ਅੱਗ ਦੀ ਭੇਂਟ ਚੜੀ। ਚੰਨਣਵਾਲ ਪਿੰਡ ਚ, ਕਿਸਾਨ ਦੀ ਕਣਕ ,ਫਾਇਰ ਬ੍ਰਿਗੇਡ ਨੇ ਪਾਇਆ ਕਾਬੂ
ਮਨੀ ਗਰਗ ਬਰਨਾਲਾ 15 ਅਪ੍ਰੈਲ 2020
ਬਲਾਕ ਮਹਿਲ ਕਲਾਂ ਦੇ ਪਿੰਡ ਚੰਨਣਵਾਲ ਚ, ਕੰਬਾਈਨ ਨਾਲ ਕਣਕ ਦੀ ਵਾਢੀ ਕਰਵਾ ਰਹੇ ਕਿਸਾਨ ਦੀ ਕਣਕ ਨੂੰ ਅਚਾਣਕ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਣ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਪਿੰਡ ਸੰਘੇੜਾ ਵਿਖੇ ਤਾਇਨਾਤ ਗੱਡੀ ਤੁਰੰਤ ਹੀ ਮੌਕੇ ਤੇ ਪਹੁੰਚ ਗਈ। ਜਿਸਨੇ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ। ਪ੍ਰਾਪਤ ਸੂਚਨਾ ਅਨੁਸਾਰ ਚੰਣਨਵਾਲ ਪਿੰਡ ਦਾ ਕਿਸਾਨ ਜਰਨੈਲ ਸਿੰਘ ਪੁੱਤਰ ਗੁਰਦਿਆਲ ਸਿੰਘ ਆਪਣੇ ਖੇਤ ਚੋਂ ਕਣਕ ਦੀ ਕੰਬਾਈਨ ਨਾਲ ਕਟਾਈ ਕਰਵਾ ਰਿਹਾ ਸੀ। ਦੁਪਹਿਰ ਕਰੀਬ ਢਾਈ ਵਜੇ ਅਚਾਣਕ ਹੀ ਕਣਕ ਨੂੰ ਅੱਗ ਲੱਗ ਗਈ। ਪੁਲਿਸ ਕੰਟਰੋਲ ਰੂਮ ਤੋਂ ਸੂਚਨਾ ਮਿਲਦੇ ਹੀ ਬਰਨਾਲਾ ਫਾਇਰ ਬ੍ਰਿਗੇਡ ਦੇ ਫਾਇਰ ਅਫਸਰ ਜਸਵੀਰ ਸਿੰਘ ਦੀ ਅਗਵਾਈ ਵਿੱਚ ਡਰਾਈਵਰ ਜਗਤਾਰ ਸਿੰਘ ਤੇ ਹੋਰ ਕਰਮਚਾਰੀ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਘਟਨਾ ਵਾਲੀ ਥਾਂ ਪਹੁੰਚ ਗਏ। ਜਿਨ੍ਹਾਂ ਨੇ ਕਾਫੀ ਮਿਹਨਤ ਨਾਲ ਅੱਗ ਤੇ ਕਾਬੂ ਪਾ ਲਿਆ ਤੇ ਕਣਕ ਦਾ ਹੋਰ ਜਿਆਦਾ ਨੁਕਸਾਨ ਹੋਣ ਤੋਂ ਬਚਾ ਲਿਆ। ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦੀ ਕਰੀਬ 3 ਕਨਾਲ ਕਣਕ ਸੜ ਕੇ ਸੁਆਹ ਹੋ ਗਈ। ਜਿਸ ਨਾਲ ਉਸਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।