ਬਰਨਾਲਾ ,ਚ ਕਿਸਾਨਾਂ ਦੇ ਠਾਠਾਂ ਮਾਰਦੇ ਇਕੱਠ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ ਦੀ

Advertisement
Spread information

ਕਿਸਾਨਾਂ ਦਾ ਐਲਾਨ, ਅਸੀਂ ਹਰ ਹਾਲ ਸਾੜਾਂਗੇ ਪਰਾਲੀ, ਜਿੰਨੇ ਮਰਜੀ ਪਰਚੇ ਦਰਜ਼ ਕਰ ਲਏ ਸਰਕਾਰ


ਹਰਿੰਦਰ ਨਿੱਕਾ , ਬਰਨਾਲਾ 10 ਅਕਤੂਬਰ 2021

   ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਇੱਥੇ ਅਨਾਜ਼ ਮੰਡੀ ’ਚ ‘ਕਿਸਾਨ ਸਰਕਾਰ ਚੇਤਾਵਨੀ ਰੈਲੀ’ ਕੀਤੀ। ਜਿਸ ਦੌਰਾਨ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹਰ ਹਾਲ ਝੋਨੇ ਦੀ ਪਰਾਲੀ ਸਾੜਨਗੇ। ਫ਼ਿਰ ਚਾਹੇ ਉਨਾਂ ’ਤੇ ਸਰਕਾਰ ਪਰਚੇ ਕਰੇ ਜਾਂ ਉਨਾਂ ਨੂੰ ਜ਼ੇਲਾਂ ਵਿੱਚ ਸੁੱਟੇ।
     ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਜਗਜੀਤ ਸਿੰਘ ਡੱਲੇਵਾਲ, ਪੰਜਾਬ ਕਿਸਾਨ ਬਚਾਓ ਮੋਰਚਾ ਦੇ �ਪਾ ਸਿੰਘ, ਮਹਿਲਾ ਕਿਸਾਨ ਮੋਰਚਾ ਦੀ ਗੁਰਜੀਤ ਕੌਰ ਫਤਿਹਗੜ ਸਾਹਿਬ, ਨਿਰਮਲ ਸਿੰਘ, ਐਡਵੋਕੇਟ ਅਮਿੱਤ ਸਾਗਵਾਨ ਅਤੇ ਅਮਿਤੋਜ਼ ਮਾਨ ਆਦਿ ਨੇ ਕਿਹਾ ਕਿ ਸਰਕਾਰ ਕਿਸਾਨ ਹਿਤੈਸੀ ਹੋਣ ਦਾ ਦਿਖਾਵਾ ਕਰਕੇ ਆਗਾਮੀ ਚੋਣਾਂ ’ਚ ਮੁੜ ਵੋਟਾਂ ਵਟੋਰਨ ਦੀ ਆੜ ’ਚ ਹੈ। ਜਿਸ ਨੂੰ ਆਪਣੀਆਂ ਚਾਲਾਂ ਵਿੱਚ ਇਸ ਵਾਰ ਕਿਸੇ ਵੀ ਕੀਮਤ ’ਤੇ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ , ਕਿਉਂਕਿ ਕੇਂਦਰ ਤੇ ਪੰਜਾਬ ਦੀ ਸੱਤਾ ’ਤੇ ਕਾਬਜ਼ ਕ੍ਰਮਵਾਰ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਨੇ ਹਮੇਸਾ ਹੀ ਆਪਣੇ ਕਾਰਜ਼ਕਾਲ ਦੌਰਾਨ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ ਤੇ ਕਿਸਾਨਾਂ ਨੂੰ ਲਗਾਤਾਰ ਅੱਖੋ ਪਰੋਖੇ ਕੀਤਾ ਹੈ। ਖੇਤੀ ਕਾਨੂੰਨ ਵੀ ਇਸੇ ਦਾ ਹੀ ਹਿੱਸਾ ਹਨ। ਜਿੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਤੇ ਪੰਜਾਬ ਅੰਦਰ ਚੱਲ ਰਹੇ ਕਿਸਾਨੀ ਘੋਲਾਂ ਤੋਂ ਆਪਣਾ ਘਰਾਂ ਨੂੰ ਵਾਪਸ ਮੁੜਨਾ ਅਸੰਭਵ ਹੈ। ਆਗੂਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਵੱਲੋਂ 2019 ਦੇ ਪੈਡੀ ਸੀਜ਼ਨ ਦੌਰਾਨ ਪਰਾਲੀ ਸਾੜਨ ਦੇ ਦੋਸ ’ਚ ਕਿਸਾਨਾਂ ’ਤੇ ਮੁਕੱਦਮੇ ਦਰਜ਼ ਕਰਕੇ ਲਾਲ ਐਂਟਰੀਆਂ ਅਤੇ ਜ਼ੁਰਮਾਨੇ ਕੀਤੇ ਸਨ। ਜਿਸ ਦੇ ਸਬੰਧ ਵਿੱਚ ਕਿਸਾਨਾਂ ਨੇ ਜਥੇਬੰਦੀ ਦੀ ਅਗਵਾਈ ਹੇਠ ਜੈਤੋ ਵਿਖੇ ਕਰੜਾ ਸੰਘਰਸ਼ ਕਰਕੇ ਸਰਕਾਰ ਨੂੰ ਪਰਾਲੀ ਸਾੜਨ ਦੇ ਮੁੱਦੇ ’ਤੇ ਆਪਣੇ ਫੈਸਲੇ ਨੂੰ ਰੱਦ ਕਰਨ ਲਈ ਮਜ਼ਬੂਰ ਕੀਤਾ ਸੀ।

