17 ਅਕਤੂਬਰ ਦੇ ਐਕਸਨ ਲਈ ਹੋਈ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੀਟਿੰਗ
ਹਰਪ੍ਰੀਤ ਕੌਰ ਬਬਲੀ , ਸੰਗਰੂਰ 11 ਅਕਤੂਬਰ2021
ਪਿਛਲੇ ਦਸੰਬਰ ਤੋਂ ਸਤੰਬਰ ਤੱਕ ਸੰਗਰੂਰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਲਗਾਤਾਰ ਮੰਗਾਂ ਮੰਨਵਾਉਣ ਲਈ ਧਰਨਾ ਲਗਾਇਆ ਗਿਆ ਸੀ।ਸਮੇਂ ਸਮੇਂ ਤੇ ਐਕਸਨ ਕਰਨ ਤੋਂ ਬਾਅਦ ਵੀ ਮੋਰਚੇ ਦਾ ਕੁੱਝ ਨਹੀਂ ਬਣਿਆ।ਪਿਛਲੇ ਦਿਨਾਂ ਵਿੱਚ ਪੰਜਾਬ ਸਰਕਾਰ ਵਿੱਚ ਫੇਰਬਦਲ ਹੋਣ ਤੋਂ ਬਾਅਦ ਬੇਰੁਜ਼ਗਾਰਾਂ ਨੂੰ ਨਵੀਂ ਕੈਬਨਿਟ ਤੋਂ ਕਾਫੀ ਊਮੀਦਾਂ ਹਨ।
ਪਰੰਤੂ ਹੁਣ ਤੱਕ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਨਹੀਂ ਹੋਈ।ਪ੍ਰਸਾਸਨ ਵੱਲੋਂ ਮੀਟਿੰਗ ਲਈ ਭਰੋਸਾ ਦਿਵਾਇਆ ਗਿਆ ਹੈ ਕਿ ਕੁੱਝ ਦਿਨਾਂ ਤੱਕ ਮੀਟਿੰਗ ਕਰਵਾਈ ਜਾਵੇਗੀ।ਮੰਗਾਂ ਨੂੰ ਮਨਵਾਉਣ ਲਈ ਅਤੇ ਅਗਲੇ ਐਕਸਨ ਲਈ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਅੱਜ ਬੀ ਐਸ ਐਨ ਐਲ ਪਾਰਕ ਸੰਗਰੂਰ ਵਿਖੇ ਮੀਟਿੰਗ ਕੀਤੀ ਗਈ।ਜਿਸ ਵਿੱਚ ਬੇਰੁਜ਼ਗਾਰ ਆਰਟ ਐਡ ਕਰਾਫਟ ਯੂਨੀਅਨ,ਬੇਰੁਜ਼ਗਾਰ 873ਡੀ ਪੀ ਈ ਯੂਨੀਅਨ,646ਪੀ ਟੀ ਆਈ ਯੂਨੀਅਨ,ਬੇਰੁਜ਼ਗਾਰ
ਓਵਰੇਜ ਯੂਨੀਅਨ ਪੰਜਾਬ,ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ,ਬੇਰੁਜ਼ਗਾਰ ਬੀ ਐਡ ਟੈੱਟ ਪਾਸ ਮੈਥ ਸਾਇੰਸ ਇੰਗਲਿਸ਼ ਯੂਨੀਅਨਾਂ ਹਾਜ਼ਰ ਸਨ।ਮੀਟਿੰਗ ਵਿੱਚ ਹੁਣ ਤੱਕ ਆਗੂਆਂ ਤੇ ਹੋਏ ਪਰਚੇ ਰੱਦ ਕਰਵਾਉਣ ਲਈ ਅਤੇ ਮੰਗਾਂ ਨੂੰ ਮਨਵਾਉਣ ਲਈ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਸੰਬੰਧੀ ਗੱਲਬਾਤ ਹੋਈ।ਮੀਟਿੰਗ ਵਿੱਚ ਸ਼ਾਮਿਲ ਹਰਜਿੰਦਰ ਸਿੰਘ ਝੁਨੀਰ,ਹਰਬੰਸ ਸਿੰਘ, ਕ੍ਰਿਸ਼ਨ ਸਿੰਘ ਸਿੰਘ ਨਾਭਾ,ਸਸਪਾਲ ਸਿੰਘ,ਸਤਨਾਮ ਸਿੰਘ ਸੂਬਾ ਆਗੂ ਓਵਰੇਜ ਯੂਨੀਅਨ,
ਨਿੱਕਾ ਸਿੰਘ,ਪਰਵਿੰਦਰ ਸਿੰਘ,ਲਫਜ ਪਾਤੜਾਂ,ਹਰਜਿੰਦਰ ਸਿੰਘ ਪ੍ਰਧਾਨ ਬੀ ਐਡ ਮੈਥ ਸਾਇੰਸ,ਸੰਦੀਪ ਸਿੰਘ ਨਾਭਾ ਆਦਿ ਹਾਜ਼ਰ ਸਨ।