ਹੱਲਾ ਸ਼ੇਰੀ ਲਈ ਪਹੁੰਚੇ ਪਿੰਡ ਵਾਸੀ 50 ਦਿਨ ਤੋ ਟੈਂਕੀ ਉੱਤੇ ਮੁਨੀਸ਼
ਪਰਦੀਪ ਕਸਬਾ , ਸੰਗਰੂਰ, 10 ਅਕਤੂਬਰ 2021
ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਪਿਛਲੀ 21 ਅਗਸਤ ਤੋ ਆਪਣੇ ਰੁਜ਼ਗਾਰ ਲਈ ਬੈਠੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਮੁਨੀਸ਼ ਕੁਮਾਰ ਨੂੰ ਹੱਲਾ ਸ਼ੇਰੀ ਦੇਣ ਅਤੇ ਹਾਲ ਚਾਲ ਪੁੱਛਣ ਲਈ ਉਸਦੇ ਪਿੰਡ ਟਾਹਲੀ ਬੋਦਲਾ ਦੇ ਸਾਬਕਾ ਸਰਪੰਚ ਜਸਵੀਰ ਸਿੰਘ ਸਮੇਤ ਅੱਧੀ ਦਰਜਨ ਤੋ ਵੱਧ ਪਿੰਡ ਮੋਹਤਬਰਾਂ ਨੇ ਸਾਰ ਲਈ।
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਅੱਗੇ ਮੋਰਿੰਡਾ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰਾਂ ਉਪਰ ਮੋਰਚੇ ਦੇ ਤੀਜੇ ਦਿਨ ਕਾਂਗਰਸ ਦੇ ਵਰਕਰਾਂ ਵੱਲੋਂ ਜ਼ਬਰ ਢਾਹਿਆ ਗਿਆ। ਇੱਕ ਪਾਸੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਸ੍ਰ ਪ੍ਰਗਟ ਸਿੰਘ ਆਮ ਲੋਕਾਂ ਚੋ ਹੋਣ ਦੀ ਗੱਲ ਕਰਦੇ ਹਨ। ਪਰ 50 ਦਿਨਾਂ ਤੋਂ ਟੈਂਕੀ ਉੱਤੇ ਬੈਠੇ ਮੁਨੀਸ਼ ਕੁਮਾਰ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ।
ਇਸ ਮੌਕੇ ਬੇਰੁਜ਼ਗਾਰਾਂ ਨੇ 5 ਅਕਤੂਬਰ ਦੀ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਜ਼ੋਰਦਾਰ ਨਾਹਰੇਬਾਜੀ ਕੀਤੀ।ਜ਼ਬਰ ਦੇ ਰੋਸ ਵਜੋ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।ਹਾਜ਼ਰ ਆਗੂਆਂ ਨੇ 15 ਅਕਤੂਬਰ ਨੂੰ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਗੇਟ ਉੱਤੇ ਮੋਰਿੰਡਾ ਵਿਖੇ ਮੁੜ ਪੱਕਾ ਮੋਰਚਾ ਲਗਾਉਣ ਲਈ ਪੰਚਾਇਤਾਂ ਅਤੇ ਮੋਹਤਬਰਾਂ ਤੋ ਸਹਿਯੋਗ ਮੰਗਿਆ।
ਟਾਹਲੀ ਬੋਦਲਾਂ (ਮੁਨੀਸ਼ ਦਾ ਪਿੰਡ )ਤੋ ਹੰਸਰਾਜ , ਓਮ ਪ੍ਰਕਾਸ਼,ਬਲਵੰਤ ਰਾਏ,ਅਮਨ ਦੀਪ,ਸੁਨੀਲ ਕੁਮਾਰ, ਰਵੀ ਕੁਮਾਰ,ਗੰਗਾ ਰਾਮ,ਅਤੇ ਸੂਬਾ ਕਮੇਟੀ ਮੈਂਬਰ ਰਸ਼ਪਾਲ ਜਲਾਲਾਬਾਦ,ਜਗਦੀਸ਼ ਸਿੰਘ, ਕਾਲਾ ਸਿੰਘ,ਰਾਜ ਕੁਮਾਰ,ਸਰਬਜੀਤ ਸਿੰਘ,ਮਨਪ੍ਰੀਤ ਕੌਰ,ਸੰਦੀਪ ਕੌਰ,ਕੁਲਵੀਰ ਕੌਰ,ਕਮਲਪ੍ਰੀਤ,ਮਨਦੀਪ ਕੌਰ,ਮਨਵੀਰ ਕੌਰ,ਕੁਲਵਿੰਦਰ ਕੌਰ ਸਨ।