Advertisement

    ਜਿਸ ’ਤੇ ਸਰਕਾਰ ਨੇ ਇੱਕ ਮਹੀਨੇ ਦੇ ਅੰਦਰ ਪਰਾਲੀ ਸਾੜਨ ਦੇ ਸਬੰਧ ’ਚ ਆਪਣੇ ਫੈਸਲੇ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ ਜੋ ਹਾਲੇ ਤੱਕ ਵਫ਼ਾ ਨਹੀ ਹੋਇਆ। ਜਿਸ ਨੂੰ ਤੁਰੰਤ ਰੱਦ ਨਾ ਕੀਤਾ ਗਿਆ ਤਾਂ ਕਿਸਾਨ ਮੌਜੂਦਾ ਝੋਨੇ ਦੀ ਸੀਜ਼ਨ ਦੌਰਾਨ ਹਰ ਹਾਲ ’ਚ ਪਰਾਲੀ ਨੂੰ ਅੱਗ ਲਗਾ ਕੇ ਸਾੜਨਗੇ। ਫ਼ਿਰ ਚਾਹੇ ਸਰਕਾਰ ਉਨਾਂ ’ਤੇ ਮੁਕੱਦਮੇ ਦਰਜ਼ ਕਰੇ, ਚਾਹੇ ਉਨਾਂ ਨੂੰ ਜੇਲਾਂ ਵਿੱਚ ਬੰਦ ਕਰੇ। ਆਗੂਆਂ ਕਾਂਗਰਸ ਸਰਕਾਰ ਵੱਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਕੀਤੇ ਚੋਣ ਵਾਅਦਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੂਬੇ ਦੀ ਜਨਤਾ ਨਾਲ ਆਪਣੀ ਸਰਕਾਰ ਬਣਨ ’ਤੇ ਕਿਸਾਨਾਂ ਦੇ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਤੇ ਆੜਤੀਆ ਦੇ ਸਮੁੱਚੇ ਕਰਜੇ ਖਤਮ ਕਰਨ, ਰੁਜਗਾਰ ਭੱਤਾ, ਘਰ-ਘਰ ਰੁਜਗਾਰ ਦੇਣ, ਨਸ਼ੇ ਖਤਮ ਕਰਨ, ਫਸਲਾਂ ਦਾ ਪੂਰਾ ਮੁੱਲ ਦੇਣ ਤੇ ਕਾਲਾ ਬਾਜਾਰੀ ਨੂੰ ਖਤਮ ਕਰਨ ਆਦਿ ਸਮੇਤ ਅਨੇਕਾਂ ਵਾਅਦੇ ਕੀਤੇ ਸਨ ।  ਜਿੰਨਾਂ ਨੂੰ ਸਾਢੇ ਸਾਲ ਚਾਰ ਬੀਤ ਜਾਣ ਦੇ ਬਾਵਜੂਦ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ। ਜਿਸ ਤੋਂ ਖਫ਼ਾ ਪੰਜਾਬ ਦੇ ਲੋਕ ਅਗਾਮੀ ਵਿਧਾਨ ਸਭਾ ਚੋਣਾਂ ’ਚ ਪਿੰਡ- ਪਿੰਡ ਸਿਆਸੀ ਆਗੂਆਂ ਨੂੰ ਘੇਰ ਕੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਸਬੰਧੀ ਸਵਾਲ ਕਰਨਗੇ। ਆਗੂਆਂ ਬਿਜਲੀ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਪਿਛੇਤੇ ਝੋਨੇ, ਬਾਸਮਤੀ ਅਤੇ ਅਗੇਤੀਆਂ ਸਬਜੀਆਂ ਆਦਿ ਨੂੰ ਬਿਜਲੀ ਦੀ ਵੱਡੀ ਜਰੂਰਤ ਹੈ। ਇਸ ਲਈ ਬਿਜਲੀ ਸਪਲਾਈ ਯਕੀਨੀ ਅਤੇ ਤੁਰੰਤ ਬਹਾਲ ਕੀਤੀ ਜਾਵੇ ਕਿਉਂਕਿ ਮੌਜੂਦਾ ਸਮੇਂ ’ਚ ਖੇਤੀ ਸੈਕਟਰ ਲਈ ਸਿਰਫ਼ 1-2 ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਨੂੰ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੈਲੀ ਦੌਰਾਨ ਕਿਸਾਨ ਆਗੂ ਬੂਟਾ ਸਿੰਘ ਨੇ ਹਾਜ਼ਰੀਨ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਚੋਣ ਮੈਦਾਨ ਵਿੱਚ ਉਤਰਨ ਦਾ ਸੱਦਾ ਵੀ ਦਿੱਤਾ। ਰੈਲੀ ਨੂੰ ਸੰਬੋਧਨ ਕਰਨੇ ਵਾਲੇ ਸਮੂਹ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖੇਤੀ ਸੈਕਟਰ ’ਚ ਸੁਧਾਰ ਦੇ ਨਾਂਅ ’ਤੇ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਮੇਤ ਕਿਸਾਨਾਂ ਦੀਆਂ ਸਮੁੱਚੀਆਂ ਮੰਗਾਂ ਨੂੰ ਮੰਨਣ ਲਈ ਕਿਹਾ। ਉਪਰੰਤ ਲਖੀਮਪੁਰ ਖੀਰੀ ਹਿੰਸਾ ’ਚ ਮਾਰੇ ਗਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੰਦਿਆਂ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ ਤੋਂ ਇਲਾਵਾ ਹਿੰਸਾ ਦੇ ਜਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸ਼ਜਾਵਾਂ ਦੇਣ ਦੀ ਮੰਗ ਵੀ ਕੀਤੀ।
     ਇਸ ਮੌਕੇ ਸਤਨਾਮ ਸਿੰਘ, ਸ਼ਿਵ ਕੁਮਾਰ ਪੱਕਾ, ਮੁਕੇਸ ਸ਼ਰਮਾ, ਅਭਿਮੰਨਿਊ ਕੁਹਾੜ, ਜੰਗਵੀਰ ਸਿੰਘ ਚੌਹਾਨ, ਬਲਵੰਤ ਸਿੰਘ ਬਹਿਰਾਮਕੇ, ਬਾਬਾ ਕੰਵਰਜੀਤ ਸਿੰਘ, ਕੁਲਦੀਪ ਸਿੰਘ ਵਜੀਰਕੇ, ਗੁਰਵਿੰਦਰ ਬਰਾੜ, ਸ਼ੰਕਰ ਤੇ ਡਾ. ਸਵੈਮਾਨ ਸਿੰਘ ਆਦਿ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਰਦ, ਔਰਤਾਂ ਤੇ ਨੌਜਵਾਨ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!