਿਵਲ ਸਰਜਨ ਵੱਲੋਂ ਡਇਰੈਕਟਰ ਨੂੰ ਕੀਤੇ ਜਾਂ ਰਹੇ ਉਪਰਾਲਿਆਂ ਤੋਂ ਜਾਣੰ{ ਕਰਵਾਇਆ. ਡਾ. ਵਿਵੇਕ ਕਟਾਰੀਆ ਨੇ ਦੱਸਿਆ ਕਿ ਸਾਨੂੰ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਹੀ ਹੋਣ ਦੇਣਾ ਚਾਹੀਦਾ, ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਣਨੇ ਚਾਹੀਦੇ ਹਨ ਅਤੇ ਸੌਣ ਸਮੇਂ ਜਾਲੀਦਾਰ ਕਮਰੇ ਜਾਂ ਮੱਛਰਦਾਨੀ ਵਿੱਚ ਸੌਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਸਕੂਲ ਅਤੇ ਕਾਲਜ਼ਾ ਦੇ ਵਿਦਿਆਰਥੀਆਂ ਨੂੰ ਪੂਰੀਆਂ ਬਾਹਾਂ ਦੀ ਕਮੀਜ਼ ਅਤੇ ਜੁਰਾਂਬਾ ਦੀ ਵਰਤੋ ਲਾਜ਼ਮੀ ਤੌਰ ‘ਤੇ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਇਹ ਮੱਛਰ ਸਵੇਰ ਦੇੇ ਸਮੇਂ ਜਿਆਦਾ ਕੱਟਦਾ ਹੈ, ਇਸ ਲਈ ਧਿਆਨ ਦੇਣਾ ਚਾਹੀਦਾ ਹੈ।
ਬਚਾਓ ਸਬੰਧੀ ਕੀਤੀਆਂ ਕਾਰਵਾਈਆਂ ਦੀ ਲੜੀ ਵਿੱਚੋਂ ਅੱਜ ਮਾਸ ਮੀਡੀਆ ਟੀਮ ਨੇ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਡੇਂਗੂ, ਮਲੇਰੀਆ ਅਤੇ ਕੋਵਿਡ-19 ਦੇ ਬਚਾਓ ਸਬੰਧੀ ਜਾਣਕਾਰੀ ਦਿੱਤੀ।