ਧਾਰਮਿਕ ਸਮਾਗਮ ਦੌਰਾਨ ਪਵਿੱਤਰ ਝੰਡੇ ਦੀ ਰਸ਼ਮ ਅਦਾ ਕੀਤੀ
ਸ੍ਰੀ ਰਾਮ ਲੀਲਾ ਕਮੇਟੀ ਸ਼ੇਖੂਪੂਰਾ ਵੱਲੋਂ ਮਰਿਆਦਾ ਪੁਰਸ਼ੋਤਮ ਸ੍ਰੀ ਰਾਮ ਜੀ ਦੀ ਲੀਲਾ ਦਾ ਮੰਚਨ 04 ਅਕਤੂਬਰ ਤੋਂ – ਗਾਬਾ, ਅਰੋੜਾ
ਪਰਦੀਪ ਕਸਬਾ , ਸੰਗਰੂਰ 29 ਸਤੰਬਰ 2021
ਸਥਾਨਕ ਮਹਾਰਾਜਾ ਰਣਜੀਤ ਸਿੰਘ ਮਾਰਕੀਟ ਸਹੀਦ ਭਗਤ ਸਿੰਘ ਚੌਂਕ ਨਜਦੀਕ ਸ਼ਨੀ ਦੇਵ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਮਰਿਆਦਾ ਪ੍ਰਸੋਤਮ ਸ੍ਰੀ ਰਾਮ ਜੀ ਦੀ ਲੀਲਾ ਦਾ ਮੰਚਨ ਬੜੇ ਸਰਧਾ ਅਤੇ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਅੱਜ ਧਾਰਮਿਕ ਸਮਾਗਮ ਦਾ ਆਯੋਜਨ ਸ੍ਰੀ ਰਾਮ ਲੀਲਾ ਵੈਲਫੇਅਰ ਕਮੇਟੀ ਸ਼ੇਖੂਪੁਰਾ(ਰਜਿ.) ਸੰਗਰੂਰ ਵੱਲੋਂ ਕਮੇਟੀ ਦੇ ਡਾਇਰੈਕਟਰ ਰਮੇਸ਼ ਖੇਤਰਪਾਲ, ਪ੍ਰਧਾਨ ਸ੍ਰੀ ਨਰੇਸ਼ ਗਾਬਾ, ਚੇਅਰਮੈਨ ਪ੍ਰਕਾਸ਼ ਚੰਦ ਕਾਲਾ, ਸਰਪ੍ਰਸਤ ਰਾਜ ਕੁਮਾਰ ਅਰੋੜਾ, ਨੱਥੂ ਲਾਲ ਢੀਂਗਰਾ ਬਦਰੀ ਜਿੰਦਲ, ਹਰੀਸ਼ ਅਰੋੜਾ, ਗੋਬਿੰਦਰ ਸ਼ਰਮਾ, ਕੁਲਦੀਪ ਦਹਿਰਾਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ।
ਸ੍ਰੀ ਗਣੇਸ਼ ਪੂਜਨ ਦੀ ਰਸ਼ਮ ਜੋਤੀ ਗਾਬਾ, ਓ.ਪੀ. ਅਰੋੜਾ, ਰਜਿੰਦਰ ਮੰਚਨਦਾ, ਨਰੇਸ਼ ਬਾਂਗੀਆ, ਨਵੀਨ ਬੱਗਾ ਵੱਲੋਂ ਪੂਰੇ ਸਰਧਾ ਨਾਲ ਅਦਾ ਕੀਤੀ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ੍ਰੀ ਰਜਿੰਦਰ ਹੰਸ, ਚਿੰਟੂ ਖੇਤਰਪਾਲ, ਮਨੀਸ਼ ਸਿੰਗਲਾ, ਬਾਲਕਿਸ਼ਨ ਸ਼ੇਖੂਪੁਰੀਆ, ਪੂਰਨ ਚੰਦ ਸ਼ਰਮਾ, ਡਾ. ਹੈਪੀ, ਵੱਲੋਂ ਪਵਿੱਤਰ ਝੰਡੇ ਦਾ ਪੂਜਨ ਕਰਕੇ ਝੰਡਾ ਲਹਿਰਾਉਣ ਦੀ ਰਸ਼ਮ ਅਦਾ ਕੀਤੀ ਗਈ। ਸ੍ਰੀ ਹਨੂਮਾਨ ਚਾਲੀਸਾ ਦੇ ਪਾਠ, ਆਰਤੀ ਅਤੇ ਸ੍ਰੀ ਰਾਮ ਦੇ ਭਜਨਾ ਦੇ ਨਾਲ ਸਾਰਾ ਪੰਡਾਲ, ਭਗਤੀ ਰੰਗ ਵਿੱਚ ਰੰਗੀਆ ਗਿਆ।
ਸ੍ਰੀ ਬਾਲ ਕਿਸ਼ਨ ਸ਼ੇਖੂਪੁਰੀਆ, ਪੂਰਨ ਚੰਦ ਸ਼ਰਮਾ, ਡਾ. ਹੈਪੀ, ਅਮਨ ਸ਼ਰਮਾ, ਚਰਨਜੀਤ ਸਿੰਘ ਸੋਢੀ, ਚਿੰਟੂ ਖੇਤਰਪਾਲ, ਰਮੇਸ਼ ਖੇਤਰਪਾਲ, ਨਿਪੂਨ ਕਾਂਤ, ਹਰੀਸ਼ ਟੁੱਟੇਜਾ, ਵਿੱਕੀ ਨਾਗਪਾਲ, ਨਵੀਨ ਬੱਗਾ ਆਦਿ ਭਗਤਜਨ ਵੱਲੋਂ ਫੁੱਲਾ ਦੀ ਵਰਖਾ ਅਤੇ ਲਹਿਰ ਲਹਿਰ ਲਹਿਰਾਏ ਰੇ ਝੰਡਾ ਬਜਰੰਗਬਲੀ ਕਾ ਤੇ ਨੱਚਕੇ ਖੁਸ਼ੀ ਮਨਾਈ ਗਈ ਅਤੇ ਸੋਭਾ ਯਾਤਰਾ ਕੱਢੀ ਗਈ।
ਰਾਮਲੀਲਾ ਕਮੇਟੀ ਦੇ ਬੁਲਾਰੇ ਅਤੇ ਸਟੇਟ ਸੋਸ਼ਲ ਵੈਲਫੇਅਰ ਐਸਸੀਏਸ਼ਨ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਦਸਿਆ ਕਿ ਸ੍ਰੀ ਰਾਮ ਜੀ ਦੀ ਲੀਲਾ ਦਾ ਮੰਚਨ 04 ਅਕਤੂਬਰ ਗਣੇਸ਼ ਪੂਜਨ ਅਤੇ ਨਾਰਦ ਮੋਹ ਨਾਲ ਕੀਤਾ ਜਾਵੇਗਾ ਜਿਸ ਵਿੱਚ ਗਣੇਸ਼ ਪੂਜਨ ਦੀ ਰਸ਼ਮ ਰਜਿੰਦਰ ਕੁਮਾਰ ਗਾਬਾ ਆਪਣੇ ਪਰਿਵਾਰ ਸਮੇਤ ਅਤੇ ਕੰਨਿਆ ਪੂਜਨ ਦੀ ਰਸ਼ਮ ਉੱਘੇ ਸਮਾਜ ਸੇਵੀ ਸ੍ਰੀ ਨੱਥੂ ਲਾਲ ਢੀਂਗਰਾ ਸੈਕਰੇਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਕਰਨਗੇ। ਉਨ੍ਹਾਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ।