ਆਪ ਨੇ ਜੰਮੂ ਕਸ਼ਮੀਰ ਵਿਖੇ ਮਾਰੇ ਗਏ ਘੱਟਗਿਣਤੀ ਹਿੰਦੂ ਸਿੱਖਾਂ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕੱਢਿਆ ਕੈਂਡਲ ਮਾਰਚ
ਹਰਪ੍ਰੀਤ ਕੌਰ ਬਬਲੀ , ਸੰਗਰੂਰ, ਅਕਤੂਬਰ 2021
ਆਮ ਆਦਮੀ ਪਾਰਟੀ ਹਲਕਾ ਸੰਗਰੂਰ ਦੇ ਵਰਕਰਾਂ ਅਤੇ ਆਹੁਦੇਦਾਰਾਂ ਵਲੋਂ ਜੰਮੂ ਕਸ਼ਮੀਰ ਵਿਖੇ ਮਾਰੇ ਗਏ ਘੱਟਗਿਣਤੀ ਹਿੰਦੂਆਂ ਅਤੇ ਸਿੱਖਾਂ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਸੰਗਰੂਰ ਸ਼ਹਿਰ ਦੇ ਬਜਾਰ ਵਿਖੇ ਕੈਂਡਲ ਮਾਰਚ ਕੱਢਿਆ ਗਿਆ।
ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਸਰਕਾਰ ਕਸ਼ਮੀਰ ਵਿੱਚ ਘੱਟ ਗਿਣਤੀ ਹਿੰਦੂਆਂ ਅਤੇ ਸਿੱਖਾਂ ਦੀ ਰੱਖਿਆ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ ।
ਹਰਪ੍ਰੀਤ ਕੌਰ ਬਬਲੀ ਸੰਗਰੂਰ ਅਕਤੂਬਰ
ਯੂਥ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਕਦੇ ਧਾਰਾ 370 ਅਤੇ ਕਦੇ ਨੋਟਬੰਦੀ ਦਾ ਡਰਾਮਾ ਕਰਕੇ ਕਸ਼ਮੀਰ ਵਿੱਚ ਸ਼ਾਂਤੀ ਲਿਆਉਣ ਦਾ ਦਾਅਵਾ ਕਰਨ ਵਾਲੀ ਸਰਕਾਰ ਹੁਣ ਘੱਟ ਗਿਣਤੀਆਂ ਦੀਆਂ ਮੌਤਾਂ ਉਤੇ ਮੌਨ ਧਾਰਨ ਕਰਕੇ ਬੈਠੀ ਹੈ।
ਉਨਾ ਕਿਹਾ ਕਿ ਰਾਸ਼ਟਰਵਾਦੀ ਪ੍ਰਧਾਨਮੰਤਰੀ ਹੋਣ ਦਾ ਝੂਠਾ ਦਾਅਵਾ ਕਰਨ ਵਾਲੇ ਨਰਿੰਦਰ ਮੋਦੀ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਕਿ ਉਹ ਹੁਣ ਹਰ ਫਰੰਟ ਤੇ ਫੇਲ੍ਹ ਹੋ ਚੁੱਕੇ ਹਨ।
ਇਸ ਮੌਕੇ ਹਰਦੀਪ ਤੂਰ,ਤੇਜਵਿੰਦਰ ਸਿੰਘ,ਗੁਰਪ੍ਰੀਤ ਰਾਜਾ,ਅਮਰੀਕ ਸਿੰਘ,ਲਖਵਿੰਦਰ ਸਿੰਘ,ਹਰਿੰਦਰ ਸਰਮਾ ,ਨਿਰਮਲ ਸਿੰਘ,ਗੁਲਜਾਰ ਸਿੰਘ,ਇੰਦਰਪਾਲ ਸਿੰਘ,ਜਸਪਾਲ ਸਿੰਘ,ਹਰਜਿੰਦਰ ਸਿੰਘ,ਗੁਰਪਰੀਤ ਆਲੋਅਰਖ,ਕਰਨੈਲ ਸਿੰਘ ਆਪ ਆਗੂ ਅਤੇ ਵਰਕਰ ਹਾਜਰ ਰਹੇ।