ਬੇਰੁਜ਼ਗਾਰਾਂ ਨੇ ਮਨਾਇਆ ਭਗਤ ਸਿੰਘ ਦਾ ਜਨਮ ਦਿਹਾੜਾ
ਪਰਦੀਪ ਕਸਬਾ ਸੰਗਰੂਰ , 29 ਸਤੰਬਰ 2021
ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ।
ਕੋਠੀ ਅੱਗੇ ਜੁੜੇ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਆਗੂ ਸਵਰਨਜੀਤ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਜੀਵਨੀ ,ਵਿਚਾਰਾਂ ਅਤੇ ਅਜੋਕੇ ਸਮੇਂ ਵਿਚਾਰਾਂ ਦੀ ਸਾਰਥਿਕਤਾ ਬਾਰੇ ਦੱਸਿਆ।
ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਬੇਰੁਜ਼ਗਾਰ ਅਤੇ ਸੰਘਰਸ਼ੀ ਲੋਕ ਹੀ ਅਸਲ ਵਿੱਚ ਭਗਤ ਸਿੰਘ ਦੇ ਵਾਰਸ ਹਨ ਜਿਹੜੇ ਸਮੇ ਦੀਆਂ ਸਰਕਾਰਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਵੰਗਾਰ ਰਹੇ ਹਨ।
ਇਸ ਮੌਕੇ ਭਗਤ ਸਿੰਘ ਦੀ ਫੋਟੋ ਨੂੰ ਫੁੱਲ ਮਾਲਾ ਭੇਂਟ ਕਰਨ ਮਗਰੋਂ ਕੈਂਡਲ ਮਾਰਚ ਕੀਤਾ ਗਿਆ।ਜਿਸ ਵਿੱਚ’ ਇਨਕਲਾਬ ਜ਼ਿੰਦਾਬਾਦ ” ਅਤੇ “ਸਾਮਰਾਜ ਮੁਰਦਾਬਾਦ “, ਦੇ ਨਾਹਰੇ ਲਗਾਉਂਦੇ ਬੇਰੁਜ਼ਗਾਰ ਸਥਾਨਕ ਬਰਨਾਲਾ ਕੈਂਚੀਆਂ ਤੱਕ ਪਹੁੰਚਣ ਮਗਰੋਂ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਕੋਲ ਸਮਾਪਤੀ ਕੀਤੀ ਜਿੱਥੇ ਪਿਛਲੀ 21 ਅਗਸਤ ਤੋ ਮੁਨੀਸ਼ ਕੁਮਾਰ ਫਾਜ਼ਿਲਕਾ ਆਪਣੀਆਂ ਮੰਗਾਂ ਨੂੰ ਲੈਕੇ ਚੜਿਆ ਹੋਇਆ ਹੈ।
ਇਸ ਮੌਕੇ ਬਲਰਾਜ ਮੌੜ,ਬਲਕਾਰ ਮਾਨਸਾ,ਗਗਨਦੀਪ ਕੌਰ,ਸੰਦੀਪ ਗਿੱਲ,ਅਮਨ ਸੇਖਾ,ਗੁਰਪ੍ਰੀਤ ਸਿੰਘ ਪੱਕਾ ਕਲਾਂ,ਤਰਸੇਮ ਆਲਮਪੁਰ,ਹਰਜਿੰਦਰ ਝੁਨੀਰ,ਲਫਜ਼ਦੀਪ ਸਿੰਘ,ਸੰਦੀਪ ਨਾਭਾ,ਰਵਿੰਦਰ ਸਿੰਘ ਆਦਿ ਹਾਜ਼ਰ ਸਨ।