ਮਾਂ-ਧੀ ਸੌਦਾ ਲੈਣ ਗਈਆਂ ਤਾਂ ਘਰ ਵਿੱਚ ਹੋ ਗਈ ਚੋਰੀ

Advertisement
Spread information

ਹਰਿੰਦਰ ਨਿੱਕਾ , ਬਰਨਾਲਾ 29 ਸਤੰਬਰ 2021 

      ਜਿਲ੍ਹੇ ਦੇ ਪਿੰਡ ਭੈਣੀ ਜੱਸਾ ਦੇ ਰਹਿਣ ਵਾਲੀਆਂ ਮਾਂ -ਧੀ ਸੌਦਾ ਲੈਣ ਲਈ ਬਜ਼ਾਰ ਗਈਆਂ ਤਾਂ ਉਨਾਂ ਦੀ ਗੈਰਹਾਜ਼ਰੀ ਵਿੱਚ ਅਣਪਛਾਤੇ ਚੋਰ ਘਰ ਵਿੱਚੋਂ ਟੂੰਮਾਂ ਅਤੇ ਨਗਦੀ ਲੈ ਕੇ ਫਰਾਰ ਹੋ ਗਏ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮਨਜੀਤ ਸਿੰਘ ਪੁੱਤਰ ਦਲਬਾਰਾ ਸਿੰਘ ਉਰਫ ਬਿੱਕਰ ਸਿੰਘ ਵਾਸੀ ਨੇੜੇ ਪੈਟਰੋਲ ਪੰਪ ਛੰਨਾ ਰੋਡ, ਪਿੰਡਾ ਭੈਣੀ ਜੱਸਾ ਨੇ ਦੱਸਿਆ ਕਿ ਉਹ ਸਵੇਰੇ ਡਿਊਟੀ ਚਲਾ ਗਿਆ ਸੀ ਤਾਂ ਉਸ ਦੀ ਮਾਤਾ ਬਲਜੀਤ ਕੌਰ ਅਤੇ ਭੈਣ ਰਿੰਪੀ ਕੌਰ ਧਨੌਲਾ ਵਿਖੇ ਸੌਦਾ ਲੈਣ ਲਈ ਸਵੇਰੇ 10 ਵਜੇ ਗਈਆ ਸਨ। ਘਰ ਨੂੰ ਜਿੰਦਰਾ ਲੱਗਿਆ ਹੋਇਆ ਸੀ ।

      ਜਦੋਂ ਉਹ ਦੋਵੇਂ ਕਰੀਬ 11.45 ਸਵੇਰੇ ਸਮਾਨ ਖਰੀਦ ਕੇ ਵਾਪਸ ਘਰ ਆਈਆਂ ਤਾਂ ਘਰ ਦੇ ਮੇਨ ਗੇਟ ਦਾ ਜਿੰਦਰਾ ਖੋਹਲ ਕੇ ਅੰਦਰ ਪਹੁੰਚੀਆਂ ਤਾਂ ਲੌਬੀ ਦਾ ਜਿੰਦਰਾ ਟੁੱਟਾ ਹੋਇਆ ਸੀ । ਉਨਾਂ ਦੱਸਿਆ ਕਿ ਜਦੋਂ ਅੰਦਰ ਜਾ ਕੇ ਕਮਰੇ ਵਿੱਚ ਦੇਖਿਆ ਤਾ ਬੈੱਡ ਅਤੇ ਪੇਟੀ ਪਰ ਪਏ ਟਰੰਕਾ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। ਟਰੰਕਾਂ ਵਿੱਚ ਅਤੇ ਟਰੰਕਾ ਵਿੱਚੋ ਕੁੱਝ ਟੂੰਮਾਂ/ ਗਹਿਣੇ ਅਤੇ ਕੁਝ ਨਗਦੀ ਗਾਇਬ ਹੋ ਗਈ ਸੀ। ਮਾਮਲ। ਦ। ਤਫਤੀਸ਼ ਅਧਿਕਾਰੀ ਏ .ਐਸ.ਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਸ਼ਕਾਇਤ ਦੇ ਅਧਾਰ ਤੇ ਅਣਪਛਾਤੇ ਦੋਸ਼ੀਆਂ ਖਿਲਾਫ 454,380 ਆਈਪੀਸੀ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ, ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ,ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। 

Advertisement
Advertisement
Advertisement
Advertisement
error: Content is protected !!