ਹਰਿੰਦਰ ਨਿੱਕਾ, ਬਰਨਾਲਾ 18 ਸਤੰਬਰ 2021
ਨਸ਼ਾ ਤਸਕਰਾਂ ਖਿਲਾਫ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਸੀਆਈਏ ਸਟਾਫ ਦੇ ਇੰਚਾਰਜ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ 2 ਅਫੀਮ ਤਸਕਰਾਂ ਨੂੰ 3 ਕਿੱਲੋ ਅਫੀਮ ਸਮੇਤ ਗਿਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਮ ਤਹਿਤ ਐਸ.ਪੀ. (ਪੀ.ਬੀ.ਆਈ) ਜਗਵਿੰਦਰ ਸਿੰਘ ਚੀਮਾ , ਸ਼੍ਰੀ ਬ੍ਰਿਜ ਮੋਹਨ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਬਰਨਾਲਾ ਦੀ ਅਗਵਾਈ ਅਧੀਨ ਜਿਲ੍ਹਾ ਬਰਨਾਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਸਮੇਤ ਪੁਲਿਸ ਪਾਰਟੀ , ਥਾਣਾ ਸਿਟੀ ਬਰਨਾਲਾ ਦੇ ਇਲਾਕੇ ਵਿੱਚ ਮੋਜੂਦ ਸੀ ਤਾਂ ਉਹਨਾਂ ਪਾਸ ਖੁਫੀਆ ਇਤਲਾਹ ਹਾਸਲ ਹੋਈ ਕਿ ਸੁਰਿੰਦਰ ਕੁਮਾਰ ਉਰਫ ਰਿੰਪੀ ਪੁੱਤਰ ਸਰੂਪ ਚੰਦ ਅਤੇ ਬਬਲੂ ਪੁੱਤਰ ਜਗਦੀਸ਼ ਰਾਏ ਵਾਸੀ ਰਾਮਪੁਰਾ , ਬਾਹਰੋ ਹੈਰੋਇਨ ਅਤੇ ਅਫੀਮ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ। ਇਹਨਾਂ ਪਾਸ ਇੱਕ ਵਰਨਾ ਕਾਰ ਹੈ । ਇਹ ਹੈਰੋਇਨ ਅਤੇ ਅਫੀਮ ਬਰਨਾਲਾ ਵਿੱਚ ਵੇਚਣ ਦੀ ਤਾਕ ਵਿੱਚ ਹਨ। ਇਸ ਮੁਖਬਰੀ ਦੇ ਅਧਾਰ ਤੇ ਦੋਸ਼ੀਆਂਨ ਦੇ ਖਿਲਾਫ ਮੁਕੱਦਮਾ ਅ/ਧ 18,21,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ।
ਐਸਐਸਪੀ ਮੀਨਾ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਦੌਰਾਨ ਥਾਣੇਦਾਰ ਗੁਰਬਚਨ ਸਿੰਘ ਸੀ.ਆਈ.ਏ. ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਦੋਸੀਆਂ ਸੁਰਿੰਦਰ ਕੁਮਾਰ ਉਰਫ ਰਿੰਪੀ ਅਤੇ ਬਬਲੂ ਨੂੰ ਵਰਨਾ ਕਾਰ ਵਿੱਚੋ ਗ੍ਰਿਫਤਾਰ ਕਰਕੇ ਉਨਾਂ ਦੇ ਕਬਜੇ ਵਿੱਚੋ 3 ਕਿਲੋਗ੍ਰਾਮ ਅਫੀਮ ਬ੍ਰਾਂਮਦ ਕਰਵਾਈ ਗਈ ਹੈ। ਉਨਾਂ ਦੱਸਿਆ ਕਿ ਦੋਸੀ ਸੁਰਿੰਦਰ ਕੁਮਾਰ ਦੇ ਖਿਲਾਫ ਪਹਿਲਾਂ ਵੀ ਨਿਮਲਿਖਤ ਮੁਕੱਦਮੇ ਦਰਜ ਹਨ:-
1. ਮੁਕੱਦਮਾ ਨੰਬਰ 24 ਮਿਤੀ 27-01-2015 ਅ/ਧ 379 ਹਿੰ:ਦੰ ਥਾਣਾ ਸਿਟੀ ਜਗਰਾਂਉ ਜਿਲ੍ਹਾ ਦਿਹਾਤੀ ਲੁਧਿਆਣਾ।
2. ਮੁਕੱਦਮਾ ਨੰਬਰ 137 ਮਿਤੀ 22-06-2015 ਅ/ਧ 379 ਹਿੰ:ਦੰ ਥਾਣਾ ਸਿਟੀ ਜਗਰਾਂਉ ਜਿਲ੍ਹਾ ਦਿਹਾਤੀ ਲੁਧਿਆਣਾ।
3. ਮੁਕੱਦਮਾ ਨੰਬਰ 85 ਮਿਤੀ 05-08-2015 ਅ/ਧ 18/61/85 ਐਨ.ਡੀ.ਪੀ.ਐਸ ਐਕਟ 420, 465, 467, 471 ਹਿੰ:ਦੰ ਥਾਣਾ ਸਿਟੀ ਰਾਮਪੁਰਾ ਜਿਲ੍ਹਾ ਬਠਿੰਡਾ।
4. ਮੁਕੱਦਮਾ ਨੰਬਰ 89 ਮਿਤੀ 01-11-2016 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਰਾਮਪੁਰਾ ਜਿਲ੍ਹਾ
ਬਠਿੰਡਾ।
5. ਮੁਕੱਦਮਾ ਨੰਬਰ 63 ਮਿਤੀ 31-05-2017 ਅ/ਧ 18/61/85 ਐਨ.ਡੀ.ਪੀ.ਐਸ ਐਕਟ 25/54/59 ਅਸਲਾ ਐਕਟ ਥਾਣਾ ਸਿਟੀ ਰਾਮਪੁਰਾ ਜਿਲ੍ਹਾ ਬਠਿੰਡਾ।