ਪਾਵਰ ਕਾਰਪੋਰੇਸ਼ਨ ਦਾ ਮੁਨਾਫੇ ਵਿਚ ਆਉਣਾ ਪੰਜਾਬ ਸਰਕਾਰ ਦੀ ਵੱਡੀ ਉਪਲਭਦੀ – ਰਾਮ ਸਿੰਗਲਾ
ਬਲਵਿੰਦਰਪਾਲ, ਪਟਿਆਲਾ, 17 ਸਤੰਬਰ 2021
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਮੌਜੂਦਾ ਵਿੱਤੀ ਸਾਲ 2020- 21 ਵਿਚ ਰਿਕਾਰਡ 1446 ਕਰੋੜ ਦਾ ਮੁਨਾਫਾ ਕਮਾਇਆ ਹੈ। ਇਸ ਦੀ ਜਾਣਕਾਰੀ ਨੂੰ ਪਾਵਰ ਕਾਰਪਰੇਸ਼ਨ ਦੇ ਸੀ. ਐਮ. ਡੀ ਏ.ਵੇਣੁ ਪ੍ਰਸਾਦ ਨੇ ਸਾਂਝਾ ਕੀਤੀ ਹੈ। ਇਸ ਮੌਕੇ ਪੰਜਾਬ ਕਾਂਗਰਸ ਹਿਊਮਨ ਰਾਈਟਸ ਸੈੱਲ ਦੇ ਵਾਇਸ ਚੇਅਰਮੈਨ ਰਾਮ ਸਿੰਗਲਾ ਅਤੇ ਸੀਨੀਅਰ ਕਾਂਗਰਸੀ ਆਗੂ ਯਾਦਵਿੰਦਰ ਕਾਂਸਲ ਨੇ ਕਿਹਾ ਪਾਵਰ ਕਾਰਪੋਰੇਸ਼ਨ ਦਾ ਮੁਨਾਫੇ ਵਿੱਚ ਆਉਣਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੀ ਬਹੁਤ ਵੱਡੀ ਉਪਲਬਧੀ ਹੈ।
ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪਾਵਰ ਕਾਰਪੋਰੇਸ਼ਨ ਲਗਾਤਾਰ ਘਾਟੇ ਵਿਚ ਚੱਲ ਰਿਹਾ ਸੀ ਅਤੇ ਮੁਨਾਫੇ ਦਾ ਪ੍ਰਮੁੱਖ ਕਾਰਨ ਉਦੇ ਸਕੀਮ ਦੇ ਵਿਆਜ ਵਿਚ 1306 ਕਰੋੜ ਰੁਪਏ ਦੀ ਕਮੀ ਨੂੰ ਵੀ ਦੱਸਿਆ ਜਾ ਰਿਹਾ ਹੈ।
ਪਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਪਾਵਰ ਕਾਰਪਰੇਸ਼ਨ ਦੇ ਸੀ. ਐਮ. ਡੀ. ਏ. ਵੇਣੂ ਪ੍ਰਸਾਦ ਐਡਮਿਨਿਸਟ੍ਰੇਟਿਵ ਮੈਂਬਰ ਆਰ. ਪੀ ਪਾਡਵ, ਡਾਇਰੈਕਟਰ ਫਾਇਨਾਂਸ ਜਤਿੰਦਰ ਗੋਇਲ ਦੇ ਅਣਥਕ ਯਤਨਾ ਸਦਕਾ, ਇਸ ਵੱਡੀ ਕਾਮਯਾਬੀ ਨੂੰ ਹਾਸਲ ਕਰਕੇ ਪਾਵਰ ਕਾਰਪੋਰੇਸ਼ਨ ਨੂੰ ਫਾਇਨੈਨਸ਼ਲ ਸਰਪਲਸ ਕਰ ਦਿੱਤਾ ਹੈ। ਉਹਨਾਂ ਨੇ ਅੱਗੇ ਕਿਹਾ ਪਾਵਰ ਕਾਰਪੋਰੇਸ਼ਨ ਦੇ ਮੁਨਾਫੇ ਵਿੱਚ ਆਉਣ ਨਾਲ ਭਵਿੱਖ ਵਿੱਚ ਕਾਰਪੋਰੇਸ਼ਨ ਦੇ ਲੱਗਣ ਵਾਲੇ ਨਵੇਂ ਪ੍ਰਾਜੈਕਟਾਂ ਵਿੱਚ ਬਹੁਤ ਲਾਭ ਮਿਲੇਗਾ। ਜਿਸ ਦਾ ਪੰਜਾਬ ਸਰਕਾਰ ਅਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਵੀ ਵੱਡਾ ਫਾਇਦਾ ਹੋਵੇਗਾਂ। ਇਸ ਮੌਕੇ ਅਸ਼ਵਨੀ ਭਾਂਬਰੀ ਅਤੇ ਹੋਰ ਮੈਂਬਰ ਵੀ ਮੌਕੇ ਤੇ ਹਾਜਰ ਸਨ।
Advertisement