ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਮਨਾਇਆ ਗਿਆ ਪੋਸ਼ਣ ਮਾਹ
ਪੋਸ਼ਣ ਸਬੰਧੀ ਸਟਿੱਕਰ ਅਤੇ ਪੋਸਟਰਾਂ ਰਾਹੀ ਲੋਕਾਂ ਨੂੰ ਕੀਤਾ ਗਿਆ ਜਾਗੂਰਕ
ਪਰਦੀਪ ਕਸਬਾ , ਬਰਨਾਲਾ, 18 ਸਤੰਬਰ 2021
ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋ ਗਰਭਵਤੀ ਅੋਰਤਾਂ ਅਤੇ ਬੱਚਿਆਂ ਨੂੰ ਪੋਸ਼ਿਟਕ ਖਾਣਾ ਦੇਣ ਅਤੇ ਉਨ੍ਹਾਂ ਨੂੰ ਰਿਸ਼ਟ-ਪੁਸ਼ਟ ਰੱਖਣ ਹਿੱਤ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੋਸ਼ਣ ਮਾਹ ਮਨਾਇਆ ਗਿਆ। ਜ਼ਿਲ੍ਹੇ ਦੀਆਂ ਯੂਥ ਕਲੱਬਾਂ, ਆਗਣਵਾੜੀ ਸੈਂਟਰਾਂ ਦੇ ਸਹਿਯੋਗ ਨਾਲ ਮਨਾਏ ਗਏ। ਇਸ ਮਹੀਨੇ ਦੀਆਂ ਗਤੀਵਿਧੀਆਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ। ਜਿਸ ਵਿੱਚ ਪਹਿਲੇ ਹਫ਼ਤੇ ਅਤੇ ਸਿਹਤ ਨਾਲ ਵਿਸ਼ਿਆ ਤੇ ਚਰਚਾ ਕੀਤੀ ਗਈ।
ਜ਼ਿਲ੍ਹਾ ਯੂਥ ਅਫ਼ਸਰ ਮਿਸਜ ਉਮਕਾਰ ਸਵਾਮੀ ਨੇ ਕਿਹਾ ਕਿ ਇੱਕ ਤੰਦਰੁਸਤ ਸਾਮਜ ਲਈ ਹਰ ਨਾਗਰਿਕ ਦਾ ਰਿਸ਼ਟ-ਪੁਸ਼ਟ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਦੇਸ਼ ਦੇ ਹਰ ਨਾਗਰਿਕ ਨੂੰ ਚੰਗੀ ਖੁਰਾਕ ਮਿਲਣੀ ਚਾਹੀਦੀ ਹੈ। ਇਸ ਲਈ ਹੀ ਭਾਰਤ ਸਰਕਾਰ ਵੱਲੋਂ ਸਮੇ-ਸਮੇ ਤੇ ਗਰਭਵਤੀ ਔਰਤਾਂ ਨੂੰ ਸਰਕਾਰ ਵੱਲੋਂ ਸਿਹਤਮੰਦ ਰਹਿਣ ਲਈ ਦਵਾਈਆਂ ਦੇ ਨਾਲ-ਨਾਲ ਵਿੱਤੀ ਮੱਦਦ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਬੇਸ਼ੱਕ ਪਿੰਡਾਂ ਵਿੱਚ ਹਰ ਗਰਭਵਤੀ ਔਰਤ ਨੂੰ ਬੱਚੇ ਦੇ ਜਨਮ ਦੇਣ ਤੱਕ ਅਤੇ ਬੱਚੇ ਦੇ ਜਨਮ ਲੈਣ ਤੋਂ ਬਾਅਦ ਜੱਚਾ-ਬੱਚਾ ਦੋਨਾਂ ਨੂੰ ਪੋਸ਼ਟਿਕ ਖ਼ੁਰਾਕ ਲਈ ਸਿਹਤ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਵੱਲੋਂ ਹਰ ਕਿਸਮ ਦੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋ ਇਲਾਵਾ ਪਿੰਡਾਂ ਵਿੱਚ ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰਜ ਸਮੇਂ-ਸਮੇਂ ਤੇ ਘਰ-ਘਰ ਜਾਕੇ ਉਨ੍ਹਾਂ ਨੂੰ ਗਾਈਡ ਕਰਦੇ ਰਹਿੰਦੇ ਹਨ ਪਰ ਫਿਰ ਵੀ ਯੂਥ ਕਲੱਬਾਂ ਦੇ ਨੋਜਵਾਨ ਵੀ ਉਨ੍ਹਾਂ ਦੀ ਮੱਦਦ ਲਈ ਆਪਣਾ ਯੋਗਦਾਨ ਪਾਉਣ। ਇਸ ਤੋ ਇਲਾਵਾ ਸਵੱਛਤਾ ਰੱਖਣ ਲਈ ਕਿਸ ਤਰ੍ਹਾਂ ਆਪਣੇ ਹੱਥਾਂ ਨੂੰ ਧੋਣਾ ਹੈ ਬਾਰੇ ਵੀ ਦੱਸਿਆ ਗਿਆ।
ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ. ਸੰਦੀਪ ਘੰਡ ਨੇ ਦੱਸਿਆ ਕਿ ਵਲੰਟੀਅਰਜ ਵੱਲੋ ਪੋਸਟਰ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਪੋਸ਼ਣ ਸਬੰਧੀ ਦਿੱਤੇ ਗਏ ਸਲੋਗਨ “ਹਰ ਘਰ ਪੋਸ਼ਣ ਤਿਉਹਾਰ ਸਹੀ ਪੋਸ਼ਣ ਦੇਸ਼ ਰੋਸ਼ਣ” ਅਤੇ ਸਵੱਛਤਾ ਰੱਖਣਾ ਵੀ ਪੋਸ਼ਣ ਦਾ ਹੀ ਹਿੱਸਾ ਹੈ, ਸਬੰਧੀ ਸਟਿੱਕਰ ਬਣਾਏ ਗਏ, ਜਿਨ੍ਹਾਂ ਨੂੰ ਸਮੂਹ ਵਲੰਟੀਅਰਜ ਵੱਲੋਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਲਗਾਇਆ ਗਿਆ ਤਾਂ ਜੋ ਲੋਕਾਂ ਨੂੰ ਜਾਗੂਰਕ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਮੂਹ ਪ੍ਰੋਗਰਾਮਾਂ ਵਿੱਚ ਪੋਸ਼ਣ ਸਬੰਧੀ ਸਹੁੰ ਵੀ ਚੁਕਾਈ ਗਈ।
ਇਸ ਪੋਸ਼ਣ ਮਾਹ ਦੋਰਾਨ ਵਲੰਟੀਅਰਜ ਨਵਰਾਜ ਸਿੰਘ, ਬਲਜਿੰਦਰ ਕੌਰ, ਅਮ੍ਰਿਤ ਸਿੰਘ, ਜਗਦੀਸ਼ ਸਿੰਘ, ਜਸਪ੍ਰੀਤ ਸਿੰਘ, ਰਘਵੀਰ ਸਿੰਘ ਅਤੇ ਸਾਜਨ ਸਿੰਘ ਵੱਲੋਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋਏ ਪ੍ਰੋਗਰਾਮਾਂ ਦੀ ਸਫ਼ਲਤਾ ਲਈ ਕੰਮ ਕੀਤਾ।